04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਲਖਨਊ ਨੇ ਚੇਨਈ ਨੂੰ 7 ਵਿਕਟਾਂ ਨਾਲ ਹਰਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 16-05-2026

ਲਖਨਊ, 15 ਮਈ (ਏਜੰਸੀ)-ਆਈ.ਪੀ.ਐਲ. ਦੇ 59ਵੇਂ ਮੈਚ 'ਚ ਲਖਨਊ ਨੇ ਚੇਨਈ ਨੂੰ 7 ਵਿਕਟਾਂ ਨਾਲ ਹਰਾਇਆ | ਲਖਨਊ ਦੇ ਏਕਾਨਾ ਕ੍ਰਿਕਟ ਸਟੇਡੀਅਮ 'ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ, ਚੇਨਈ ਸੁਪਰ ਕਿੰਗਜ਼ ਨੇ 5 ਵਿਕਟਾਂ ਦੇ ਨੁਕਸਾਨ 'ਤੇ ਕੁੱਲ 187 ਦÏੜਾਂ ਬਣਾਈਆਂ | ਚੇਨਈ ਦੀ ਸ਼ੁਰੂਆਤ ਖਾਸ ਤÏਰ 'ਤੇ ਮਜ਼ਬੂਤ ਨਹੀਂ ਰਹੀ | ਕਪਤਾਨ ਰੁਤੁਰਾਜ ਗਾਇਕਵਾੜ ਨੇ 13 ਦੌੜਾਂ, ਸੰਜੂ ਸੈਮਸਨ ਨੇ 20 ਦÏੜਾਂ ਤੇ ਉਰਵਿਲ ਪਟੇਲ ਨੇ 6 ਦÏੜਾਂ ਦਾ ਯੋਗਦਾਨ ਪਾਇਆ | ਇਸ ਮੋੜ ਤੋਂ, ਕਾਰਤਿਕ ਸ਼ਰਮਾ ਤੇ ਡੇਵਾਲਡ ਬ੍ਰੇਵਿਸ ਨੇ ਚਥੀ ਵਿਕਟ ਲਈ 70 ਦÏੜਾਂ ਦੀ ਸਾਂਝੇਦਾਰੀ ਕੀਤੀ | ਜਿਸਦੇ ਸਦਕਾ ਚੇਨਈ ਨੇ 187/5 ਦੌੜਾਂ ਬਣਾਈਆਂ | ਲਖਨਊ ਸੁਪਰ ਜਾਇੰਟਸ ਨੇ ਦÏੜਾਂ ਦਾ ਪਿੱਛਾ ਕਰਦੇ ਹੋਏ ਧਮਾਕੇਦਾਰ ਸ਼ੁਰੂਆਤ ਕੀਤੀ | ਮਿਸ਼ੇਲ ਮਾਰਸ਼ ਤੇ ਜੋਸ਼ ਇੰਗਲਿਸ ਨੇ ਪਹਿਲੀ ਵਿਕਟ ਲਈ 135 ਦÏੜਾਂ ਦੀ ਸਾਂਝੇਦਾਰੀ ਕੀਤੀ | ਮਾਰਸ਼ ਨੇ ਇਸ ਸਾਂਝੇਦਾਰੀ 'ਚ ਹਮਲਾਵਰ ਭੂਮਿਕਾ ਨਿਭਾਈ, ਸਿਰਫ਼ 21 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ | ਇਸ ਦÏਰਾਨ, ਇੰਗਲਿਸ (36) ਨੇ ਕੁਝ ਸ਼ਾਨਦਾਰ ਸ਼ਾਟ ਵੀ ਖੇਡੇ | ਜਦਕਿ ਮਾਰਸ਼ ਨੇ 90 ਦੌੜਾਂ ਦੀ ਅਹਿਮ ਪਾਰੀ ਖੇਡੀ | ਦੋਵਾਂ ਦੇ ਆਉਟ ਹੋਣ ਤੋਂ ਬਾਅਦ ਨਿਕੋਲਸ ਪੂਰਨ ਵਲੋਂ ਕੀਤੀ ਬੱਲੇਬਾਜ਼ੀ ਸਦਕਾ ਲਖਨਊ ਨੇ ਆਪਣੇ ਘਰੇਲੂ ਮੈਦਾਨ 'ਤੇ ਸਿਰਫ਼ 16.4 ਓਵਰਾਂ 'ਚ ਹੀ 3 ਵਿਕਟਾਂ ਦੇ ਨੁਕਸਾਨ 'ਤੇ 188 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ |

Ad Position 22
No active advertisement
ਪਿਛਲੀ ਖ਼ਬਰ ਮੋਦੀ ਦੇ ਹਾਲੈਂਡ ਦੌਰੇ ਦੌਰਾਨ ਵਰਲਡ ਸਿੱਖ ਪਾਰਲੀਮੈਂਟ ਯੂਰਪ ਦੇ ਅਗੂਆਂ ਨੇ ਰਾਜੇ ਨੂੰ ਲਿਖਿਆ ਪੱਤਰ ਅਗਲੀ ਖ਼ਬਰ ਕੈਨੇਡਾ ਦੇ ਵਰਕ ਤੇ ਸਟੱਡੀ ਪਰਮਿਟ ਅਰਜ਼ੀਆਂ ਦੇ ਨਿਪਟਾਰੇ 'ਚ ਤੇਜ਼ੀ ਪਰ ਇਨਕਾਰ ਵੱਧ
Ad Position 24