02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪਾਕਿਸਤਾਨ ਤੇ ਬੰਗਲਾਦੇਸ਼ ਦਾ ਦੌਰਾ ਨਹੀਂ ਕਰਨਗੇ ਕਮਿੰਸ, ਸਟਾਰਕ ਤੇ ਹੇਜ਼ਲਵੁੱਡ <br/>

Ad Position 21
No active advertisement
ਅਜੀਤ ਡੈਸਕ 12-05-2026

ਸਿਡਨੀ, 11 ਮਈ (ਪੀ.ਟੀ.ਆਈ.)-ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) 'ਚ ਮੌਜੂਦਾ ਸਮੇਂ ਖੇਡ ਰਹੇ ਤੇਜ਼ ਗੇਂਦਬਾਜ਼ਾਂ ਪੈਟ ਕਮਿੰਸ, ਮਿਸ਼ੇਲ ਸਟਾਰਕ ਤੇ ਜੋਸ਼ ਹੇਜ਼ਲਵੁੱਡ ਲਈ ਵਰਕਲੋਡ ਪ੍ਰਬੰਧਨ ਰਣਨੀਤੀ ਦੇ ਤਹਿਤ ਆਸਟ੍ਰੇਲੀਆ ਨੇ ਪਾਕਿਸਤਾਨ ਤੇ ਬੰਗਲਾਦੇਸ਼ 'ਚ ਆਉਣ ਵਾਲੀ ਸੀਮਤ ਓਵਰਾਂ ਦੀ ਲੜੀ ਲਈ ਉਨ੍ਹਾਂ ਦੀ ਚੋਣ ਨਾ ਕਰਨ ਦਾ ਫੈਸਲਾ ਕੀਤਾ ਹੈ | ਇਹ ਫੈਸਲਾ ਕਈ ਨੌਜਵਾਨ ਖਿਡਾਰੀਆਂ ਨੂੰ ਮÏਕਾ ਪ੍ਰਦਾਨ ਕਰੇਗਾ | ਕਮਿੰਸ, ਸਟਾਰਕ ਤੇ ਹੇਜ਼ਲਵੁੱਡ ਨੂੰ ਆਰਾਮ ਦੇਣ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਉਹ ਵਿਸ਼ਵ ਟੈਸਟ ਚੈਂਪੀਅਨਸ਼ਿਪ ਲਈ ਤਾਜ਼ਾ ਤੇ ਤਿਆਰ ਰਹਿਣ, ਜਿਸਦੀ ਸ਼ੁਰੂਆਤ ਆਸਟ੍ਰੇਲੀਆ ਬੰਗਲਾਦੇਸ਼ ਵਿਰੁੱਧ 2 ਮੈਚਾਂ ਦੀ ਘਰੇਲੂ ਟੈਸਟ ਲੜੀ ਨਾਲ ਕਰੇਗਾ | ਇਹ ਤਿੰਨ ਖਿਡਾਰੀ 30 ਮਈ ਤੋਂ ਸ਼ੁਰੂ ਹੋਣ ਵਾਲੀ ਪਾਕਿਸਤਾਨ ਵਿਰੁੱਧ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਤੋਂ ਖੁੰਝ ਜਾਣਗੇ | ਆਲਰਾਊਾਡਰ ਲੀਅਮ ਸਕਾਟ ਤੇ ਆਸਟ੍ਰੇਲੀਆ ਦੇ ਅੰਡਰ-19 ਵਿਸ਼ਵ ਕੱਪ ਕਪਤਾਨ, ਓਲੀ ਪੀਕ ਨੂੰ ਪਹਿਲੀ ਵਾਰ ਸੀਨੀਅਰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ | ਖੱਬੇ ਹੱਥ ਦੇ ਬੱਲੇਬਾਜ਼ ਜੋਏਲ ਡੇਵਿਸ ਨੂੰ ਜੂਨ 'ਚ ਬੰਗਲਾਦੇਸ਼ ਵਿਰੁੱਧ ਟੀ-20 ਲੜੀ ਲਈ ਟੀਮ ਵਿਚ ਚੁਣਿਆ ਗਿਆ ਹੈ; ਉਸਨੂੰ ਵੀ ਆਪਣਾ ਪਹਿਲਾ ਕਾਲ-ਅੱਪ ਮਿਲਿਆ ਹੈ | ਆਈ.ਪੀ.ਐਲ. 31 ਮਈ ਨੂੰ ਸਮਾਪਤ ਹੋਣ ਵਾਲਾ ਹੈ |

Ad Position 22
No active advertisement
ਪਿਛਲੀ ਖ਼ਬਰ ਈ.ਡੀ. ਵਲੋਂ ਜੈਕਲੀਨ ਦੀ ਸਰਕਾਰੀ ਗਵਾਹ ਬਣਨ ਦੀ ਅਰਜ਼ੀ ਦਾ ਵਿਰੋਧ <br/> ਅਗਲੀ ਖ਼ਬਰ ਬਾਰਸੀਲੋਨਾ ਵਲੋਂ 'ਲਾ ਲੀਗਾ' ਦਾ ਖ਼ਿਤਾਬ ਬਰਕਰਾਰ <br/>
Ad Position 24