05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਡੀ ਕੌਕ ਦੇ ਸੈਂਕੜੇ 'ਤੇ ਭਾਰੀ ਪਈ ਪ੍ਰਭਸਿਮਰਨ ਦੀ ਪਾਰੀ <br/>

Ad Position 21
No active advertisement
ਅਜੀਤ ਡੈਸਕ 17-04-2026

ਮੁੰਬਈ, 16 ਅਪ੍ਰੈਲ (ਏਜੰਸੀ)-ਆਈ.ਪੀ.ਐਲ. 2026 ਦੇ 24ਵੇਂ ਮੈਚ 'ਚ ਪੰਜਾਬ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਨਾਲ ਹਰਾਇਆ | ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ | ਇਸ ਮੈਚ 'ਚ ਕੁਇੰਟਨ ਡੀ ਕÏਕ ਨੂੰ ਪਹਿਲੀ ਵਾਰ ਪਲੇਇੰਗ ਇਲੈਵਨ 'ਚ ਮÏਕਾ ਦਿੱਤਾ ਗਿਆ ਸੀ | ਇਸ ਮÏਕੇ ਦਾ ਫਾਇਦਾ ਉਠਾਉਂਦੇ ਹੋਏ, ਡੀ ਕÏਕ ਨੇ ਸਿਰਫ਼ 53 ਗੇਂਦਾਂ 'ਚ ਅਜੇਤੂ ਰਹਿੰਦੇ ਹੋਏ ਸੈਂਕੜਾ ਲਗਾਇਆ | ਇਸ ਪਾਰੀ ਨਾਲ ਮੁੰਬਈ ਨੇ ਕੁੱਲ 195 ਦÏੜਾਂ ਬਣਾਈਆਂ | ਰਿਆਨ ਰਿਕਲਟਨ ਤੇ ਕੁਇੰਟਨ ਡੀ ਕÏਕ ਨੇ ਮੁੰਬਈ ਲਈ ਪਾਰੀ ਦੀ ਸ਼ੁਰੂਆਤ ਕੀਤੀ | ਹਾਲਾਂਕਿ, ਤੀਜੇ ਹੀ ਓਵਰ 'ਚ ਅਰਸ਼ਦੀਪ ਨੇ ਰਿਆਨ ਤੇ ਸੂਰਿਆ ਦੋਵਾਂ ਨੂੰ ਆਉਟ ਕਰ ਦਿੱਤਾ | ਰਦਰਫੋਰਡ ਨੂੰ ਆਉਟ ਕਰਕੇ ਅਰਸ਼ਦੀਪ ਨੇ ਪੰਜਾਬ ਲਈ ਕੁੱਲ 3 ਵਿਕਟਾਂ ਹਾਸਿਲ ਕੀਤੀਆਂ | ਸੂਰਿਆਕੁਮਾਰ ਯਾਦਵ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ | 196 ਦÏੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਪੰਜਾਬ ਦੀ ਸ਼ੁਰੂਆਤ ਕਾਫ਼ੀ ਨਿਰਾਸ਼ਾਜਨਕ ਰਹੀ | ਸਿਰਫ਼ ਤੀਜੇ ਓਵਰ 'ਚ ਪਿ੍ਯਾਂਸ਼ ਆਰੀਆ ਆਊਟ ਹੋ ਗਿਆ | ਇਸ ਤੋਂ ਬਾਅਦ, ਕੋਨੋਲੀ ਵੀ 17 ਦÏੜਾਂ ਬਣਾ ਕੇ ਆਊਟ ਹੋ ਗਿਆ | ਹਾਲਾਂਕਿ, ਫਿਰ ਸ਼੍ਰੇਅਸ ਅਈਅਰ ਤੇ ਪ੍ਰਭਸਿਮਰਨ ਸਿੰਘ ਵਿਚਕਾਰ ਇਕ ਸ਼ਾਨਦਾਰ ਸਾਂਝੇਦਾਰੀ ਹੋਈ | ਦੋਵਾਂ ਵਿਚਾਲੇ 66 ਗੇਂਦਾਂ 'ਤੇ 139 ਦÏੜਾਂ ਦੀ ਸਾਂਝੇਦਾਰੀ ਹੋਈ | ਸ਼੍ਰੇਅਸ ਆਈਅਰ ਨੇ 35 ਗੇਂਦਾਂ 'ਤੇ 65 ਦੌੜਾਂ ਬਣਾਈਆਂ | ਆਪਣੀ ਪਾਰੀ ਦÏਰਾਨ, ਅਈਅਰ ਨੇ 5 ਚÏਕੇ ਅਤੇ 4 ਛੱਕੇ ਲਗਾਏ | ਜਦਕਿ, ਪ੍ਰਭਸਿਮਰਨ ਸਿੰਘ ਨੇ 80 ਦੌੜਾਂ ਦੀ ਅਜੇਤੂ ਪਾਰੀ ਖੇਡਦੇ ਹੋਏ ਜਿੱਤ ਨੂੰ ਯਕੀਨੀ ਬਣਾਇਆ | ਪ੍ਰਭਸਿਮਰਨ ਨੇ ਆਪਣੀ ਪਾਰੀ 'ਚ 11 ਚੌਕੇ ਅਤੇ 2 ਛੱਕੇ ਲਗਾਏ, ਜਿਸ ਨਾਲ ਪੰਜਾਬ ਨੇ 17ਵੇਂ ਓਵਰ 'ਚ ਹੀ ਮੁੰਬਈ 'ਤੇ ਜਿੱਤ ਦਰਜ ਕੀਤੀ |

Ad Position 22
No active advertisement
ਪਿਛਲੀ ਖ਼ਬਰ ਅਖੰਡ ਕੀਰਤਨੀ ਜਥਾ ਯੂ.ਕੇ. ਵੱਲੋਂ ਡਰਬੀ ਵਿਖੇ ਸਾਲਾਨਾ ਅੰਤਰਰਾਸ਼ਟਰੀ ਅਖੰਡ ਕੀਰਤਨ ਸਮਾਗਮਾਂ ਮੌਕੇ ਪ੍ਰੋ. ਦਲਜੀਤ ਸਿੰਘ... ਅਗਲੀ ਖ਼ਬਰ ਜੈ ਸ਼ਾਹ ਵਰਲਡ ਇਕਨਾਮਿਕ ਫੋਰਮ ਦੇ 'ਯੰਗ ਗਲੋਬਲ ਲੀਡਰਜ਼ ਕਲਾਸ ਆਫ਼ 2026' 'ਚ ਨਾਮਜ਼ਦ
Ad Position 24