01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਬਾਰਸੀਲੋਨਾ ਵਲੋਂ 'ਲਾ ਲੀਗਾ' ਦਾ ਖ਼ਿਤਾਬ ਬਰਕਰਾਰ <br/>

Ad Position 21
No active advertisement
ਅਜੀਤ ਡੈਸਕ 12-05-2026

ਬਾਰਸੀਲੋਨਾ, 11 ਮਈ (ਏ.ਪੀ.)-ਐਤਵਾਰ ਨੂੰ ਕੈਂਪ ਨੌ ਵਿਖੇ, ਬਾਰਸੀਲੋਨਾ ਨੇ ਰੀਅਲ ਮੈਡਰਿਡ ਨੂੰ 2-0 ਨਾਲ ਹਰਾ ਕੇ ਸਪੈਨਿਸ਼ ਲੀਗ ਫੁੱਟਬਾਲ ਟੂਰਨਾਮੈਂਟ, ਲਾ ਲੀਗਾ ਲਗਾਤਾਰ ਦੂਜੀ ਵਾਰ ਤੇ ਕੁੱਲ 29ਵੀਂ ਵਾਰ ਜਿੱਤਿਆ | ਮਾਰਕੁਸ ਰਾਸ਼ਫੋਰਡ ਵਲੋਂ 9ਵੇਂ ਮਿੰਟ ਵਿਚ ਤੇ ਫੇਰਾਨ ਟੋਰੇਸ ਦੁਆਰਾ 18ਵੇਂ ਮਿੰਟ 'ਚ ਕੀਤੇ ਗਏ ਗੋਲਾਂ ਨੇ ਬਾਰਸੀਲੋਨਾ ਲਈ ਜਿੱਤ ਪੱਕੀ ਕੀਤੀ | ਇਸ ਜਿੱਤ ਦੇ ਨਾਲ, ਉਨ੍ਹਾਂ ਨੇ ਰੀਅਲ ਮੈਡਰਿਡ 'ਤੇ 14 ਅੰਕਾਂ ਦੀ ਅਜੇਤੂ ਬੜ੍ਹਤ ਸਥਾਪਤ ਕੀਤੀ ਜਦੋਂ ਕਿ ਲਾ ਲੀਗਾ ਮੈਚਾਂ ਦੇ ਤਿੰਨ ਦੌਰ ਅਜੇ ਬਾਕੀ ਹਨ | ਬਾਰਸੀਲੋਨਾ ਹੁਣ 35 ਮੈਚਾਂ 'ਚੋਂ 91 ਅੰਕਾਂ 'ਤੇ ਹੈ, ਜਦੋਂ ਕਿ ਰੀਅਲ ਮੈਡਰਿਡ ਦੇ ਇੰਨੇ ਹੀ ਮੈਚਾਂ 'ਚੋਂ 77 ਅੰਕ ਹਨ | ਬਾਰਸੀਲੋਨਾ ਦੇ ਕੋਚ ਹਾਂਸੀ ਫਲਿੱਕ ਐਤਵਾਰ ਨੂੰ ਖੇਡੇ ਗਏ ਇਸ ਕਲਾਸਿਕੋ ਮੈਚ ਲਈ ਡਗਆਊਟ ਵਿਚ ਮÏਜੂਦ ਸਨ, ਹਾਲਾਂਕਿ ਹਾਲ ਹੀ ਵਿਚ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ | ਬਾਰਸੀਲੋਨਾ ਨੇ ਮੈਚ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਹੀ ਆਪਣੇ ਪਿਤਾ ਦੀ ਮÏਤ ਦਾ ਐਲਾਨ ਕਰ ਦਿੱਤਾ ਸੀ | ਜਿਸਦੇ ਚਲਦੇ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਬਾਂਹਾਂ 'ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਤੇ ਸ਼ੁਰੂਆਤ ਤੋਂ ਪਹਿਲਾਂ ਇਕ ਮਿੰਟ ਦਾ ਮÏਨ ਰੱਖਿਆ | ਜ਼ਿਕਰਯੋਗ ਹੈ ਕਿ ਰੀਅਲ ਮੈਡਿ੍ਡ ਦੇ ਕੋਲ 36 ਦੇ ਨਾਲ ਸਭ ਤੋਂ ਵੱਧ ਲਾ ਲੀਗਾ ਖਿਤਾਬਾਂ ਦਾ ਰਿਕਾਰਡ ਹੈ, ਪਰ ਉਹ ਲਗਾਤਾਰ ਦੂਜੇ ਸਾਲ ਕੋਈ ਵੱਡੀ ਟਰਾਫੀ ਜਿੱਤਣ ਵਿਚ ਅਸਫਲ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਤੇ ਬੰਗਲਾਦੇਸ਼ ਦਾ ਦੌਰਾ ਨਹੀਂ ਕਰਨਗੇ ਕਮਿੰਸ, ਸਟਾਰਕ ਤੇ ਹੇਜ਼ਲਵੁੱਡ <br/> ਅਗਲੀ ਖ਼ਬਰ ਅਮਰੀਕਾ ਦੀ ਯੂਨੀਵਰਸਿਟੀ ਦੀ ਟੀਮ 'ਚ ਬਾਸਕਟਬਾਲ ਖੇਡਗਾ ਕੈਨੇਡਾ ਦਾ 6 ਫੁੱਟ 9 ਇੰਚ ਦਾ ਗੱਭਰੂ <br/>
Ad Position 24