ਸਤਪਾਲ ਸਿੰਘ ਜÏਹਲ
ਟੋਰਾਂਟੋ, 13 ਮਈ-ਕੈਨੇਡਾ 'ਚ ਆਪਣੇ ਭਵਿੱਖ ਅਤੇ ਸਥਾਪਿਤ ਦੇ ਮÏਕੇ ਨਾ ਮਿਲ ਰਹੇ ਹੋਣ ਕਰਕੇ ਚਿੰਤਤ ਭਾਰਤੀ ਨÏਜਵਾਨਾਂ ਵਲੋਂ ਬੀਤੇ ਸਮੇਂ ਤੋਂ ਪ੍ਰਾਂਤਕ ਅਤੇ ਕੇਂਦਰ ਸਰਕਾਰਾਂ ਪ੍ਰਤੀ ਰੋਸ ਮੁਜਾਹਰੇ ਜਾਰੀ ਹਨ, ਜਿਨ੍ਹਾਂ 'ਚ ਪ੍ਰਮੁੱਖ ਤÏਰ 'ਤੇ ਸ਼ਮੂਲੀਅਤ ਸਟੱਡੀ ਵੀਜ਼ਾ 'ਤੇ ਗਏ ਪੰਜਾਬੀਆਂ ਦੀ ਹੈ | ਇਸ ਸਮੇਂ ਉਂਟਾਰੀਓ ਅਤੇ ਮੈਨੀਟੋਬਾ ਵਿਚ ਨÏਜਵਾਨ ਧਰਨੇ 'ਤੇ ਹਨ ਜਿਸ 'ਚ ਵਰਕ ਪਰਮਿਟ ਦੀ ਤਰੀਕ ਵਿਚ ਵਾਧੇ ਅਤੇ ਪ੍ਰੋਵਿੰਸ਼ੀਅਲ ਨਾਮੀਨੀ ਪ੍ਰੋਗਰਾਮ ਤਹਿਤ ਅਰਜ਼ੀਆਂ ਦੀਆਂ ਸੁਣਵਾਈ ਕਰਨ ਦੀਆਂ ਮੰਗਾਂ ਸ਼ਾਮਿਲ ਹਨ | ਮੈਨੀਟੋਬਾ 'ਚ ਰਹਿ ਰਹੇ 6000 ਦੇ ਕਰੀਬ ਵਰਕ ਪਰਮਿਟ ਧਾਰਕਾਂ ਦੇ ਪਰਮਿਟ ਇਸ ਸਾਲ ਖਤਮ ਹੋਣ ਬਾਰੇ ਪਤਾ ਲੱਗਾ ਹੈ ਜਿਸ ਤੋਂ ਚਿੰਤਤ ਵਿਖਾਵਾਕਾਰੀ ਆਪਣੇ ਵਰਕ ਪਰਮਿਟ ਦੋ ਤੋਂ ਤਿੰਨ ਸਾਲ ਹੋਰ ਵਧਾਉਣ ਦੀ ਮੰਗ ਕਰ ਰਹੇ ਹਨ, ਤਾਂ ਕਿ ਉਹ ਕੈਨੇਡਾ 'ਚ ਰਹਿ ਕੇ ਪੱਕੀ ਇਮੀਗ੍ਰੇਸ਼ਨ ਲਈ ਆਪਣੀ ਯੋਗਤਾ ਪੂਰੀ ਕਰ ਸਕਣ | 100 ਦੇ ਕਰੀਬ ਮੁੰਡੇ ਅਤੇ ਕੁੜੀਆਂ ਵਿਨੀਪੈਗ ਵਿਖੇ ਵਿਧਾਨ ਸਭਾ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੇ ਹਨ | ਮੈਨੀਟੋਬਾ ਦੇ ਇਮੀਗ੍ਰੇਸ਼ਨ ਮੰਤਰੀ ਮਲਇਆ ਮਰਸੀਲੀਨੋ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਖਤਮ ਹੋ ਰਹੇ ਵਰਕ ਪਰਮਿਟਾਂ ਦੀ ਤਰੀਕ ਵਧਾਉਣ ਲਈ ਅਪੀਲ ਵੀ ਕੀਤੀ ਹੈ | ਇਸੇ ਦÏਰਾਨ ਟੋਰਾਂਟੋ 'ਚ ਉਂਟਾਰੀਓ ਦੀ ਵਿਧਾਨ ਸਭਾ ਦੇ ਬਾਹਰ ਭਾਰਤੀ ਨੌਜਵਾਨਾਂ ਦਾ ਧਰਨਾ ਬੀਤੇ ਸਾਲ ਤੋਂ ਜਾਰੀ ਹੈ | ਪ੍ਰਾਂਤਕ ਸਰਕਾਰ ਵਲੋਂ ਅਕਤੂਬਰ 2025 ਵਿਚ ਪ੍ਰੋਵਿੰਸ਼ੀਅਲ ਨਾਮੀਨੀ ਪ੍ਰੋਗਰਾਮ ਵਿਚ ਫੇਰਬਦਲ ਕੀਤਾ ਗਿਆ ਸੀ ਅਤੇ ਸਿਸਟਮ ਦੀ ਭਰੋਸੇਯੋਗਤਾ (ਸਕਿੱਲਡ ਟਰੇਡ ਸਟਰੀਮ 'ਚ ਫਰਾਡ ਰੋਕਣ) ਦੇ ਆਧਾਰ 2500 ਤੋਂ ਵੱਧ ਅਰਜ਼ੀਆਂ ਬਿਨਾਂ ਕੋਈ ਫੈਸਲਾ ਕੀਤੇ ਵਾਪਸ ਮੋੜ ਦਿੱਤੀਆਂ ਗਈਆਂ ਸਨ | ਨਿਰਾਸ਼ ਪੰਜਾਬੀ ਵਿਦਿਆਰਥੀਆਂ ਅਤੇ ਕਾਮਿਆਂ ਵਲੋਂ ਬੀਤੇ ਸਮੇਂ 'ਚ ਬਰੈਂਪਟਨ, ਨਿਆਗਰਾ, ਟੋਰਾਂਟੋ ਅਤੇ ਹੋਰ ਸ਼ਹਿਰਾਂ 'ਚ ਵੀ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ | ਇਸ ਦੇ ਨਾਲ ਹੀ ਸਰਕਾਰੀ ਸਿਸਟਮਾਂ ਨਾਲ ਬੀਤੇ ਸਾਲਾਂ ਤੋਂ ਚੱਲ ਰਹੀਆਂ ਧੋਖਾਧੜੀਆਂ (ਵੀਜ਼ੇ/ਪਰਮਿਟ/ਨਕਲੀ ਸਰਟੀਫਿਕੇਟਾਂ ਦੀ ਵਿੱਕਰੀ) ਰੋਕਣ ਲਈ ਦਸਤਾਵੇਜ਼ੀ ਪਰਖ ਅਤੇ ਅਰਜ਼ੀਕਰਤਾਵਾਂ ਦੀ ਜਵਾਬਤਲਬੀ ਬਹੁਤ ਸਖਤ ਕੀਤੀ ਗਈ ਹੈ |
ਕੈਨੇਡਾ 'ਚ ਪੰਜਾਬੀਆਂ ਦੇ ਰੋਸ ਮੁਜ਼ਾਹਰੇ ਜਾਰੀ
ਅਜੀਤ ਡੈਸਕ
14-05-2026