ਲੈਸਟਰ (ਇੰਗਲੈਂਡ), 24 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਹਿਰ ਲੈਸਟਰ ਨਿਵਾਸੀ ਮਾਂ ਤੇ ਉਸਦੇ ਬਿ੍ਟਿਸ਼ ਨਾਬਾਲਗ ਬੱਚੇ ਨੂੰ ਪੰਜਾਬ ਦੇ ਹੂਸ਼ਿਆਰਪੁਰ ਵਿਚ ਪੁਲਿਸ ਮਾਮਲੇ ਵਿਚ ਫਸੇ ਹੋਣ ਤੋਂ ਬਾਅਦ ਹੁਣ ਯੂਨਾਈਟਿਡ ਕਿੰਗਡਮ ਵਾਪਸ ਆਉਣ ਦੀ ਇਜਾਜ਼ਤ ਮਿਲ ਗਈ ਹੈ¢ ਇਹ ਮਾਮਲਾ ਕਮਿਊਨਿਟੀ ਆਗੂਆਂ, ਸੰਸਦ ਮੈਂਬਰਾਂ ਅਤੇ ਬਿ੍ਟਿਸ਼ ਅਧਿਕਾਰੀਆਂ ਦੀ ਦਖ਼ਲਅੰਦਾਜ਼ੀ ਨਾਲ ਸੁਲਝਿਆ ਹੈ¢ਇਸ ਸਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇੰਡੀਅਨ ਵਰਕਰਾਜ ਐਸੋਸੀਏਸ਼ਨ ਗ੍ਰੇਟ ਬਿ੍ਟੇਨ ਦੇ ਜਨਰਲ ਸਕੱਤਰ ਸ਼ੀਤਲ ਸਿੰਘ ਗਿੱਲ ਨੇ ਦੱਸਿਆ ਕਿ ਜਾਣਕਾਰੀ ਅਨੁਸਾਰ ਸ਼੍ਰੀਮਤੀ ਅਲਕਾ ਰਾਣੀ ਆਪਣੇ ਨਾਬਾਲਗ ਬੱਚੇ ਨਾਲ ਛੁੱਟੀਆਂ ਦÏਰਾਨ ਹੁਸ਼ਿਆਰਪੁਰ ਵਿੱਚ ਰਿਸ਼ਤੇਦਾਰਾਂ ਕੋਲ ਗਈ ਸੀ, ਜਿਸ ਦੀ 25 ਅਪ੍ਰੈਲ ਨੂੰ ਯੂਕੇ ਵਾਪਸੀ ਲਈ ਉਡਾਣ ਬੁੱਕ ਸੀ | 17 ਅਪ੍ਰੈਲ ਨੂੰ ਮਾਡਲ ਟਾਊਨ ਪੁਲਿਸ ਥਾਣੇ ਵੱਲੋਂ ਉਸ ਦੇ ਇਕ ਨਜਦੀਕੀ ਰਿਸਤੇਦਾਰ ਯੋਗੇਸ਼ ਅਰੋੜਾ (ਜੋ ਕਿ ਇਕ ਪੰਜਾਬੀ ਟੀ ਵੀ ਚੈਨਲ ਦਾ ਰਿਪੋਰਟ ਹੈ),ਨੂੰ ਬੁਲਾਏ ਜਾਣ ਤੋਂ ਬਾਅਦ ਪੁਲਿਸ ਅਲਕਾ ਰਾਣੀ ਦੇ ਰਹਿਣ ਵਾਲੇ ਘਰ 'ਚ ਪਹੁੰਚੀ ਅਤੇ ਉਸਨੂੰ ਬੱਚੇ ਸਮੇਤ ਥਾਣੇ ਲੈ ਗਈ¢ ਪਰਿਵਾਰ ਦੇ ਦਾਅਵੇ ਅਨੁਸਾਰ ਦੋਵਾਂ ਨੂੰ ਕਈ ਘੰਟਿਆਂ ਤੱਕ ਥਾਣੇ ਵਿੱਚ ਬਿਠਾ ਕੇ ਰੱਖਿਆ ਗਿਆ, ਜਦਕਿ ਬੱਚੇ ਨੂੰ ਉਸ ਵੇਲੇ ਤੇਜ਼ ਬੁਖਾਰ ਸੀ¢ ਇਸ ਤੋਂ ਬਾਅਦ ਮਾਡਲ ਟਾਊਨ ਥਾਣੇ ਵਿੱਚ ਐਫਆਈਆਰ ਨੰਬਰ 47 ਦਰਜ ਕਰਕੇ ਸ਼ਰਾਬ ਵੇਚਣ ਦੇ ਦੋਸ਼ ਲਗਾਏ ਗਏ ਅਤੇ ਅਲਕਾ ਰਾਣੀ ਦਾ ਨਾਮ ਵੀ ਮਾਮਲੇ ਵਿੱਚ ਸ਼ਾਮਲ ਕੀਤਾ ਗਿਆ | ਪਰਿਵਾਰ ਅਤੇ ਕਮਿਊਨਿਟੀ ਆਗੂਆਂ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ¢ ਸ਼ੀਤਲ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਵੱਲੋਂ ਕਾਰਵਾਈ ਦÏਰਾਨ ਲਗਭਗ 5,500 ਪਾਉਂਡ ਕਰੀਬ 3.5 ਲੱਖ ਰੁਪਏ ਅਤੇ ਸੋਨੇ ਦੇ ਗਹਿਣੇ ਕਬਜ਼ੇ ਵਿੱਚ ਲਏ ਗਏ ਸਨ, ਜਿਸ ਨਾਲ ਯੂਕੇ ਦੀ ਕਮਿਊਨਿਟੀ ਵਿੱਚ ਚਿੰਤਾ ਪੈਦਾ ਹੋ ਗਈ ਸੀ¢ ਇਸ ਮਾਮਲੇ ਨੂੰ ਇੰਡਿਆਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬਿ੍ਟੇਨ) ਵੱਲੋਂ ਉਠਾ ਕੇ ਬਿ੍ਟਿਸ਼ ਅਤੇ ਭਾਰਤੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ¢ ਚਰਚਾਵਾਂ ਤੋਂ ਬਾਅਦ ਹੁਣ ਪੰਜਾਬ ਪੁਲਿਸ ਵੱਲੋਂ ਅਲਕਾ ਰਾਣੀ ਦਾ ਪਾਸਪੋਰਟ, ਗਹਿਣੇ ਅਤੇ ਨਕਦ ਰਕਮ ਵਾਪਸ ਕਰ ਦਿੱਤੀ ਗਈ ਹੈ ਅਤੇ ਉਸਦੇ ਖ਼ਿਲਾਫ਼ ਜਾਰੀ ਲੁੱਕ ਆਉਟ ਸਰਕੂਲਰ ਵੀ ਰੱਦ ਕਰ ਦਿੱਤਾ ਗਿਆ ਹੈ¢ ਇਸ ਨਾਲ ਮਾਂ ਅਤੇ ਬੱਚਾ ਹੁਣ ਸੁਰੱਖਿਅਤ ਤਰੀਕੇ ਨਾਲ ਯੂਕੇ ਵਾਪਸ ਜਾ ਸਕਣਗੇ¢ ਇੰਡਿਆਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬਿ੍ਟੇਨ) ਨੇ ਮਾਮਲੇ ਦੇ ਹੱਲ ਲਈ ਸੰਬੰਧਤ ਸੰਸਦ ਮੈਂਬਰਾਂ, ਪੰਜਾਬ ਸਰਕਾਰ ਅਤੇ ਬਿ੍ਟਿਸ਼ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ¢ ਇਸ ਨਾਲ ਸੰਬੰਧਤ ਲੰਡਨ ਅਤੇ ਬਰਮਿੰਘਮ ਵਿੱਚ ਪ੍ਰਸਤਾਵਿਤ ਪ੍ਰਦਰਸ਼ਨ ਵੀ ਹੁਣ ਰੱਦ ਕਰ ਦਿੱਤੇ ਗਏ ਹਨ¢