ਨਵੀਂ ਦਿੱਲੀ, 13 ਮਈ (ਏਜੰਸੀ)-ਭਾਰਤ ਦੇ ਮਹਾਨ ਗੋਲਕੀਪਰ ਪੀ.ਆਰ. ਸ੍ਰੀਜੇਸ਼ ਨੇ ਵਿਦੇਸ਼ੀ ਕੋਚਾਂ ਨੂੰ ਤਰਜੀਹ ਦੇਣ ਦੇ ਹਾਕੀ ਇੰਡੀਆ ਦੇ ਰਵਈਏ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਚੰਗੇ ਪ੍ਰਦਰਸ਼ਨ ਦੇ ਬਾਵਜੂਦ ਜੂਨੀਅਰ ਟੀਮ ਦੇ ਕੋਚ ਦੇ ਅਹੁਦੇ ਤੋਂ ਉਨ੍ਹਾਂ ਨੂੰ ਹਟਾ ਦਿੱਤਾ ਗਿਆ | ਸੋਸ਼ਲ ਮੀਡੀਆ 'ਤੇ ਇਕ ਪੋਸਟ 'ਚ ਦੋ ਵਾਰ ਦੇ ਉਲੰਪਿਕ ਕਾਂਸੇ ਦਾ ਤਗਮਾ ਜੇਤੂ ਸ੍ਰੀਜੇਸ਼ ਨੇ ਲਿਖਿਆ ਕਿ ਚੰਗੇ ਪ੍ਰਦਰਸ਼ਨ ਦੇ ਬਾਵਜੂਦ ਉਨ੍ਹਾਂ ਨੂੰ ਹਟਾ ਦਿੱਤਾ ਗਿਆ, ਕਿਉਂਕਿ ਹਾਕੀ ਇੰਡੀਆ ਜੂਨੀਅਰ ਪੱਧਰ 'ਤੇ ਵੀ ਵਿਦੇਸ਼ੀ ਕੋਚ ਚਾਹੁੰਦਾ ਹੈ | ਉਨ੍ਹਾਂ ਲਿਖਿਆ ਕਿ ਲਗਦਾ ਹੈ ਕਿ ਮੇਰਾ ਕੋਚਿੰਗ ਕੈਰੀਅਰ ਡੇਢ ਸਾਲ ਬਾਅਦ ਹੀ ਖਤਮ ਹੋ ਗਿਆ | ਉਨ੍ਹਾਂ ਕਿਹਾ ਕਿ ਹਾਕੀ ਇੰਡੀਆ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਸੀਨੀਅਰ ਪੁਰਸ਼ ਟੀਮ ਦੇ ਮੁੱਖ ਕੋਚ ਜੂਨੀਅਰ ਪੱਧਰ 'ਤੇ ਵੀ ਵਿਦੇਸ਼ੀ ਕੋਚ ਚਾਹੁੰਦੇ ਹਨ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਜੂਨੀਅਰ ਪੱਧਰ ਤੋਂ ਸੀਨੀਅਰ ਪੱਧਰ 'ਤੇ ਭਾਰਤੀ ਹਾਕੀ ਦੇ ਵਿਕਾਸ 'ਚ ਮਦਦ ਮਿਲੇਗੀ |
ਖੇਡ ਸੰਸਾਰ
Free
ਵਿਦੇਸ਼ੀ ਕੋਚ ਲਈ ਹਾਕੀ ਇੰਡੀਆ ਨੇ ਹਟਾਇਆ-ਸ੍ਰੀਜੇਸ਼
ਅਜੀਤ ਡੈਸਕ
14-05-2026