ਲੰਡਨ, 16 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਡਰਬੀ ਵਿਖੇ ਸਾਲਾਨਾ ਅੰਤਰਰਾਸ਼ਟਰੀ ਅਖੰਡ ਕੀਰਤਨ ਸਮਾਗਮ ਕਰਵਾਏ ਗਏ | ਇਸ ਮੌਕੇ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਸ੍ਰੀ ਫਤਹਿਗੜ੍ਹ ਸਾਹਿਬ ਵਾਲਿਆਂ ਨੇ ਹਾਜ਼ਰੀ ਭਰੀ ਤੇ ਕਥਾ ਰਾਹੀਂ ਗੁਰਮਤਿ ਗੁਰ ਇਤਿਹਾਸ ਤੋਂ ਜਾਣੂ ਕਰਵਾਇਆ | ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਰਘਬੀਰ ਸਿੰਘ ਤੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਪੁਰੇਵਾਲ ਨੇ ਇਹਨਾਂ ਸਮਾਗਮਾਂ ਵਿਚ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਤੇ ਕੀਰਤਨੀ ਜੱਥਿਆਂ ਦਾ ਧੰਨਵਾਦ ਕੀਤਾ | ਅਖੰਡ ਕੀਰਤਨੀ ਜੱਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ, ਜਿਨ੍ਹਾਂ 'ਚ ਭਾਈ ਰਵਿੰਦਰ ਸਿੰਘ ਦਿੱਲੀ ਵਾਲੇ, ਭਾਈ ਬਲਜੀਵਨ ਸਿੰਘ ਨੌਰਥ ਕੈਰੋਲੀਨਾ ਅਮਰੀਕਾ, ਹਰਸ਼ਰਨ ਕੌਰ ਟਰੰਟੋ, ਭਾਈ ਗਗਨਦੀਪ ਸਿੰਘ ਕੈਲਗਰੀ, ਭਾਈ ਅਮੋਲਕ ਸਿੰਘ ਕੈਲੇਫੋਰਨੀਆ, ਜਤਨ ਕੌਰ ਕੈਲੇਫੋਰਨੀਆ ਤੋਂ ਇਲਾਵਾ ਡਰਬੀ ਦੇ ਨੌਜਵਾਨਾਂ ਨੇ ਹਾਜ਼ਰੀ ਭਰੀ | ਇਸ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹਾਦਤ ਦਿਵਸ ਨੂੰ ਸਮਰਪਿਤ 'ਸਿੱਖ ਵਿਰਾਸਤ ਤੇ ਸਿੱਖਿਆ ਕੇਂਦਰ' 'ਲਰਨਿੰਗ ਹੱਬ' ਦਾ ਉਦਘਾਟਨ ਕੀਤਾ ਗਿਆ | ਪ੍ਰੋ. ਦਲਜੀਤ ਸਿੰਘ ਵਿਰਕ ਦੀ ਨਵੀਂ (ਅੰਗਰੇਜ਼ੀ) ਕਿਤਾਬ 'ਦਾ ਡੀਵਾਈਨ ਬਲੂਪਿ੍ੰਟ ਆਫ਼ ਲਾਈਫ' ਤੇ ਭਾਈ ਸਾਹਿਬ ਰਣਧੀਰ ਸਿੰਘ ਟਰੱਸਟ ਦੁਆਰਾ ਪ੍ਰਕਾਸ਼ਿਤ ਕਿਤਾਬ ''ਭਾਈ ਹੀਰਾ ਸਿੰਘ - ਦਾ ਡਾਇਮੰਡ ਆਫ਼ ਦਾਊਦਪੁਰ'' ਜਾਰੀ ਕੀਤੀਆਂ ਗਈਆਂ | ਇਸ ਮੌਕੇ ਰਾਜਿੰਦਰ ਸਿੰਘ ਪੁਰੇਵਾਲ, ਭਾਈ ਜੋਗਾ ਸਿੰਘ, ਜੁਝਾਰ ਸਿੰਘ, ਗੁਰਮੇਲ ਸਿੰਘ ਕੰਦੋਲਾ, ਹਰਭਜਨ ਸਿੰਘ ਦਈਆ, ਕਰਨੈਲ ਸਿੰਘ, ਪਿ੍ਥੀਪਾਲ ਸਿੰਘ, ਕੌਂਸਲਰ ਬਲਬੀਰ ਸਿੰਘ ਸੰਧੂ, ਹਰਦਿਆਲ ਸਿੰਘ ਧਮੜੈਤ, ਸੁੱਚਾ ਸਿੰਘ ਅਟਵਾਲ ਸਮੇਤ ਯੂ ਕੇ ਭਰ ਤੋਂ ਸੰਗਤਾਂ ਹਾਜ਼ਰ ਸਨ |
ਅਖੰਡ ਕੀਰਤਨੀ ਜਥਾ ਯੂ.ਕੇ. ਵੱਲੋਂ ਡਰਬੀ ਵਿਖੇ ਸਾਲਾਨਾ ਅੰਤਰਰਾਸ਼ਟਰੀ ਅਖੰਡ ਕੀਰਤਨ ਸਮਾਗਮਾਂ ਮੌਕੇ ਪ੍ਰੋ. ਦਲਜੀਤ ਸਿੰਘ ਦੀ ਨਵੀਂ ਕਿਤਾਬ ਜਾਰੀ
ਅਜੀਤ ਡੈਸਕ
17-04-2026