ਗੁਰੂਗ੍ਰਾਮ, 13 ਮਈ (ਏਜੰਸੀ)-ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਕਨਸਰਟ ਟਿਕਟਾਂ ਦੀ ਵਿਕਰੀ ਦੇ ਨਾਂਅ 'ਤੇ ਫ਼ਰਜ਼ੀ ਵੈਬਸਾਈਟ ਬਣਾ ਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਇਕ ਵੈੱਬ ਡਿਜ਼ਾਈਨਰ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਦੱਸਿਆ ਕਿ ਇਸ ਮਾਮਲੇ 'ਚ ਦੋ ਕਥਿਤ ਦੋਸ਼ੀਆਂ ਨਿਤਿਨ ਤੇ ਵਿਸ਼ਨੂੰ ਨੂੰ ਪਹਿਲਾਂ ਹੀ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ | ਗੁਰੂਗ੍ਰਾਮ ਤੋਂ ਗਿ੍ਫ਼ਤਾਰ ਕੀਤੇ ਦੋਸ਼ੀ ਦੀ ਪਛਾਣ ਉਤਰਾਖੰਡ ਦੇ ਊਧਮ ਸਿੰਘ ਨਗਰ ਦੇ ਵਾਸੀ ਪਿ੍ਯਾਂਸ਼ੂ ਕੁਸ਼ਵਾਹ ਵਜੋਂ ਹੋਈ ਹੈ | ਉਸ ਨੇ ਜਮੈਟੋ ਦੇ ਨਾਂਅ 'ਤੇ ਮਿਲਦੀ ਜੁਲਦੀ ਵੈਬਸਾਈਟ ਤਿਆਰ ਕਰਕੇ ਲੋਕਾਂ ਨੂੰ ਝਾਂਸੇ 'ਚ ਲਿਆ | ਥਾਣਾ ਸਾਈਬਰ ਦੱਖਣੀ ਪੁਲਿਸ ਅਨੁਸਾਰ 17 ਸਤੰਬਰ 2024 ਨੂੰ ਜਮੈਟੋ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਕੁਝ ਲੋਕ ਕੰਪਨੀ ਦੇ ਨਾਂਅ 'ਤੇ ਫਰਜ਼ੀ ਵੈਬਸੈਈਟ ਤੇ ਫਰਜ਼ੀ ਈਮੇਲ ਆਈ.ਡੀ. ਬਣਾ ਕੇ ਕਨਸਰਟ ਟਿਕਟਾਂ ਵੇਚ ਰਹੇ ਹਨ |