06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਥਾਮਸ ਕੱਪ ਬੈਡਮਿੰਟਨ ਭਾਰਤ ਨੇ ਕੈਨੇਡਾ ਨੂੰ 4-1 ਨਾਲ ਹਰਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 25-04-2026

ਹਾਰਸੈਂਸ (ਡੈਨਮਾਰਕ), 24 ਅਪ੍ਰੈਲ (ਪੀ.ਟੀ.ਆਈ.)-ਲਕਸ਼ਯ ਸੇਨ ਨੂੰ ਇਕ ਸਖ਼ਤ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਆਯੁਸ਼ ਸ਼ੈੱਟੀ, ਸਾਤਵਿਕਸਾਈਰਾਜ ਰੈਂਕੀਰੈਡੀ ਤੇ ਚਿਰਾਗ ਸ਼ੈੱਟੀ ਦੀ ਡਬਲਜ਼ ਜੋੜੀ ਦੀਆਂ ਜਿੱਤਾਂ ਨੇ 2022 ਦੇ ਚੈਂਪੀਅਨ ਭਾਰਤ ਨੂੰ ਸ਼ੁੱਕਰਵਾਰ ਨੂੰ ਇੱਥੇ ਥਾਮਸ ਕੱਪ ਫਾਈਨਲਜ਼ ਵਿੱਚ ਆਪਣੇ ਪਹਿਲੇ ਗਰੁੱਪ 'ਏ' ਟਾਈ 'ਚ ਕੈਨੇਡਾ 'ਤੇ 4-1 ਨਾਲ ਜਿੱਤ ਦਿਵਾਈ | ਲਕਸ਼ਯ ਸੇਨ ਵਿਸ਼ਵ ਦੇ 13ਵੇਂ ਨੰਬਰ ਦੇ ਵਿਕਟਰ ਲਾਈ ਤੋਂ 18-21, 21-19, 21-10 ਨਾਲ ਹਾਰ ਗਿਆ | ਇਸ ਤੋਂ ਬਾਅਦ, ਸਾਤਵਿਕ ਅਤੇ ਚਿਰਾਗ ਦੀ ਵਿਸ਼ਵ ਦੇ ਚÏਥੇ ਨੰਬਰ ਦੀ ਜੋੜੀ ਨੇ ਜੋਨਾਥਨ ਬਿੰਗ ਸਾਨ ਲਾਈ ਅਤੇ ਕੇਵਿਨ ਲੀ ਨੂੰ 21-10, 21-11 ਨਾਲ ਹਰਾ ਕੇ ਟਾਈ 1-1 ਨਾਲ ਬਰਾਬਰ ਕਰ ਦਿੱਤੀ | ਹਾਲ ਹੀ ਵਿੱਚ ਸਮਾਪਤ ਹੋਈ ਏਸ਼ੀਅਨ ਚੈਂਪੀਅਨਸ਼ਿਪ 'ਚ 20 ਸਾਲਾ ਉਪ ਜੇਤੂ ਆਯੁਸ਼ ਨੇ ਫਿਰ ਵਿਸ਼ਵ ਦੇ 33ਵੇਂ ਨੰਬਰ ਦੇ ਖਿਡਾਰੀ ਬ੍ਰਾਇਨ ਯਾਂਗ ਨੂੰ 39 ਮਿੰਟਾਂ 'ਚ 21-13, 21-17 ਨਾਲ ਹਰਾ ਕੇ ਭਾਰਤ ਨੂੰ 2-1 ਦੀ ਬੜ੍ਹਤ ਦਿਵਾਈ | ਹਰੀਹਰਨ ਅਮਸਾਕਾਰੁਨਨ ਅਤੇ ਐਮ.ਆਰ. ਅਰਜੁਨ ਦੀ ਦੂਜੀ ਡਬਲਜ਼ ਜੋੜੀ ਨੇ ਟਾਈ ਅਲੈਗਜ਼ੈਂਡਰ ਲਿੰਡੇਮੈਨ ਤੇ ਨਾਈਲ ਯਾਕੁਰਾ 'ਤੇ 21-7, 21-15 ਦੀ ਪ੍ਰਭਾਵਸ਼ਾਲੀ ਜਿੱਤ ਨਾਲ ਭਾਰਤ ਦੀ ਜਿੱਤ 'ਤੇ ਮੋਹਰ ਲਗਾ ਦਿੱਤੀ | ਪੰਜਵੇਂ ਅਤੇ ਆਖਰੀ ਮੈਚ 'ਚ, ਜੋ ਕਿ ਸਿਰਫ਼ ਇਕ ਰਸਮੀ ਕਾਰਵਾਈ ਬਣ ਗਿਆ ਸੀ | ਕਿਦੰਬੀ ਸ਼੍ਰੀਕਾਂਤ ਨੇ ਵਿਸ਼ਵ ਦੇ 77ਵੇਂ ਨੰਬਰ ਦੇ ਖਿਡਾਰੀ ਜੋਸ਼ੂਆ ਨਗੁਏਨ ਨੂੰ 21-17, 21-12 ਨਾਲ ਹਰਾਇਆ | ਇਸ ਤਰ੍ਹਾਂ, ਭਾਰਤ ਨੇ 4-1 ਨਾਲ ਮੁਕਾਬਲਾ ਜਿੱਤਿਆ |

Ad Position 22
No active advertisement
ਪਿਛਲੀ ਖ਼ਬਰ ਭਾਰਤ ਨੇ 2038 ਏਸ਼ਿਆਈ ਖੇਡਾਂ ਦੀ ਮੇਜ਼ਬਾਨੀ 'ਚ ਦਿਲਚਸਪੀ ਦਿਖਾਈ ਅਗਲੀ ਖ਼ਬਰ ਇੰਡੀਅਨ ਵਰਕਰ ਐਸੋਸੀਏਸ਼ਨ ਗ੍ਰੇਟ ਬਿ੍ਟੇਨ ਦੇ ਦਖ਼ਲ ਤੋਂ ਬਾਅਦ ਹੁਸ਼ਿਆਰਪੁਰ ਨਾਲ ਸੰਬਿਧਿਤ ਮਾਂ-ਬੱਚੇ ਨੂੰ ਯੂ.ਕੇ. ਵਾ...
Ad Position 24