04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਕੈਨੇਡਾ ਦੇ ਵਰਕ ਤੇ ਸਟੱਡੀ ਪਰਮਿਟ ਅਰਜ਼ੀਆਂ ਦੇ ਨਿਪਟਾਰੇ 'ਚ ਤੇਜ਼ੀ ਪਰ ਇਨਕਾਰ ਵੱਧ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026

ਟੋਰਾਂਟੋ, 15 ਮਈ (ਸਤਪਾਲ ਸਿੰਘ ਜÏਹਲ)-ਕੈਨੇਡਾ 'ਚ ਆਪਣੇ ਭਵਿੱਖ ਤੇ ਸਥਾਪਤੀ ਦੇ ਮÏਕੇ ਨਾ ਮਿਲ ਰਹੇ ਹੋਣ ਕਰਕੇ ਚਿੰਤਤ ਭਾਰਤੀ ਨੌਜਵਾਨਾਂ ਵੱਲੋਂ ਬੀਤੇ ਸਮੇਂ ਤੋਂ ਸੂਬਾ ਤੇ ਕੇਂਦਰ ਸਰਕਾਰਾਂ ਪ੍ਰਤੀ ਰੋਸ ਮੁਜ਼ਾਹਰੇ ਜਾਰੀ ਹਨ, ਜਿਨ੍ਹਾਂ ਵਿਚ ਪ੍ਰਮੁੱਖ ਤੌਰ 'ਤੇ ਸ਼ਮੂਲੀਅਤ ਸਟੱਡੀ ਵੀਜ਼ਾ 'ਤੇ ਗਏ ਹੋਏ ਪੰਜਾਬੀਆਂ ਦੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਦੇ ਹਾਲਾਤਾਂ ਤੋਂ ਘਬਰਾ ਕੇ ਹੁਣ ਵਿਦੇਸ਼ਾਂ ਤੋਂ ਵਿਦਿਆਰਥੀ ਤੇ ਕਾਮਿਆਂ ਦੀ ਦਿਲਚਸਪੀ ਘੱਟ ਹੋਈ ਹੈ ਤੇ ਨਤੀਜੇ ਵਜੋਂ ਅਰਜ਼ੀਆਂ ਦਾ ਨਿਪਟਾਰਾ ਜਲਦੀ (ਬਹੁਤਾ ਇਨਕਾਰ) ਹੋਣ ਬਾਰੇ ਜਾਣਕਾਰੀ ਮਿਲ ਰਹੀ ਹੈ | ਭਾਰਤ ਤੇ ਪਾਕਿਸਤਾਨ ਤੋਂ ਕੈਨੇਡਾ ਦੇ ਵਰਕ ਪਰਮਿਟ ਅਪਲਾਈ ਕਰਨ ਮਗਰੋਂ 2 ਕੁ ਮਹੀਨਿਆਂ ਵਿਚ ਅਰਜ਼ੀ ਦਾ ਫ਼ੈਸਲਾ ਹੋ ਜਾਂਦਾ ਹੈ | ਭਾਰਤ ਤੋਂ ਸਟੱਡੀ ਪਰਮਿਟ ਦੀ ਅਰਜ਼ੀ ਇਕ ਮਹੀਨੇ 'ਚ ਨਿਪਟਾ ਦਿੱਤੀ ਜਾਂਦੀ ਹੈ ਜਦਕਿ ਪਾਕਿਸਤਾਨ ਤੋਂ ਸਟੱਡੀ ਪਰਮਿਟ ਦੀ ਅਰਜ਼ੀ ਦਾ ਫ਼ੈਸਲਾ ਕਰਨ ਨੂੰ ਤਿੰਨ ਕੁ ਮਹੀਨਿਆਂ ਦਾ ਸਮਾਂ ਲੱਗਦਾ ਹੈ | ਭਾਰਤ 'ਚ ਕੈਨੇਡਾ ਦੇ ਵਿਜ਼ਟਰ ਵੀਜ਼ਾ ਦੀ ਅਰਜ਼ੀ ਦਾ ਫ਼ੈਸਲਾ ਲਗਭਗ 4 ਹਫ਼ਤਿਆਂ ਵਿਚ ਕਰ ਦਿੱਤਾ ਜਾਂਦਾ ਹੈ | ਇਸ ਕੈਟਾਗਰੀ ਵਿਚ ਪੁੱਛ-ਪ੍ਰਤੀਤ ਸਖ਼ਤ ਹੈ ਤੇ ਬਹੁਤੇ ਅਰਜੀਕਰਤਾਵਾਂ ਨੂੰ ਇਨਕਾਰ ਹੀ ਕੀਤੇ ਜਾਣ ਬਾਰੇ ਜਾਣਕਾਰੀ ਮਿਲ ਰਹੀ ਹੈ | ਸੁਪਰ ਵੀਜ਼ਾ ਲਈ ਇਨਕਾਰ ਦਰ ਘੱਟ ਹੈ ਪਰ ਅਰਜ਼ੀ ਦਾ ਫ਼ੈਸਲਾ ਹੋਣ ਨੂੰ 5 ਕੁ ਮਹੀਨੇ ਲੱਗਣਾ ਆਮ ਗੱਲ ਹੈ | ਜ਼ਿਕਰਯੋਗ ਹੈ ਕਿ ਇਸ ਸਮੇਂ ਉਂਟਾਰੀਓ ਤੇ ਮੈਨੀਟੋਬਾ 'ਚ ਨÏਜਵਾਨ ਧਰਨੇ 'ਤੇ ਹਨ ਜਿਸ 'ਚ ਵਰਕ ਪਰਮਿਟ ਦੀ ਤਰੀਕ ਵਿਚ ਵਾਧੇ ਤੇ ਪ੍ਰੋਵਿੰਸ਼ੀਅਲ ਨਾਮੀਨੀ ਪ੍ਰੋਗਰਾਮ ਤਹਿਤ ਅਰਜ਼ੀਆਂ ਦੀਆਂ ਸੁਣਵਾਈ ਕਰਨ ਦੀਆਂ ਮੰਗਾਂ ਸ਼ਾਮਿਲ ਹਨ | ਮੈਨੀਟੋਬਾ 'ਚ ਰਹਿ ਰਹੇ 6000 ਦੇ ਕਰੀਬ ਲੋਕ ਆਪਣੇ ਵਰਕ ਪਰਮਿਟ 2 ਤੋਂ 3 ਸਾਲ ਹੋਰ ਵਧਾਉਣ ਦੀ ਮੰਗ ਕਰ ਰਹੇ ਹਨ ਤਾਂ ਕਿ ਉਹ ਕੈਨੇਡਾ 'ਚ ਰਹਿ ਕੇ ਪੱਕੀ ਇਮੀਗ੍ਰੇਸ਼ਨ ਲਈ ਆਪਣੀ ਯੋਗਤਾ ਪੂਰੀ ਕਰ ਸਕਣ | 100 ਦੇ ਕਰੀਬ ਲੜਕੇ ਤੇ ਲੜਕੀਆਂ ਵਿਨੀਪੈਗ ਵਿਖੇ ਵਿਧਾਨ ਸਭਾ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਨਜ਼ਰੀਂ ਆਏ | ਇਸੇ ਦੌਰਾਨ ਟੋਰਾਂਟੋ 'ਚ ਉਂਟਾਰੀਓ ਦੀ ਵਿਧਾਨ ਸਭਾ ਦੇ ਬਾਹਰ ਵੀ ਭਾਰਤੀ ਨੌਜਵਾਨਾਂ ਦਾ ਧਰਨਾ ਬੀਤੇ ਸਾਲ ਤੋਂ ਜਾਰੀ ਹੈ | ਇਹ ਵੀ ਕਿ ਮਾਲਕਾਂ ਵੱਲੋਂ ਤਨਖਾਹ ਕੱਟਣ ਤੇ ਕਾਮਿਆਂ ਵੱਲੋਂ ਕੰਪਨੀ ਦਾ ਨੁਕਸਾਨ ਕਰਨ ਦੇ ਦੋਸ਼ਾਂ ਕਰਕੇ ਪੰਜਾਬੀਆਂ ਕਾਮਿਆਂ ਦਾ ਪੰਜਾਬੀ ਕਾਰੋਬਾਰੀਆਂ ਨਾਲ ਰਾਹ-ਖਹਿੜੇ ਟਕਰਾਅ ਵੀ ਆਮ ਹੁੰਦਾ ਰਹਿੰਦਾ ਹੈ | ਕੈਨੇਡਾ 'ਚ ਬੇਰੁਜ਼ਗਾਰੀ ਵੱਧਣ ਤੇ ਰਿਹਾਇਸ਼ ਦੀ ਤੰਗੀ ਕਾਰਨ ਸਰਕਾਰਾਂ ਵੱਲੋਂ ਵਿਦੇਸ਼ੀਆਂ ਦੀ ਆਮਦ ਘਟਾਈ ਗਈ ਹੈ ਤੇ ਦੇਸ਼ ਵਿਚ ਮÏਜੂਦ ਵਿਦੇਸ਼ੀਆਂ ਨੂੰ ਵੀ ਬਾਹਰ ਦਾ ਰਸਤਾ ਦਿਖਾਇਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਲਖਨਊ ਨੇ ਚੇਨਈ ਨੂੰ 7 ਵਿਕਟਾਂ ਨਾਲ ਹਰਾਇਆ <br/> ਅਗਲੀ ਖ਼ਬਰ ਕੈਨੇਡਾ ਦੀ ਫ਼ੌਜ 'ਚ ਵਿਦੇਸ਼ੀਆਂ ਦੀ ਵਧ ਰਹੀ ਗਿਣਤੀ, ਭਾਰਤੀ ਮੋਹਰੀ <br/>
Ad Position 24