ਨਵੀਂ ਦਿੱਲੀ, 1 ਮਈ (ਪੀ.ਟੀ.ਆਈ.)-ਸਨਰਾਈਜ਼ਰਜ਼ ਹੈਦਰਾਬਾਦ ਨੇ ਆਈ.ਪੀ.ਐਲ. ਦੇ ਬਾਕੀ ਮੈਚਾਂ ਲਈ ਜ਼ਖਮੀ ਖਿਡਾਰੀ ਸ਼ਿਵਮ ਮਾਵੀ ਦੇ ਬਦਲ ਵਜੋਂ ਆਰ.ਐਸ. ਅੰਬਰੀਸ਼ ਨੂੰ ਆਪਣੀ ਟੀਮ 'ਚ ਸ਼ਾਮਲ ਕੀਤਾ | ਸੱਜੇ ਹੱਥ ਦੇ ਮੱਧਮ-ਤੇਜ਼ ਗੇਂਦਬਾਜ਼ ਮਾਵੀ ਨੂੰ ਕਮਰ ਦੀ ਸੱਟ ਕਾਰਨ ਇਸ ਸੀਜ਼ਨ ਤੋਂ ਬਾਹਰ ਕਰ ਦਿੱਤਾ ਗਿਆ ਹੈ | ਆਲਰਾਊਾਡਰ ਅੰਬਰੀਸ਼ ਇਸ ਸਾਲ ਦੇ ਸ਼ੁਰੂ 'ਚ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਅੰਡਰ-19 ਟੀਮ ਦਾ ਹਿੱਸਾ ਸੀ | ਮਿਸ਼ੇਲ ਸੈਂਟਨਰ ਮੁੰਬਈ ਦੀ ਟੀਮ ਚੋਂ ਮੋਢੇ ਦੀ ਸੱਟ ਕਾਰਨ ਘੱਟੋ-ਘੱਟ ਇਕ ਮਹੀਨੇ ਲਈ ਬਾਹਰ ਰਹਿਣਗੇ | 34 ਸਾਲਾ ਖਿਡਾਰੀ ਨੂੰ 23 ਅਪ੍ਰੈਲ ਨੂੰ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਖੇਡੇ ਗਏ ਮੈਚ ਦੌਰਾਨ ਫੀਲਡਿੰਗ ਕਰਦੇ ਸਮੇਂ ਖੱਬੇ ਮੋਢੇ 'ਤੇ ਸੱਟ ਲੱਗ ਗਈ ਸੀ | ਨਿਊਜ਼ੀਲੈਂਡ ਕ੍ਰਿਕਟ ਨੇ ਕਿਹਾ ਕਿ ਸੈਂਟਨਰ ਇਸ ਹਫ਼ਤੇ ਨਿਊਜ਼ੀਲੈਂਡ ਵਾਪਸ ਆਇਆ ਤੇ ਅੱਜ ਸਵੇਰੇ ਇਕ ਮਾਹਰ ਨਾਲ ਸਲਾਹ ਕੀਤੀ, ਜਿਸ ਨੇ ਸਲਾਹ ਦਿੱਤੀ ਕਿ ਉਸਨੂੰ ਘੱਟੋ-ਘੱਟ ਇਕ ਮਹੀਨੇ ਦਾ ਆਰਾਮ ਦੀ ਲੋੜ ਹੈ |
ਖੇਡ ਸੰਸਾਰ
Free
ਜ਼ਖ਼ਮੀ ਮਾਵੀ ਦੇ ਬਦਲ ਵਜੋਂ ਹੈਦਰਾਬਾਦ ਟੀਮ 'ਚ ਅੰਬਰੀਸ਼ ਸ਼ਾਮਿਲ <br/>
ਅਜੀਤ ਡੈਸਕ
02-05-2026