19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਕੋਲਕਾਤਾ ਨੇ ਰਾਜਸਥਾਨ ਨੂੰ 4 ਵਿਕਟਾਂ ਨਾਲ ਹਰਾਇਆ

Ad Position 21
No active advertisement
ਅਜੀਤ ਡੈਸਕ 20-04-2026

ਕੋਲਕਾਤਾ, 19 ਅਪ੍ਰੈਲ (ਏਜੰਸੀ)-ਆਈ.ਪੀ.ਐਲ. 2026 ਦੇ 28ਵੇਂ ਮੈਚ 'ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਜਸਥਾਨ ਰਾਇਲਜ਼ ਨੂੰ 4 ਵਿਕਟਾਂ ਨਾਲ ਹਰਾਇਆ | ਇਥੋਂ ਦੇ ਈਡਨ ਗਾਰਡਨ ਵਿਖੇ ਖੇਡੇ ਗਏ ਇਸ ਮੈਚ 'ਚ ਇਸ ਆਈ.ਪੀ.ਐਲ. ਸੀਜ਼ਨ ਦੀ ਕੇ.ਕੇ.ਆਰ. ਦੀ ਇਹ ਪਹਿਲੀ ਜਿੱਤ ਹੈ | ਅੱਜ ਰਾਜਸਥਾਨ ਰਾਇਲਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਕੋਲਕਾਤਾ ਲਈ 156 ਦੌੜਾਂ ਦਾ ਟੀਚਾ ਰੱਖਿਆ | ਇਕ ਚੰਗੀ ਸ਼ੁਰੂਆਤ ਕਰਦੇ ਹੋਏ ਵੈਭਵ ਸੂਰਿਆਵੰਸ਼ੀ ਅਤੇ ਯਸ਼ਸਵੀ ਜੈਸਵਾਲ ਨੇ 81 ਦੌੜਾਂ ਦੀ ਸਾਂਝੇਦਾਰੀ ਕੀਤੀ | ਹਾਲਾਂਕਿ, ਵੈਭਵ ਤੇ ਜੈਸਵਾਲ ਦੇ ਆਉਟ ਹੋਣ ਬਾਅਦ ਟੀਮ ਦੀ ਲੈਅ ਗੜਬੜਾ ਗਈ ਤੇ ਵੱਖ-ਵੱਖ ਅੰਤਰਾਲ 'ਤੇ ਵਿਕਟਾਂ ਡਿੱਗਦੀਆਂ ਰਹੀਆਂ | ਰਾਜਸਥਾਨ 20 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 155 ਦੌੜਾਂ ਹੀ ਬਣਾ ਪਾਈ | ਟੀਚੇ ਦੀ ਪ੍ਰਾਪਤੀ ਲਈ ਕੋਲਕਾਤਾ ਦੀ ਸ਼ੁਰੂਆਤ ਬੇਹਦ ਖ਼ਰਾਬ ਰਹੀ | ਦੋਵੇਂ ਓਪਨਰ ਸਲਾਮੀ ਬੱਲੇਬਾਜ਼ ਟਿਮ ਸੀਫਰਟ ਤੇ ਅਜਿੰਕਿਆ ਰਹਾਣੇ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ | ਇਸ ਤੋਂ ਬਾਅਦ, ਕੈਮਰਨ ਗ੍ਰੀਨ ਨੇ 27 ਦÏੜਾਂ ਦੇ ਯੋਗਦਾਨ ਨਾਲ ਪਾਰੀ ਨੂੰ ਸਥਿਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫ਼ਲ ਰਿਹਾ | ਅਜਿਹੇ ਸਮੇਂ ਰਿੰਕੂ ਸਿੰਘ ਕੋਲਕਾਤਾ ਦੀ ਟੀਮ ਲਈ ਇਕ ਵਰਦਾਨ ਬਣ ਕੇ ਉਭਰੇ 'ਤੇ ਉਸਦੇ ਵਲੋਂ ਕੀਤੀ ਗਈ ਬੱਲੇਬਾਜ਼ੀ ਸਦਕਾ ਟੀਮ ਨੇ 19.4 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 161 ਦੌੜਾਂ ਬਣਾ ਕੇ ਰਾਜਸਥਾਨ ਨੂੰ 4 ਵਿਕਟਾਂ ਨਾਲ ਹਰਾ ਦਿੱਤਾ | ਰਿੰਕੂ ਸਿੰਘ ਨੇ 34 ਗੇਂਦਾਂ 'ਚ 53 ਦੌੜਾਂ ਬਣਾਈਆਂ |

Ad Position 22
No active advertisement
ਪਿਛਲੀ ਖ਼ਬਰ ਹਾਈ ਕੋਰਟ ਦੀ ਪੰਜਾਬ ਸਰਕਾਰ ਨੂੰ ਸਖ਼ਤ ਤਾੜਨਾ ਅਗਲੀ ਖ਼ਬਰ ਬਰਫ਼ਬਾਰੀ ਤੇ ਮੀਂਹ ਨੇ ਕਸ਼ਮੀਰ 'ਚ ਤਾਪਮਾਨ ਘਟਾਇਆ
Ad Position 24