31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਆਪ ਹੀ ਕੇਕ ਕੱਟ ਕੇ ਮਾਂ ਦਿਵਸ ਸਮਾਗਮ ਨੂੰ ਮਾਵਾਂ ਧੀਆਂ ਨੇ ਬਣਾਇਆ ਭਾਵੁਕ

Ad Position 21
No active advertisement
ਅਜੀਤ ਡੈਸਕ 14-05-2026

ਜੈਸਮੀਨ ਅਖ਼ਤਰ ਨੇ ਗੀਤ ਸੰਗੀਤ ਨਾਲ ਕੀਤਾ ਮੰਨੋਰੰਜਨ
ਸਾਨ ਫਰਾਂਸਿਸਕੋ, 13 ਮਈ (ਐਸ ਅਸ਼ੋਕ ਭÏਰਾ)- ਇੱਥੇ ਫਰੀਮਾਂਟ ਦੇ ਸਕੂਨ ਰੈਸਟੋਰੈਂਟ ਵਿਖੇ ਅਵਤਾਰ ਰਿਕਾਰਡਜ਼ ਦੇ ਅਵਤਾਰ ਲਾਖਾ ਅਤੇ ਡਾਇਮੰਡ ਕਲੱਬ ਦੇ ਬਲਕਾਰ ਸਿੰਘ ਦੇ ਸਾਂਝੇ ਉਦਮ ਨਾਲ ਮਾਂ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਹ ਸਮਾਗਮ ਉਦੋਂ ਹੋਰ ਵੀ ਭਾਵੁਕ ਤੇ ਆਕਰਸ਼ਿਤ ਹੋ ਗਿਆ ਜਦੋਂ ਇਕੱਤਰ ਹੋਈਆਂ ਮਾਵਾਂ ਨੇ ਸਾਂਝੇ ਰੂਪ 'ਚ ਕੇਕ ਕੱਟ ਕੇ ਸਹੀ ਅਰਥਾਂ ਵਿਚ ਮਾਂ ਦਿਵਸ ਨੂੰ ਸਮਰਪਿਤ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ | ਇਸ ਮੌਕੇ ਗਾਇਕਾ ਜੈਸਮੀਨ ਅਖਤਰ ਨੇ ਆਪਣੇ ਗੀਤਾਂ ਦੀ ਪੇਸ਼ਕਾਰੀ ਨਾਲ ਮਾਂ ਦਿਵਸ ਸਮਾਗਮ ਨੂੰ ਚਾਰ ਚੰਨ ਲਗਾ ਦਿੱਤੇ | ਖਾਸ ਗੱਲ ਇਹ ਵੀ ਸੀ ਕਿ ਨਿੱਕੇ ਪਰਦੇ ਅਤੇ ਫਿਲਮਾਂ ਨਾਲ ਜੁੜੀ ਪ੍ਰੀਤੋ ਨੇ ਇਸ ਸਮਾਗਮ ਦੀ ਸੰਚਾਲਨਾ ਕਰਕੇ ਨਿਵੇਕਲਾ ਰੰਗ ਬੰਨਿ੍ਹਆ | ਪ੍ਰੋਗਰਾਮ ਨੂੰ ਹੋਰ ਆਕਰਸ਼ਿਤ ਬਣਾਉਣ ਲਈ ਸੋਨੇ ਦੀਆਂ ਵਾਲ਼ੀਆਂ, ਮੁੰਦਰੀ, ਪੰਜ ਚਾਂਦੀ ਦੇ ਬਿਸਕੁਟ, ਦੋ ਚਾਂਦੀ ਦੇ ਪੰਜੇਬਾਂ ਦੇ ਜੋੜੇ, ਏਅਰ ਮੈਟਰਸ ਅਤੇ ਜੂਸਰ ਮਸ਼ੀਨ ਬੀਬੀਆਂ ਨੂੰ ਲੱਕੀ ਡਰਾਅ ਰਾਹੀਂ ਪ੍ਰਦਾਨ ਕੀਤੇ ਗਏ | ਇਸ ਮੌਕੇ ਵੱਖ ਵੱਖ ਖੇਤਰਾਂ ਦੀਆਂ ਸਹਿਯੋਗੀ ਸ਼ਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਕੈਨੇਡਾ 'ਚ ਪੰਜਾਬੀਆਂ ਦੇ ਰੋਸ ਮੁਜ਼ਾਹਰੇ ਜਾਰੀ ਅਗਲੀ ਖ਼ਬਰ ਬਰਤਾਨੀਆ ਦੀ ਪਹਿਲੀ ਮਹਿਲਾ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਬਣੀ ਰਾਜ ਸਿਹਤ ਮੰਤਰੀ
Ad Position 24