13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਭਾਜਪਾ ਨੇ ਸ਼ਹਿਰ 'ਚ ਫ਼ੈਲੀ ਗੰਦਗੀ ਦਾ ਮੁੱਦਾ ਚੁੱਕਿਆ <br/>

Ad Position 21
No active advertisement
ਅਜੀਤ ਡੈਸਕ 21-05-2026
ਅੰਮਿ੍ਤਸਰ, 20 ਮਈ (ਹਰਮਿੰਦਰ ਸਿੰਘ)-ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਪੰਜਾਬ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਧਾਰਮਿਕ ਨਗਰੀ ਅੰਮਿ੍ਤਸਰ, ਜੋ ਕਿ ਦੁਨੀਆ ਭਰ ਦੇ ਸ਼ਰਧਾਲੂਆਂ ਅਤੇ ਸੈਲਾਨੀਆਂ ਲਈ ਇਕ ਪ੍ਰਮੁੱਖ ਆਕਰਸ਼ਣ ਹੈ, ਨੂੰ ਗ਼ਲਤ ਨੀਤੀਆਂ ਕਾਰਨ ਕੂੜੇ ਅਤੇ ਗੰਦਗੀ ਦੇ ਢੇਰ ਵਿਚ ਬਦਲਣ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ | ਸ਼ਹਿਰ ਦੇ ਪੰਜ ਵਿਧਾਨ ਸਭਾ ਹਲਕਿਆਂ ਦੇ 85 ਵਾਰਡਾਂ 'ਚ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਸ ਨਾਲ ਲੋਕਾਂ ਦਾ ਮੁਸ਼ਕਿਲ ਹੋ ਰਹੀ ਹੈ | ਇਸ ਮੌਕੇ ਡਾ. ਰਾਮ ਚਾਵਲਾ, ਕੁਮਾਰ ਅਮਿਤ, ਭਾਜਪਾ ਕੌਂਸਲਰ ਗਰੁੱਪ ਲੀਡਰ ਗੌਰਵ ਗਿੱਲ, ਸਤਪਾਲ ਡੋਗਰਾ, ਮੋਹਿਤ ਮਹਾਜਨ, ਗੋਪਾਲ ਵਰਮਾ ਅਤੇ ਹੋਰ ਮੌਜੂਦ ਸਨ |
ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਹੈ | ਸ਼ਹਿਰ ਭਰ ਵਿਚ ਸਫਾਈ ਪ੍ਰਣਾਲੀ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਹੈ | ਮੁੱਖ ਬਾਜ਼ਾਰਾਂ ਤੋਂ ਲੈ ਕੇ ਰਿਹਾਇਸ਼ੀ ਇਲਾਕਿਆਂ ਤੱਕ, ਹਰ ਕੋਨੇ ਵਿਚ ਕੂੜੇ ਦੇ ਵੱਡੇ-ਵੱਡੇ ਢੇਰ ਦਿਖਾਈ ਦੇ ਰਹੇ ਹਨ | ਇਸ ਪ੍ਰਸ਼ਾਸਨਿਕ ਲਾਪ੍ਰਵਾਹੀ ਨੇ ਸਥਾਨਕ ਲੋਕਾਂ ਸਾਹਮਣੇ ਸਮੱਸਿਆ ਖੜ੍ਹੀ ਕੀਤੀ ਹੈ ਤੇ ਪੂਰੇ ਸ਼ਹਿਰ 'ਤੇ ਮਹਾਂਮਾਰੀ ਦੇ ਖ਼ਤਰੇ ਦੇ ਬਦਲ ਮਢਰਾਅ ਰਹੇ ਹਨ | ਸ਼ਹਿਰ ਦੇ ਮੁੱਖ ਚੌਰਾਹਿਆਂ, ਗਲੀਆਂ, ਮੁਹੱਲਿਆਂ ਅਤੇ ਕਾਲੋਨੀਆਂ ਦੇ ਪ੍ਰਵੇਸ਼ ਦੁਆਰ 'ਤੇ ਕੂੜੇ ਦੇ ਢੇਰ ਵੱਡੇ ਹੋ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਨਾਨਕਸਰ ਵੇਰਕਾ ਵਿਖੇ ਨਵੇਂ ਮੈਨੇਜਰ ਨੇ ਅਹੁਦਾ ਸੰਭਾਲਿਆ <br/> ਅਗਲੀ ਖ਼ਬਰ ਸਿਵਲ ਹਸਪਤਾਲ 'ਚ ਇਲਾਜ਼ ਲਈ ਆਈਆਂ ਦੋਵੇਂ ਧਿਰਾਂ 'ਚ ਮੁੜ ਖਹਿਬੜਬਾਜ਼ੀ <br/>
Ad Position 24