03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਜੋਕੋਵਿਚ ਸੱਟ ਕਾਰਨ ਮੈਡਿ੍ਡ ਓਪਨ ਤੋਂ ਹਟਿਆ

Ad Position 21
repet_subhas-goyals [Copy P29]
ਅਜੀਤ ਡੈਸਕ 18-04-2026


ਮੈਡਿ੍ਡ, 17 ਅਪ੍ਰੈਲ (ਏਜੰਸੀ)-ਵਿਸ਼ਵ ਦੇ ਨੰਬਰ 4 ਨੋਵਾਕ ਜੋਕੋਵਿਚ ਨੇ ਲੰਬੇ ਸਮੇਂ ਤੋਂ ਚੱਲ ਰਹੀ ਸੱਟ ਕਾਰਨ ਮੈਡਿ੍ਡ ਓਪਨ ਤੋਂ ਹਟਣ ਦਾ ਐਲਾਨ ਕੀਤਾ ਹੈ | ਜੋਕੋਵਿਚ ਨੇ ਇੰਡੀਅਨ ਵੇਲਜ਼ ਵਿਖੇ ਹੋਏ ਬੀ.ਐਨ.ਪੀ. ਪਰਿਬਾਸ ਓਪਨ ਤੋਂ ਬਾਅਦ ਕਿਸੇ ਵੀ ਟੂਰਨਾਮੈਂਟ ਵਿਚ ਹਿੱਸਾ ਨਹੀਂ ਲਿਆ ਹੈ | ਉਹ ਸੱਜੇ ਮੋਢੇ ਦੀ ਸੱਟ ਕਾਰਨ ਮਿਆਮੀ ਓਪਨ ਤੋਂ ਬਾਹਰ ਰਿਹਾ ਸੀ ਤੇ ਮੋਂਟੇ ਕਾਰਲੋ ਮਾਸਟਰਜ਼ 'ਚ ਵੀ ਹਿੱਸਾ ਨਹੀਂ ਲਿਆ | ਜੋਕੋਵਿਚ ਨੇ ਆਪਣੇ ਸੋਸ਼ਲ ਮੀਡੀਆ ਅਕਾਊਾਟ 'ਤੇ ਲਿਖਿਆ ਕਿ ਬਦਕਿਸਮਤੀ ਨਾਲ, ਮੈਂ ਇਸ ਸਾਲ ਮੈਡਿ੍ਡ ਓਪਨ 'ਚ ਹਿੱਸਾ ਨਹੀਂ ਲੈ ਸਕਾਂਗਾ | ਮੈਂ ਜਲਦੀ ਵਾਪਸੀ ਦੀ ਉਮੀਦ 'ਚ ਆਪਣੀ ਰਿਕਵਰੀ ਜਾਰੀ ਰੱਖ ਰਿਹਾ ਹਾਂ, ਜਲਦੀ ਮਿਲਦੇ ਹਾਂ | ਜ਼ਿਕਰਯੋਗ ਹੈ ਕਿ ਜੋਕੋਵਿਚ ਮੈਡਿ੍ਡ ਵਿੱਚ ਤਿੰਨ ਵਾਰ ਦਾ ਚੈਂਪੀਅਨ ਹੈ |

Ad Position 22
No active advertisement
ਪਿਛਲੀ ਖ਼ਬਰ ਗੋਲਫਰ ਸ਼ੁਭੰਕਰ ਸ਼ਰਮਾ ਨੇ ਬੋਲਡਰਜ਼ ਕਲਾਸਿਕ ਖ਼ਿਤਾਬ ਜਿੱਤਿਆ <br/> ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ 'ਚ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਸਥਾਪਿਤ <br/>
Ad Position 24