10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਪੰਜ ਵਾਰ ਦੀ ਚੈਂਪੀਅਨ ਚੇਨਈ ਪਲੇਅ ਆਫ਼ ਦੌੜ ਤੋਂ ਬਾਹਰ

Ad Position 21
repet_subhas-goyals [Copy P29]
ਅਜੀਤ ਡੈਸਕ 22-05-2026

ਅਹਿਮਦਾਬਾਦ, 21 ਮਈ (ਏਜੰਸੀ)-ਇਥੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐਲ. ਮੈਚ 'ਚ ਗੁਜਰਾਤ ਟਾਈਟਨਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 89 ਦੌੜਾਂ ਨਾਲ ਹਰਾ ਦਿੱਤਾ | ਇਸ ਹਾਰ ਦੇ ਨਾਲ ਹੀ 5 ਵਾਰ ਦੀ ਚੈਂਪੀਅਨ ਚੇਨਈ ਦਾ ਇਸ ਸੀਜ਼ਨ ਦਾ ਸਫਰ ਖਤਮ ਹੋ ਗਿਆ | ਗੁਜਰਾਤ ਦੀਆਂ 229 ਦੌੜਾਂ ਦੇ ਜਵਾਬ 'ਚ ਚੇਨਈ ਦੀ ਟੀਮ 140 ਦੌੜਾਂ 'ਤੇ ਆਲਆਊਟ ਹੋ ਗਈ | ਇਸ ਤੋਂ ਪਹਿਲਾਂ ਚੇਨਈ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਲਿਆ | ਗੁਜਰਾਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ 'ਚ 4 ਵਿਕਟਾਂ 'ਤੇ 229 ਦੌੜਾਂ ਬਣਾਈਆਂ | ਟੀਮ ਵਲੋਂ ਸਾਈ ਸੁਦਰਸ਼ਨ ਨੇ 53 ਗੇਂਦਾਂ 'ਤੇ 7 ਚੌਕੇ ਤੇ 4 ਛੱਕਿਆਂ ਦੀ ਮਦਦ ਨਾਲ 84 ਦੌੜਾਂ ਬਣਾਈਆਂ | ਇਸ ਤੋਂ ਬਾਅਦ ਕਪਤਾਨ ਸ਼ੁਭਮਨ ਗਿੱਲ ਨੇ ਵੀ ਚੰਗਾ ਸਾਥ ਦਿੰਦਿਆਂ 37 ਗੇਂਦਾਂ 'ਤੇ 64 ਦੌੜਾਂ ਦੀ ਪਾਰੀ ਖੇਡੀ | ਜੋਸ ਬਟਲਰ ਨੇ 27 ਗੇਂਦਾਂ 'ਤੇ 5 ਚੌਕੇ ਤੇ ਚਾਰ ਛੱਕਿਆਂ ਦੀ ਮਦਦ ਨਾਲ ਅਜੇਤੂ 57 ਦੌੜਾਂ ਬਣਾਈਆਂ | ਚੇਨਈ ਵਲੋਂ ਮੁਕੇਸ਼ ਚੌਧਰੀ, ਸਪੈਂਸਰ ਜੋਨਸਨ ਤੇ ਅੰਸ਼ੁਲ ਕੰਬੋਜ ਨੇ 1-1 ਵਿਕਟ ਹਾਸਿਲ ਕੀਤੀ | ਟੀਚੇ ਦਾ ਪਿੱਛਾ ਕਰਨ ਉਤਰੀ ਚੇਨਈ ਟੀਮ 13.4 ਓਵਰਾਂ 'ਚ 10 ਵਿਕਟਾਂ 'ਤੇ 140 ਦੌੜਾਂ ਹੀ ਬਣਾ ਸਕੀ | ਟੀਮ ਵਲੋਂ ਸ਼ਿਵਮ ਦੂਬੇ ਨੇ 17 ਗੇਂਦਾਂ 'ਤੇ 47 ਦੌੜਾਂ ਦੀ ਪਾਰੀ ਖੇਡੀ | ਇਸ ਤੋਂ ਬਾਅਦ ਮੈਥਿਉ ਸ਼ੋਰਟ 24 ਦੌੜਾਂ ਬਣਾ ਕੇ ਆਊਟ ਹੋ ਗਏ | ਅੰਸ਼ੁਲ ਕੰਬੋਜ਼ 19 ਦੌੜਾਂ ਤੇ ਕਪਤਾਨ ਰਿਤੂਰਾਜ ਗਾਇਕਵਾੜ 16 ਦੌੜਾਂ ਹੀ ਬਣਾ ਸਕੇ | ਕਾਰਤਿਕ ਸ਼ਰਮਾ ਵੀ 19 ਦੌੜਾਂ ਬਣਾ ਕੇ ਆਊਟ ਹੋ ਗਏ | ਗੁਜਰਾਤ ਵਲੋਂ ਮੁਹੰਮਦ ਸਿਰਾਜ ਕਾਗਿਸੋ ਰਬਾਡਾ ਤੇ ਰਾਸ਼ਿਦ ਖਾਨ ਨੇ 3-3 ਵਿਕਟਾਂ ਹਾਸਿਲ ਕੀਤੀਆਂ |

Ad Position 22
No active advertisement
ਪਿਛਲੀ ਖ਼ਬਰ ਮਾਉਂਟ ਐਵਰੈਸਟ 'ਤੇ ਨਵਾਂ ਰਿਕਾਰਡ **3 ਭਾਰਤੀਆਂ ਸਮੇਤ 274 ਲੋਕਾਂ ਨੇ ਕੀਤੀ ਚੜ੍ਹਾਈ ਅਗਲੀ ਖ਼ਬਰ ਸਾਊਥ ਏਸ਼ੀਅਨ ਬਾਸਕਟਬਾਲ ਚੈਪੀਅਨਸ਼ਿਪ ਲਈ ਪੰਜਾਬ ਦੇ ਫ਼ਤਹਿਜੀਤ ਸਿੰਘ ਤੇ ਜੋਆਏਪ੍ਰੀਤ ਸਿੰਘ ਦੀ ਭਾਰਤੀ ਟੀਮ 'ਚ ਚੋਣ
Ad Position 24