03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ 'ਚ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਸਥਾਪਿਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਲੰਡਨ, 17 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂਰਪ ਦੇ ਵੱਡੇ ਗੁਰੂਘਰਾਂ 'ਚੋਂ ਜਾਣੇਂ ਜਾਂਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦਾ ਇਕ ਬੁੱਤ ਸਥਾਪਿਤ ਕੀਤਾ ਗਿਆ | ਗੁਰਦੁਆਰਾ ਸਾਹਿਬ ਦੀ ਮੁੱਖ ਇਮਾਰਤ ਦੇ ਬਾਹਰਲੇ ਪਾਸੇ ਨਿਸ਼ਾਨ ਸਾਹਿਬ ਦੇ ਕੋਲ ਸਥਾਪਿਤ ਕੀਤੇ ਇਸ ਬੁੱਤ ਦਾ ਉਦਘਾਟਨ ਅੱਜ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਇੰਦਰਪਾਲ ਸਿੰਘ ਸੱਲ ਤੇ ਸਾਬਕਾ ਮੁੱਖ ਸੇਵਾਦਾਰ ਅਜੈਬ ਸਿੰਘ ਚੀਮਾ ਵੱਲੋਂ ਕੀਤਾ ਗਿਆ | ਇਸ ਮੌਕੇ ਇੰਦਰਪਾਲ ਸਿੰਘ ਸੱਲ ਨੇ ਕਿਹਾ ਕਿ ਬੀਤੇ ਕੁਝ ਸਾਲਾਂ ਤੋਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਸਥਾਪਿਤ ਕਰਨ ਲਈ ਵਚਨਵੱਧ ਸੀ | ਜਿਸ ਦਾ ਮੁੱਖ ਮਕਸਦ ਸਾਡੀ ਆਉਣ ਵਾਲੀ ਪੀੜੀ ਤੋਂ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣਾ ਹੈ | ਇਤਿਹਾਸਕਾਰਾਂ ਅਤੇ ਮਾਹਰਾਂ ਨਾਲ ਮਿਲ ਕੇ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ, ਵਿਰਾਸਤ ਅਤੇ ਇਤਿਹਾਸਕ ਸੰਦਰਭ ਦਾ ਧਿਆਨ ਨਾਲ ਅਧਿਐਨ ਕਰਕੇ ਬੁੱਤ ਨੂੰ ਤਿਆਰ ਕਰਵਾਇਆ ਗਿਆ ਹੈ | ਜਿਸ ਤੋਂ ਸਿੱਖ ਰਾਜ ਦੀ ਆਰੰਭਤਾ ਹੋਈ ਮਨੁੱਖੀ ਕਦਰਾਂ ਕੀਮਤਾਂ, ਹਿੰਮਤ, ਨਿਆਂ ਅਤੇ ਬਰਾਬਰਤਾ ਦਾ ਸਭ ਨੂੰ ਸਨਮਾਨ ਮਿਲਿਆ | ਉਨ੍ਹਾਂ ਦੱਸਿਆ ਕਿ ਬੁੱਤ ਦਾ ਡਿਜ਼ਾਇਨ ਗੁਰਿੰਦਰ ਸਿੰਘ ਮਾਨ ਵਲੋਂ ਤਿਆਰ ਕੀਤਾ ਗਿਆ ਹੈ | ਜਨਰਲ ਸਕੱਤਰ ਦਵਿੰਦਰ ਸਿੰਘ ਭਿੰਦਾ ਮੁਠੱਡਾ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਜ਼ਮੀਨਾਂ ਵਾਲੇ ਕਰਨ ਵਾਲੇ ਇਸ ਮਹਾਨ ਯੋਧੇ ਦਾ ਬੁੱਤ ਲੱਗਣਾ ਗ੍ਰੇਵਜ਼ੈਂਡ ਦੀਆਂ ਸੰਗਤਾਂ ਲਈ ਮਾਣ ਵਾਲੀ ਗੱਲ ਹੈ | ਇਸ ਮੌਕੇ ਸੰਸਦ ਮੈਂਬਰ ਡਾ: ਲੌਰੇਨ ਸੁਲੀਵਾਨ, ਭਾਈ ਨਰਿੰਦਰਜੀਤ ਸਿੰਘ ਥਾਂਦੀ, ਜਗਦੇਵ ਸਿੰਘ ਵਿਰਦੀ, ਜੈਗ ਸਿੰਘ, ਨਾਨਕ ਸਿੰਘ, ਗੁਰਵਿੰਦਰ ਸੰਧਰ, ਕੁਲਦੀਪ ਸਿੰਘ, ਭਾਈ ਦਵਿੰਦਰਜੀਤ ਸਿੰਘ, ਸੋਹਣ ਸਿੰਘ ਭੱਟੀ, ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਵੱਖ ਵੱਖ ਸ਼ਹਿਰਾਂ ਤੋਂ ਸੰਗਤਾਂ ਪਹੁੰਚੀਆਂ ਹੋਈਆਂ ਸਨ |

Ad Position 22
No active advertisement
ਪਿਛਲੀ ਖ਼ਬਰ ਜੋਕੋਵਿਚ ਸੱਟ ਕਾਰਨ ਮੈਡਿ੍ਡ ਓਪਨ ਤੋਂ ਹਟਿਆ ਅਗਲੀ ਖ਼ਬਰ ਗੁਜਰਾਤ ਨੇ ਕੋਲਕਾਤਾ ਨੂੰ 5 ਵਿਕਟਾਂ ਨਾਲ ਹਰਾਇਆ <br/>
Ad Position 24