13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸਿਵਲ ਹਸਪਤਾਲ 'ਚ ਇਲਾਜ਼ ਲਈ ਆਈਆਂ ਦੋਵੇਂ ਧਿਰਾਂ 'ਚ ਮੁੜ ਖਹਿਬੜਬਾਜ਼ੀ <br/>

Ad Position 21
No active advertisement
ਅਜੀਤ ਡੈਸਕ 21-05-2026
ਅੰਮਿ੍ਤਸਰ, 20 ਮਈ (ਰੇਸ਼ਮ ਸਿੰਘ)-ਬੀਤੀ ਰਾਤ ਇਥੇ ਥਾਣਾ ਬੀ. ਡਵੀਜ਼ਨ ਦੇ ਖੇਤਰ 'ਚ ਦੋ ਧਿਰਾਂ ਦੇ ਝਗੜੇ ਉਪਰੰਤ ਇਲਾਜ਼ ਲਈ ਸਿਵਲ ਹਸਪਤਾਲ ਪੁੱਜਣ ਉਪਰੰਤ ਮੁੜ ਝਗੜਾ ਹੋ ਗਿਆ, ਜਿਸ ਉਪਰੰਤ ਪੁਲਿਸ ਵਲੋਂ ਦੋਵਾਂ ਧਿਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਹਾਲਾਂਕਿ ਇਹ ਝਗੜਾ ਦੋ ਸਿਆਸੀ ਧਿਰਾਂ ਦਾ ਦੱਸਿਆ ਗਿਆ ਹੈ ਜੋ ਕਿ ਰਵਾਇਤੀ ਪਾਰਟੀਆਂ ਦਰਮਿਆਨ ਹੋਈ ਦੱਸੀ ਗਈ ਹੈ | ਇਹ ਝਗੜਾ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਬਾਹਰ ਹੋਇਆ ਦੱਸਿਆ ਗਿਆ ਹੈ | ਜਿਸ 'ਚ ਦੋਵੇਂ ਧਿਰਾਂ ਦੇ 2 ਬੰਦੇ ਜ਼ਖ਼ਮੀਂ ਹੋਏ ਸਨ ਜਿਨ੍ਹਾਂ ਨੂੰ ਪੁਲਿਸ ਵਲੋਂ ਡਾਕਟ ਕੱਟ ਕੇ ਇਲਾਜ਼ ਲਈ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ | ਥਾਣਾ ਬੀ ਡਵੀਜ਼ਨ ਦੇ ਮੁਖੀ ਇੰਸ: ਬਲਜਿੰਦਰ ਸਿੰਘ ਔਲਖ ਨੇ ਦੱਸਿਆ ਕਿ ਪੁਲਿਸ ਵਲੋਂ ਦੋਵਾਂ ਧਿਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਨੇ ਸ਼ਹਿਰ 'ਚ ਫ਼ੈਲੀ ਗੰਦਗੀ ਦਾ ਮੁੱਦਾ ਚੁੱਕਿਆ <br/> ਅਗਲੀ ਖ਼ਬਰ 5 ਘੰਟੇ 8 ਮਿੰਟ 'ਚ ਨੰਗੇ ਪੈਰ 50 ਕਿਲੋਮੀਟਰ ਦੌੜ ਕੇ ਬਣਾਇਆ ਵਿਸ਼ਵ ਰਿਕਾਰਡ <br/>
Ad Position 24