06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਬਰਤਾਨਵੀ ਫੌਜ 'ਚ ਭਰਤੀ ਲਈ ਸਿੰਘ ਸਭਾ ਸਾਊਥਾਲ 'ਚ ਕੈਂਪ ਪਹਿਲੀ ਮਈ ਨੂੰ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਲੰਡਨ, 24 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨਵੀ ਫੌਜ ਵਿਚ ਭਰਤੀ ਲਈ ਬਰਤਾਨਵੀ ਫੌਜ ਦੇ ਅਧਿਕਾਰੀਆਂ ਵੱਲੋਂ 1 ਮਈ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਕੈਂਪ ਲਗਾਇਆ ਜਾ ਰਿਹਾ ਹੈ | ਡਿਫੈਂਸ ਸਿੱਖ ਨੈਟਵਰਕ ਵੱਲੋਂ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਸਾਂਝੇ ਉਪਰਾਲੇ ਸਦਕਾ ਇਸ ਕੈਂਪ ਵਿੱਚ ਬਰਤਾਨਵੀ ਫੌਜ ਵਿਚ ਨੌਕਰੀਆਂ ਦੇ ਮੌਕੇ ਤੇ ਫੌਜ ਵਿਚ ਭਰਤੀ ਬਾਰੇ ਜਾਣਕਾਰੀ ਦਿੱਤੀ ਜਾਵੇਗੀ | ਇਸ ਮੌਕੇ ਫੌਜ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹਿਣਗੇ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗੁਰਮੇਲ ਸਿੰਘ ਮੱਲੀ ਅਤੇ ਜਨਰਲ ਸਕੱਤਰ ਸ਼ਰਨਬੀਰ ਸਿੰਘ ਸੰਘਾ ਨੇ ਕਿਹਾ ਕਿ ਇਹ ਕੈਂਪ ਗਿਆਨੀ ਦਿੱਤ ਸਿੰਘ ਹਾਲ ਵਿਚ 1 ਮਈ ਨੂੰ ਸ਼ਾਮੀ 7 ਵਜੇ ਤੋਂ 8:30 ਵਜੇ ਤੱਕ ਲੱਗੇਗਾ |
Ad Position 22
No active advertisement
ਪਿਛਲੀ ਖ਼ਬਰ ਡੇਰਾ ਸੰਤ ਬਾਬਾ ਮੰਗਲ ਦਾਸ ਮਾਹਿਲ ਗਹਿਲਾਂ ਦੇ ਹਜ਼ੂਰੀ ਰਾਗੀ ਸੰਤ ਜੀਤ ਦਾਸ ਜੀ ਜਥੇ ਨਾਲ ਅਮਰੀਕਾ ਪੁੱਜੇ ਅਗਲੀ ਖ਼ਬਰ ਧੋਖਾਧੜੀ ਮਾਮਲੇ 'ਚ 2 ਪੰਜਾਬੀਆਂ ਸਮੇਤ ਤਿੰਨ ਦੋਸ਼ੀ ਕਰਾਰ
Ad Position 24