06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ 38 ਦÏੜਾਂ ਨਾਲ ਹਰਾਇਆ <br/>

Ad Position 21
No active advertisement
ਅਜੀਤ ਡੈਸਕ 30-05-2026

ਚੈਮਸਫੋਰਡ (ਯੂ.ਕੇ.), 29 ਮਈ (ਪੀ.ਟੀ.ਆਈ.)-2026 ਮਹਿਲਾ ਟੀ-20 ਵਿਸ਼ਵ ਕੱਪ ਕੁਝ ਹੀ ਦਿਨਾਂ 'ਚ ਸ਼ੁਰੂ ਹੋਣ ਵਾਲਾ ਹੈ | ਟੂਰਨਾਮੈਂਟ ਦੀ ਤਿਆਰੀ 'ਚ, ਭਾਰਤੀ ਮਹਿਲਾ ਟੀਮ ਇੰਗਲੈਂਡ ਦੀ ਧਰਤੀ 'ਤੇ ਤਿੰਨ ਮੈਚਾਂ ਦੀ ਟੀ-20 ਲੜੀ ਖੇਡਣ ਲਈ ਇਥੇ ਪਹੁੰਚੀ ਹੈ | ਲੜੀ ਦਾ ਪਹਿਲਾ ਮੈਚ ਵੀਰਵਾਰ, 28 ਮਈ ਦੀ ਰਾਤ ਨੂੰ ਚੈਮਸਫੋਰਡ ਦੇ ਕਾਉਂਟੀ ਗਰਾਊਾਡ 'ਤੇ ਖੇਡਿਆ ਗਿਆ | ਇਸ ਮੈਚ 'ਚ, ਸਮਿ੍ਤੀ ਮੰਧਾਨਾ ਦੀ ਅਗਵਾਈ ਵਾਲੀ ਟੀਮ ਇੰਡੀਆ ਨੇ 38 ਦÏੜਾਂ ਦੀ ਜਿੱਤ ਦਰਜ ਕੀਤੀ, ਜਿਸ ਨਾਲ ਲੜੀ 'ਚ 1-0 ਦੀ ਬੜ੍ਹਤ ਬਣ ਗਈ | ਜੇਮੀਮਾ ਰÏਡਰਿਗਜ਼, ਯਾਸਿਤਿਕਾ ਭਾਟੀਆ ਤੇ ਨੰਦਿਨੀ ਸ਼ਰਮਾ ਭਾਰਤ ਦੀ ਜਿੱਤ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਖਿਡਾਰਣਾਂ ਸਨ | ਇਨ੍ਹਾਂ ਤਿੰਨਾਂ ਖਿਡਾਰਣਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਹੀ ਭਾਰਤ ਮੈਚ ਜਿੱਤਣ 'ਚ ਕਾਮਯਾਬ ਰਿਹਾ | ਰÏਡਰਿਗਜ਼ ਨੂੰ ਉਸਦੀ ਸ਼ਾਨਦਾਰ ਅਰਧ-ਸੈਂਕੜਾ ਪਾਰੀ ਲਈ 'ਪਲੇਅਰ ਆਫ਼ ਦ ਮੈਚ' ਦਾ ਸਨਮਾਨ ਦਿੱਤਾ ਗਿਆ | ਭਾਰਤ ਤੇ ਇੰਗਲੈਂਡ ਵਿਚਕਾਰ ਦੂਜਾ ਟੀ-20 ਮੈਚ 30 ਮਈ ਨੂੰ ਖੇਡਿਆ ਜਾਣਾ ਹੈ |

Ad Position 22
No active advertisement
ਪਿਛਲੀ ਖ਼ਬਰ ਆਈ.ਪੀ.ਐਲ. 'ਚ ਸਮਾਰਟ ਐਨਕਾਂ 'ਤੇ ਲੱਗੀ ਪਾਬੰਦੀ ਅਗਲੀ ਖ਼ਬਰ ਸ਼੍ਰੇ ਪਾਰਿਖ ਨੇ ਜਿੱਤਿਆ 'ਸਪੈਲਿੰਗ ਬੀ' ਦਾ ਖ਼ਿਤਾਬ 90 ਸਕਿੰਟਾਂ 'ਚ 32 ਸ਼ਬਦਾਂ ਨੂੰ ਸਪੈਲਿੰਗ ਕੀਤਾ
Ad Position 24
No active advertisement