05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੌਰਾਨ ਖ਼ਾਲਸਾਈ ਰੰਗ 'ਚ ਰੰਗਿਆ ਗਿਆ ਨਾਰਵੇ ਦਾ ਓਸਲੋ ਸ਼ਹਿਰ

Ad Position 21
No active advertisement
ਅਜੀਤ ਡੈਸਕ 17-04-2026
ਓਸਲੋ, 16 ਅਪ੍ਰੈਲ (ਡਿੰਪਾ ਵਿਰਕ)-ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਓਸਲੋ ਦੀ ਪ੍ਰਬੰਧਕ ਕਮੇਟੀ, ਸਹਿਯੋਗੀ, ਤੇ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਸਜਾਇਆ ਗਿਆ ਅਤੇ ਓਸਲੋ ਸ਼ਹਿਰ ਖ਼ਾਲਸਾਈ ਰੰਗ 'ਚ ਰੰਗਿਆ ਗਿਆ | ਓਸਲੋ ਤੇ ਨਜ਼ਦੀਕ ਪੈਂਦੇ ਸ਼ਹਿਰ ਸੰਨਦਵੀਕਾ, ਆਸਕਰ, ਦਰਾਮਨ, ਤਰਾਨਬੀ, ਦਰੋਬਾਕ, ਟੋਨਸਬਰਗ ਗੁਰੂ ਘਰ ਸਵੀਡਨ, ਆਦਿ ਤੋਂ ਭਾਰੀ ਸੰਖਿਆ ਵਿਚ ਸੰਗਤਾਂ ਨੇ ਹਿੱਸਾ ਲਿਆ | ਇਹਨਾ ਨਜ਼ਦੀਕੀ ਸ਼ਹਿਰਾਂ ਚੋਂ ਸੰਗਤਾਂ ਨੂੰ ਲਿਆਉਣ ਲਈ ਸਪੈਸ਼ਲ ਬੱਸਾਂ ਦਾ ਪ੍ਰਬੰਧ ਕੀਤਾ ਗਿਆ | ਓਸਲੋ ਸਿਟੀ ਦੇ ਮੁੱਖ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋ ਇਹ ਨਗਰ ਕੀਰਤਨ ਓਸਲੋ ਦੇ ਵੱਧ ਭੀੜ ਭੜਕੇ ਵਾਲੀ ਸਟਰੀਟ ਕਾਰਲ ਜੂਨਸ ਤੋਂ ਹੁੰਦਾ ਹੋਇਆ ਆਕਰ ਵਿੱਗੇ ਕੋਲ ਜਾ ਸਮਾਪਤ ਹੋਇਆ | ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਏ ਗਏ ਨਗਰ ਕੀਰਤਨ 'ਚ ਸਾਰੇ ਰਸਤੇ ਰਾਜ ਕਰੇਗਾ ਖ਼ਾਲਸਾ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈ ਕਾਰਿਆਂ ਨਾਲ ਸੁਣਨ ਨੂੰ ਮਿਲੇ | ਪੰਥਕ ਢਾਡੀ ਜਥਾ ਗਿਆਨੀ ਭਾਈ ਦਲਜੀਤ ਸਿੰਘ ਨੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਨਗਰ ਕੀਰਤਨ ਦੀ ਸਮਾਪਤੀ ਤੇ ਸੰਗਤਾਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ, ਕਈ ਜਾਣੀਆਂ-ਮਾਣੀਆਂ ਸਿਆਸੀ ਸ਼ਖ਼ਸੀਅਤਾਂ ਤੇ ਭਾਰਤੀ ਰਾਜਦੂਤ ਸ੍ਰੀਮਤੀ ਗੌਲਰੀਆ ਗਾਗਨਟੇ ਨਗਰ ਕੀਰਤਨ 'ਚ ਸ਼ਾਮਿਲ ਹੋਏ | ਸਿੱਖ ਕੌਮ ਨੂੰ ਇਸ ਪਵਿੱਤਰ ਦਿਹਾੜੇ ਦੀਆ ਵਧਾਇਆਂ ਦਿੱਤੀਆਂ ਤੇ ਦਸਤਾਰ ਦਿਵਸ ਦੀਆਂ ਵਧਾਇਆ ਦਿੱਤੀਆਂ | ਇਸ ਦੌਰਾਨ 17ਵੇਂ ਦਸਤਾਰ ਦਿਵਸ ਨੂੰ ਸਮਰਪਿਤ ਦਿਨ ਵੀ ਮਨਾਇਆ ਗਿਆ | ਸਮਾਪਤੀ ਵੇਲੇ ਗੁਰੂ ਘਰ ਓਸਲੋ ਦੇ ਪ੍ਰਬੰਧਕ ਸੈਕਟਰੀ ਬੀਬੀ ਪਰਮਜੀਤ ਕੌਰ ਵੱਲੋਂ ਆਈ ਹੋਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਝੂਠੇ ਘਰੇਲੂ ਹਿੰਸਾ ਦਾਵਿਆਂ ਰਾਹੀਂ ਵਿਦੇਸ਼ 'ਚ ਰਹਿਣ ਦੇ ਮਾਮਲੇ ਬੇਨਕਾਬ ਅਗਲੀ ਖ਼ਬਰ ਅਖੰਡ ਕੀਰਤਨੀ ਜਥਾ ਯੂ.ਕੇ. ਵੱਲੋਂ ਡਰਬੀ ਵਿਖੇ ਸਾਲਾਨਾ ਅੰਤਰਰਾਸ਼ਟਰੀ ਅਖੰਡ ਕੀਰਤਨ ਸਮਾਗਮਾਂ ਮੌਕੇ ਪ੍ਰੋ. ਦਲਜੀਤ ਸਿੰਘ...
Ad Position 24