03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਗੁਜਰਾਤ ਨੇ ਕੋਲਕਾਤਾ ਨੂੰ 5 ਵਿਕਟਾਂ ਨਾਲ ਹਰਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 18-04-2026

ਅਹਿਮਦਾਬਾਦ, 17 ਅਪ੍ਰੈਲ (ਏਜੰਸੀ)-ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) 2026 ਦੇ 25ਵੇਂ ਮੈਚ 'ਚ ਗੁਜਰਾਤ ਟਾਈਟਨਸ (ਜੀ.ਟੀ.) ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 5 ਵਿਕਟਾਂ ਨਾਲ ਹਰਾਇਆ | ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਕੇ.ਕੇ.ਆਰ. ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ | ਜਿਸ ਤੋਂ ਬਾਅਦ ਕੋਲਕਾਤਾ ਨੇ 20 ਓਵਰਾਂ ਵਿਚ ਕੁੱਲ 180 ਦÏੜਾਂ ਬਣਾਈਆਂ | ਕੇ.ਕੇ.ਆਰ. ਦੀ ਸ਼ੁਰੂਆਤ ਮਾੜੀ ਰਹੀ | ਪਹਿਲੇ ਹੀ ਓਵਰ 'ਚ ਉਨ੍ਹਾਂ ਨੇ ਕਪਤਾਨ ਅਜਿੰਕਿਆ ਰਹਾਣੇ (0 ਦÏੜਾਂ) ਦੀ ਵਿਕਟ ਗੁਆ ਦਿੱਤੀ | ਇਸ ਤੋਂ ਬਾਅਦ ਅੰਗਕ੍ਰਿਸ਼ ਰਘੂਵੰਸ਼ੀ ਵੀ ਆਉਟ ਹੋ ਗਏ | ਰਬਾਡਾ ਨੇ ਟਿਮ ਸੀਫਰਟ (19 ਦÏੜਾਂ) ਨੂੰ ਵੀ ਆਉਟ ਕਰ ਦਿੱਤਾ | ਸੀਫਰਟ ਦੇ ਆਊਟ ਹੋਣ ਸਮੇਂ ਕੋਲਕਾਤਾ ਦਾ ਸਕੋਰ 32/3 ਸੀ | ਕੋਲਕਾਤਾ ਲਈ ਕੈਮਰਨ ਗ੍ਰੀਨ ਨੇ ਦਮਦਾਰ ਬੱਲੇਬਾਜ਼ੀ ਕੀਤੀ | ਜਿਸਦੇ ਚਲਦੇ ਉਸਨੇ 55 ਗੇਂਦਾਂ 'ਤੇ 79 ਦÏੜਾਂ ਬਣਾਈਆਂ | ਉਸਦੀ ਇਸ ਪਾਰੀ ਸਦਕਾ ਕੋਲਕਾਤਾ ਸਾਰੀਆਂ ਵਿਕਟਾਂ ਗਵਾ ਕੇ 20 ਓਵਰਾਂ 'ਚ 180 ਦੋੜਾਂ ਹੀ ਬਣਾਉਣ 'ਚ ਕਾਮਯਾਬ ਰਹੀ | ਟੀਚੇ ਦੀ ਪ੍ਰਾਪਤੀ ਲਈ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ ਸ਼ਾਨਦਾਰ ਸ਼ੁਰੂਆਤ ਕੀਤੀ | ਸਾਈ ਸੁਧਰਸਨ (22) ਅਤੇ ਕਪਤਾਨ ਸ਼ੁਭਮਨ ਗਿੱਲ ਨੇ ਪਹਿਲੀ ਵਿਕਟ ਲਈ ਇਕੱਠੇ 57 ਦÏੜਾਂ ਜੋੜੀਆਂ | ਇਸ ਤੋਂ ਬਾਅਦ, ਸ਼ੁਭਮਨ ਨੇ ਜੋਸ ਬਟਲਰ (25) ਨਾਲ ਮਿਲ ਕੇ 37 ਦÏੜਾਂ ਦੀ ਸਾਂਝੇਦਾਰੀ ਕੀਤੀ | ਸ਼ੁਭਮਨ ਨੇ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ 50 ਗੇਂਦਾਂ 'ਤੇ 86 ਦੋੜਾਂ ਬਣਾਈਆਂ, ਜਿਸਦੇ ਸਦਕਾ ਗੁਜਰਾਤ ਨੇ 5 ਵਿਕਟਾਂ ਦੇ ਨੁਕਸਾਨ 'ਤੇ 181 ਦੌੜਾਂ ਬਣਾ ਕੇ ਕੋਲਕਾਤਾ 'ਤੇ ਜਿੱਤ ਦਰਜ ਕੀਤੀ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ 'ਚ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਸਥਾਪਿਤ <br/> ਅਗਲੀ ਖ਼ਬਰ ਵੱਖ-ਵੱਖ ਇਲਾਕਿਆਂ 'ਚੋਂ ਹੈਰੋਇਨ, ਗਾਂਜਾ ਤੇ ਨਸ਼ੀਲੀਆਂ ਗੋਲੀਆਂ ਬਰਾਮਦ <br/>
Ad Position 24