06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਧੋਖਾਧੜੀ ਮਾਮਲੇ 'ਚ 2 ਪੰਜਾਬੀਆਂ ਸਮੇਤ ਤਿੰਨ ਦੋਸ਼ੀ ਕਰਾਰ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਲੰਡਨ, 24 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਮਿੰਘਮ ਕਰਾਊਨ ਕੋਰਟ ਵੱਲੋਂ ਧੋਖਾਧੜੀ ਤੇ ਹਵਾਲਾ ਮਾਮਲੇ 'ਚ 2 ਪੰਜਾਬੀਆਂ ਸਮੇਤ 3 ਲੋਕਾਂ ਨੂੰ ਦੋਸ਼ੀ ਠਹਿਰਾਇਆ ਹੈ | ਵੈਸਟ ਮਿਡਲੈਂਡ ਪੁਲਿਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਉਮਰ ਫਾਰੂਕ ਨੂੰ 17 ਅਪ੍ਰੈਲ ਨੂੰ ਧੋਖਾਧੜੀ ਤੇ ਹਵਾਲਾ ਮਾਮਲੇ 'ਚ ਦੋਸ਼ੀ ਪਾਇਆ ਹੈ, ਜਦ ਕਿ 30 ਮਾਰਚ ਨੂੰ ਅਮਰੀਕ ਸਿੰਘ ਨੇ ਧੋਖਾਧੜੀ ਦੀ ਸਾਜ਼ਿਸ਼ ਤੇ ਹਵਾਲਾ ਰਾਸ਼ੀ ਕਰਨ ਦੀ ਸਾਜ਼ਿਸ਼ 'ਚ ਆਪਣੀ ਸ਼ਮੂਲੀਅਤ ਲਈ ਦੋਸ਼ ਕਬੂਲ ਲਏ ਸਨ | ਇਸੇ ਮਾਮਲੇ ਵਿਚ ਗੁਰਵਿੰਦਰ ਸਿੰਘ ਸੰਧਰ ਨੇ 8 ਅਪ੍ਰੈਲ ਨੂੰ ਆਪਣੀ ਸ਼ਮੂਲੀਅਤ ਲਈ ਦੋਸ਼ ਮੰਨ ਲਏ ਸਨ | ਉਕਤ ਤਿੰਨਾਂ ਵਿਅਕਤੀਆਂ ਨੇ 650,000 ਪੌਂਡ ਤੋਂ ਵੱਧ ਦੀ ਧੋਖਾਧੜੀ ਤੇ ਹਵਾਲਾ ਮਾਮਲੇ 'ਚ ਦੂਜਿਆਂ ਨਾਲ ਮਿਲ ਕੇ ਕੰਮ ਕੀਤਾ | ਇਸ ਕਾਰਵਾਈ ਵਿੱਚ 2 ਧੋਖਾਧੜੀ ਭਰਤੀ ਫਰਮਾਂ ਸ਼ੁਰੂ ਕੀਤੀਆਂ ਗਈਆਂ ਤੇ ਸ਼ਾਮਲ ਲੋਕਾਂ ਨੇ ਇਕ ਵਿੱਤ ਕੰਪਨੀ ਤੋਂ ਵਿੱਤੀ ਸਹਾਇਤਾ ਦੀ ਮੰਗ ਕੀਤੀ ਤੇ 650,000 ਪੌਂਡ ਤੋਂ ਵੱਧ ਫੰਡ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੇ |ਧੋਖਾਧੜੀ ਵਾਲੀਆਂ ਭਰਤੀ ਫਰਮਾਂ ਨੇ ਸ਼ੁਰੂ ਵਿਚ ਪੈਸੇ ਵਾਪਸ ਕਰਨੇ ਸ਼ੁਰੂ ਕਰ ਦਿੱਤੇ ਸਨ ਪਰ ਸਿਰਫ਼ ਥੋੜ੍ਹੀ ਜਿਹੀ ਰਕਮ ਹੀ ਵਾਪਸ ਕੀਤੀ, ਤੇ ਅਗਸਤ 2020 ਵਿਚ ਵਿੱਤ ਕੰਪਨੀ ਨੂੰ ਪਤਾ ਲੱਗਾ ਕਿ ਉਹ ਅਸਲ ਵਿੱਚ ਇਕ ਧੋਖਾਧੜੀ ਦੇ ਸ਼ਿਕਾਰ ਸਨ | ਆਰਥਿਕ ਅਪਰਾਧ ਇਕਾਈ ਦੀ ਜਾਂਚ ਵਿਚ ਪਾਇਆ ਕਿ ਸਮੂਹ ਨੇ ਕਦੇ ਵੀ ਉਧਾਰ ਲਏ ਪੈਸੇ ਵਾਪਸ ਕਰਨ ਦੀ ਯੋਜਨਾ ਨਹੀਂ ਬਣਾਈ | ਫੰਡਾਂ ਨੂੰ ਵੱਖ-ਵੱਖ ਨਾਵਾਂ ਅਤੇ ਹਵਾਲਿਆਂ ਨਾਲ ਕਈ ਬੈਂਕ ਖਾਤਿਆਂ ਵਿੱਚ ਤਬਦੀਲ ਕੀਤਾ ਗਿਆ ਸੀ ਤਾਂ ਜੋ ਅਸਲ ਅਪਰਾਧ ਵਿਚ ਪੈਸੇ ਦਾ ਪਤਾ ਲਗਾਉਣਾ ਮੁਸ਼ਕਲ ਹੋ ਸਕੇ | ਡੀ.ਸੀ. ਐਡਵਰਡ ਸਪੋਕਸ ਨੇ ਕਿਹਾ ਕਿ ਜਦੋਂ ਵਿੱਤ ਕੰਪਨੀ ਨੂੰ ਪਤਾ ਲੱਗਾ ਕਿ ਉਹ ਧੋਖਾਧੜੀ ਦੇ ਸ਼ਿਕਾਰ ਸਨ ਅਤੇ ਮੁੜ ਅਦਾਇਗੀ ਲਈ ਇਨਵੌਇਸਾਂ ਨੂੰ ਅਣਡਿੱਠ ਕੀਤਾ ਜਾ ਰਿਹਾ ਸੀ, ਤਾਂ ਉਨ੍ਹਾਂ ਨੇ ਵੈਸਟ ਮਿਡਲੈਂਡਜ਼ ਪੁਲਿਸ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਨਿਆਂ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ | ਤਿੰਨਾਂ ਦੋਸ਼ੀਆਂ ਨੂੰ ਸਜ਼ਾ ਸੁਣਾਣਾ ਅਜੇ ਬਾਕੀ ਹੈ |
Ad Position 22
No active advertisement
ਪਿਛਲੀ ਖ਼ਬਰ ਬਰਤਾਨਵੀ ਫੌਜ 'ਚ ਭਰਤੀ ਲਈ ਸਿੰਘ ਸਭਾ ਸਾਊਥਾਲ 'ਚ ਕੈਂਪ ਪਹਿਲੀ ਮਈ ਨੂੰ ਅਗਲੀ ਖ਼ਬਰ ਬਰਮਿੰਘਮ ਅਦਾਲਤ 'ਚ ਜਬਰਜਨਾਹ ਮਾਮਲੇ ਦੀ ਅਦਾਲਤੀ ਕਾਰਵਾਈ ਵੇਖਣਾ ਪੀੜਾਦਾਇਕ ਸੀ-ਸਿੱਖ ਆਗੂ
Ad Position 24