13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

5 ਘੰਟੇ 8 ਮਿੰਟ 'ਚ ਨੰਗੇ ਪੈਰ 50 ਕਿਲੋਮੀਟਰ ਦੌੜ ਕੇ ਬਣਾਇਆ ਵਿਸ਼ਵ ਰਿਕਾਰਡ <br/>

Ad Position 21
No active advertisement
ਅਜੀਤ ਡੈਸਕ 21-05-2026

ਐਬਟਸਫੋਰਡ, 20 ਮਈ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਕਲੋਨਾ ਨਿਵਾਸੀ 27 ਸਾਲਾ ਸਵਨਾਹ ਵਾਈਲਡ ਨੇ 5 ਘੰਟੇ 8 ਮਿੰਟ ਵਿਚ ਨੰਗੇ ਪੈਰ 50 ਕਿਲੋਮੀਟਰ ਦੌੜ ਕੇ ਵਿਸ਼ਵ ਰਿਕਾਰਡ ਬਣਾਇਆ ਹੈ | ਇਸ ਮਾਣਮੱਤੀ ਪ੍ਰਾਪਤੀ ਲਈ ਸਵਨਾਹ ਦਾ ਨਾਂਅ 'ਗਿੰਨੀਜ਼ ਬੈਂਕ ਆਫ਼ ਵਰਲਡ ਰਿਕਾਰਡਜ਼' ਵਿਚ ਦਰਜ ਹੋ ਗਿਆ | ਸਵਨਾਹ ਨੇ ਬੀਤੇ ਕਲ੍ਹ ਸਵੇਰੇ 8 ਵਜੇ ਗਰੇਟਰ ਵਰਨਨ ਅਥਲੈਟਿਕ ਪਾਰਕ ਵਿਖੇ ਦੌੜਨਾ ਸ਼ੁਰੂ ਕੀਤਾ ਤੇ ਦੁਪਹਿਰ 1 ਵੱਜ ਕੇ 8 ਮਿੰਟ 'ਤੇ ਉਸ ਨੇ 50 ਕਿਲੋਮੀਟਰ ਦੌੜ ਪੂਰੀ ਕਰ ਲਈ | ਹਾਲਾਂਕਿ ਸਵਨਾਹ ਨੇ ਆਪਣੀ ਦੌੜ ਦਾ ਟੀਚਾ 5.30 ਤੋਂ 6 ਘੰਟੇ ਦਰਮਿਆਨ ਪੂਰੀ ਕਰਨ ਦਾ ਰੱਖਿਆ ਸੀ ਕਿਉਂਕਿ ਗਿੰਨੀਜ਼ ਬੈਂਕ ਆਫ ਵਰਲਡ ਰਿਕਾਰਡਜ਼ ਵਲੋਂ ਉਸ ਨੂੰ ਕਿਹਾ ਗਿਆ ਸੀ ਕਿ ਵਿਸ਼ਵ ਰਿਕਾਰਡਜ਼ ਬਣਾਉਣ ਲਈ ਉਸ ਨੂੰ 7 ਘੰਟੇ ਤੋਂ ਪਹਿਲਾਂ ਦੌੜ ਪੂਰੀ ਕਰਨੀ ਹੋਵੇਗੀ ਪਰ ਉਸ ਨੇ 5 ਘੰਟੇ 8 ਮਿੰਟ ਵਿਚ ਹੀ ਦੌੜ ਪੂਰੀ ਕਰ ਲਈ | ਦੌੜਦੇ ਸਮੇਂ ਉਸ ਦੇ ਪੈਰਾਂ 'ਤੇ ਛਾਲੇ ਵੀ ਹੋ ਗਏ | ਵਿਸ਼ਵ ਰਿਕਾਰਡ ਬਣਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਵਨਾਹ ਨੇ ਦੱਸਿਆ ਕਿ 2024 'ਚ ਇਕ ਪਿੱਕਅੱਪ ਟਰੱਕ ਨੇ ਉਸ ਨੂੰ ਜ਼ਬਰਦਸਤ ਟੱਕਰ ਮਾਰੀ ਜਦੋਂ ਉਹ ਸਾਈਕਲ 'ਤੇ ਜਾ ਰਹੀ ਸੀ | ਇਸ ਭਿਆਨਕ ਹਾਦਸੇ ਕਾਰਨ ਉਸ ਦੀ ਗਰਦਨ ਤੇ ਰੀੜ੍ਹ ਦੀ ਹੱਡੀ 'ਤੇ ਗੰਭੀਰ ਸੱਟਾਂ ਲੱਗੀਆਂ ਸਨ ਜਿਸ ਕਾਰਨ ਡਾਕਟਰਾਂ ਨੇ ਉਸ ਨੂੰ ਦੌੜਨ ਤੋਂ ਮਨ੍ਹਾਂ ਕੀਤਾ ਹੋਇਆ ਹੈ ਪਰ ਵਿਸ਼ਵ ਰਿਕਾਰਡ ਬਣਾਉਣ ਦੇ ਜਨੂੰਨ ਨੇ ਉਸ ਦੀ ਹਿੰਮਤ ਤੇ ਜਜ਼ਬੇ ਨੇ ਦੌੜਨ ਲਈ ਮਜਬੂਰ ਕਰ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ 'ਚ ਇਲਾਜ਼ ਲਈ ਆਈਆਂ ਦੋਵੇਂ ਧਿਰਾਂ 'ਚ ਮੁੜ ਖਹਿਬੜਬਾਜ਼ੀ <br/> ਅਗਲੀ ਖ਼ਬਰ ਕੋਹਲੀ ਆਈ.ਪੀ.ਐਲ. ਇਤਿਹਾਸ 'ਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਖਿਡਾਰੀ
Ad Position 24