ਸਾਨ ਫਰਾਂਸਿਸਕੋ, 24 ਅਪ੍ਰੈਲ (ਐਸ ਅਸ਼ੋਕ ਭÏਰਾ)-ਸ੍ਰੀ ਗੁਰੂ ਰਵਿਦਾਸ ਸਭਾ ਨਿਊਯਾਰਕ ਦੇ ਬੁਲਾਵੇ |ਤੇ ਪ੍ਰਧਾਨ ਪਰਮਜੀਤ ਕਮਾਮ ਚੇਅਰਮੈਨ ਜਸਵਿੰਦਰ ਸਿੰਘ ਬਿੱਲਾ ਦੇ ਯਤਨਾਂ ਨਾਲ ਡੇਰਾ ਸੰਤ ਬਾਬਾ ਮੰਗਲ ਦਾਸ ਮਾਹਿਲ ਗਹਿਲਾਂ (ਸ਼ਹੀਦ ਭਗਤ ਸਿੰਘ ਨਗਰ) ਦੇ ਹਜ਼ੂਰੀਰਾਗੀ ਸੰਤ ਬਾਬਾ ਜੀਤ ਦਾਸ ਜੀ ਆਪਣੇ ਜਥੇ ਦੇ ਮੈਂਬਰਾਂ ਭਾਈ ਪਿ੍ਤਪਾਲ ਸਿੰਘ ਤੇ ਭਾਈ ਸੰਦੀਪ ਸਿੰਘ ਨਾਲ ਅੱਜ ਕੱਲ ਅਮਰੀਕਾ ਆਏ ਹੋਏ ਹਨ | ਉਹ ਗੁਰੂ ਰਵਿਦਾਸ ਨਾਮ ਲੇਵਾ ਸੰਗਤ ਦੇ ਸਨ ਮੁੱਖ ਵੱਖ-ਵੱਖ ਗੁਰੂ ਘਰਾਂ ਵਿੱਚ ਸ਼ਬਦ ਕੀਰਤਨ ਰਾਹੀਂ ਸੇਵਾ ਕਰਨ ਲਈ ਨਿਊਯਾਰਕ ਪਿੱਛੋੰ ਕੱਲ ਕੈਲੀਫੋਰਨੀਆਂ ਪੁੱਜੇ | ਇਥੋਂ ਉਹ ਗੁਰੂ ਰਵਿਦਾਸ ਗੁਰੂ ਘਰ ਯੂਨੀਅਨ ਸਿਟੀ, ਯੂਬਾ ਸਿਟੀ ਤੇ ਸੈਕਰਾਮੈਂਟੋ ਵਿਖੇ ਸੰਗਤਾਂ ਨੂੰ ਗੁਰੂ ਜਸ , ਗੁਰਬਾਣੀ ਤੇ ਕਥਾ ਵਿਚਾਰ ਨਾਲ ਜੋੜਣਗੇ | ਸੰਤ ਬਾਬਾ ਜੀਤ ਦਾਸ ਹੋਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਦੂਜੀ ਵਾਰ ਅਮਰੀਕਾ ਆਏ ਹਨ ਤੇ ਉਨਾਂ ਦੀ ਸ਼ਬਦ ਕੀਰਤਨ ਸੇਵਾ ਨੂੰ ਸੰਗਤਾਂ ਨੇ ਬਹੁਤ ਹੀ ਪਿਆਰ ਸਤਿਕਾਰ ਬਖਸ਼ਿਆ ਹੈ¢ਇਸ ਤੋਂ ਸਿਵਾ ਡੇਰਾ ਸੰਤ ਮੰਗਲ ਦਾਸ ਨਾਲ ਜੁੜੇ ਸੇਵਕ ਵੀ ਬਹੁਤ ਮਾਣ ਦੇ ਰਹੇ ਹਨ |