06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਆਈ.ਪੀ.ਐਲ. 'ਚ ਸਮਾਰਟ ਐਨਕਾਂ 'ਤੇ ਲੱਗੀ ਪਾਬੰਦੀ

Ad Position 21
No active advertisement
ਅਜੀਤ ਡੈਸਕ 30-05-2026


ਨਵੀਂ ਦਿੱਲੀ, 29 ਮਈ (ਪੀ.ਟੀ.ਆਈ.)-ਬੀ.ਸੀ.ਸੀ.ਆਈ. ਦੀ ਭਿ੍ਸ਼ਟਾਚਾਰ ਵਿਰੋਧੀ ਇਕਾਈ ਨੇ ਆਈ.ਪੀ.ਐਲ. ਮੈਚਾਂ ਦÏਰਾਨ ਖਿਡਾਰੀਆਂ ਤੇ ਮੈਚ ਅਧਿਕਾਰੀਆਂ ਦੁਆਰਾ ਸਮਾਰਟ ਐਨਕਾਂ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ | ਬੋਰਡ ਨੇ 18 ਮਈ ਨੂੰ ਸਾਰੀਆਂ ਟੀਮਾਂ ਨੂੰ ਇਕ ਸਲਾਹ ਜਾਰੀ ਕੀਤੀ ਸੀ ਤੇ ਇਹ ਜਾਣਕਾਰੀ ਸ਼ੁੱਕਰਵਾਰ ਨੂੰ ਸਾਹਮਣੇ ਆਈ ਸੀ | ਇਸ ਅਨੁਸਾਰ, ਖਿਡਾਰੀਆਂ ਤੇ ਸਹਾਇਕ ਸਟਾਫ ਨੂੰ ਮੈਚ ਵਾਲੇ ਦਿਨ ਮੈਦਾਨ 'ਤੇ ਡ੍ਰੈਸਿੰਗ ਰੂਮ ਤੇ ਡਗਆਊਟ 'ਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਫ਼ੋਨ, ਸਮਾਰਟਵਾਚ ਤੇ ਸਮਾਰਟ ਐਨਕਾਂ ਸੁਰੱਖਿਆ ਸੰਪਰਕ ਅਧਿਕਾਰੀ (ਐਸ.ਐਲ.ਓ.) ਕੋਲ ਜਮ੍ਹਾ ਕਰਵਾਉਣ ਦੀ ਲੋੜ ਹੋਵੇਗੀ | ਅਜਿਹਾ ਕਰਨ 'ਚ ਅਸਫਲ ਰਹਿਣ 'ਤੇ ਕਾਰਵਾਈ ਤੇ ਜੁਰਮਾਨਾ ਲਗਾਇਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਉਪ ਰਾਸ਼ਟਰਪਤੀ ਵਲੋਂ ਪੰਜ ਰਾਸ਼ਟਰੀ ਪਹਿਲਕਦਮੀਆਂ ਦੀ ਸ਼ੁਰੂਆਤ <br/> ਅਗਲੀ ਖ਼ਬਰ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ 38 ਦÏੜਾਂ ਨਾਲ ਹਰਾਇਆ <br/>
Ad Position 24
No active advertisement