ਬੈਂਗਲੁਰੂ, 24 ਅਪ੍ਰੈਲ (ਏਜੰਸੀ)-ਆਈ.ਪੀ.ਐਲ. 2026 ਦੇ 34ਵੇਂ ਮੈਚ 'ਚ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਨਾਲ ਹਰਾਇਆ | ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ ਸਾਈ ਸੁਧਰਸਨ ਵਲੋਂ ਲਗਾਏ ਗਏ ਸੈਂਕੜੇ ਦੀ ਬਦੌਲਤ ਕੁੱਲ 205/3 ਦਾ ਸਕੋਰ ਬਣਾਇਆ | ਗੁਜਰਾਤ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਤੇ ਸਾਈ ਸੁਧਰਸਨ ਨੇ ਇਸ ਮੁਕਾਬਲੇ 'ਚ ਸ਼ਾਨਦਾਰ ਸ਼ੁਰੂਆਤ ਕੀਤੀ | ਇਸ ਦੌਰਾਨ ਸੁਧਰਸਨ ਨੇ ਆਈ.ਪੀ.ਐਲ. 'ਚ 2,000 ਦੌੜਾਂ ਤੱਕ ਪਹੁੰਚਣ ਵਾਲੇ ਸਭ ਤੋਂ ਤੇਜ਼ ਖਿਡਾਰੀ ਦਾ ਰਿਕਾਰਡ ਵੀ ਆਪਣੇ ਨਾਂਅ ਕੀਤਾ | ਗਿੱਲ (32), ਸਾਈ ਨਾਲ ਸਾਂਝੇਦਾਰੀ ਕਰਦੇ ਹੋਏ, ਪਹਿਲੀ ਵਿਕਟ ਲਈ 128 ਦÏੜਾਂ ਜੋੜੀਆਂ | ਇਸ ਦÏਰਾਨ, ਸਾਈ ਨੇ ਸਿਰਫ਼ 57 ਗੇਂਦਾਂ 'ਚ ਆਪਣਾ ਸੈਂਕੜਾ ਪੂਰਾ ਕੀਤਾ | ਆਈ.ਪੀ.ਐਲ. 'ਚ ਇਹ ਉਸਦਾ ਤੀਜਾ ਸੈਂਕੜਾ ਸੀ | ਗੁਜਰਾਤ ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ ਗੁਜਰਾਤ ਨੇ 20 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 205 ਦੌੜਾਂ ਜੌੜੀਆਂ | ਟੀਚੇ ਦੀ ਪ੍ਰਾਪਤੀ ਲਈ ਬੱਲੇਬਾਜ਼ੀ ਕਰਦੇ ਹੋਏ ਬੈਂਗਲੁਰੂ ਨੂੰ 24 ਦੌੜਾਂ ਦੇ ਸਕੋਰ 'ਤੇ ਜੈਕਬ ਬੈਥਲ ਦੇ ਆਊਟ ਹੋਣ ਨਾਲ ਆਪਣਾ ਪਹਿਲਾ ਝਟਕਾ ਲੱਗਾ | ਹਾਲਾਂਕਿ, ਵਿਰਾਟ ਕੋਹਲੀ ਤੇ ਦੇਵਦੱਤ ਪਡਿੱਕਲ ਨੇ ਬਾਅਦ 'ਚ ਸਾਵਧਾਨੀ ਨਾਲ ਖੇਡਣਾ ਸ਼ੁਰੂ ਕੀਤਾ ਤੇ ਆਰ.ਸੀ.ਬੀ. ਦਾ ਸਕੋਰ 141 'ਤੇ ਪਹੁੰਚਿਆ | ਇਸ ਤੋਂ ਬਾਅਦ ਦੇਵਦੱਤ ਪਡਿੱਕਲ ਤੇ ਕੋਹਲੀ (81) ਨੇ ਥੋੜੇ ਹੀ ਅੰਤਰਾਲ 'ਚ ਵਿਕਟਾਂ ਗਵਾ ਲਈਆਂ | ਕੁੱਲ ਮਿਲਾ ਕੇ ਟੀਮ ਨੇ 12.5 ਤੇ 15.3 ਓਵਰਾਂ ਦੇ ਵਿਚਕਾਰ ਲਗਾਤਾਰ ਚਾਰ ਵਿਕਟਾਂ ਗੁਆ ਦਿੱਤੀਆਂ | ਜੋ ਕਿ ਵਿਚਕਾਰਲੇ ਓਵਰਾਂ ਦੌਰਾਨ ਉਨ੍ਹਾਂ ਦੀ ਬੱਲੇਬਾਜ਼ੀ 'ਚ ਅਚਾਨਕ ਗਿਰਾਵਟ ਦਾ ਸੰਕੇਤ ਸੀ | ਹਾਲਾਂਕਿ, ਇਸ ਤੋਂ ਕਰੂਨਾਲ ਪੰਡਯਾ ਦੇ ਟਿਮ ਡੇਵਿਡ ਦੀ ਬੱਲੇਬਾਜ਼ੀ ਸਦਕਾ ਬੇਹਦ ਅਹਿਮ ਮੌੜ 'ਤੇ ਬੈਂਗਲੁਰੂ ਨੇ ਗੁਜਰਾਤ 'ਤੇ ਜਿੱਤ ਦਰਜ ਕੀਤੀ | ਬੈਂਗਲੁਰੂ ਨੇ 18.5 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ ਟੀਚੇ ਦੀ ਪ੍ਰਾਪਤ ਕੀਤੀ |
ਖੇਡ ਸੰਸਾਰ
Free
ਰੋਮਾਂਚਕ ਮੈਚ 'ਚ ਬੈਂਗਲੁਰੂ ਨੇ ਗੁਜਰਾਤ ਨੂੰ 5 ਵਿਕਟਾਂ ਨਾਲ ਹਰਾਇਆ <br/>
ਅਜੀਤ ਡੈਸਕ
25-04-2026