ਵਾਸ਼ਿੰਗਟਨ ਡੀ.ਸੀ., 29 ਮਈ (ਪੀ.ਟੀ.ਆਈ.)-ਕੈਲੀਫੋਰਨੀਆ ਤੋਂ ਭਾਰਤੀ ਮੂਲ ਦੇ 14 ਸਾਲਾ ਵਿਦਿਆਰਥੀ ਸ਼੍ਰੇ ਪਾਰਿਖ ਨੇ 2026 ਸਕ੍ਰਿਪਸ ਨੈਸ਼ਨਲ ਸਪੈਲਿੰਗ ਬੀ ਦਾ ਵੱਕਾਰੀ ਖਿਤਾਬ ਆਪਣੇ ਨਾਮ ਕੀਤਾ | ਉਸਨੇ ਇਹ ਉਪਲਬਧੀ ਫਾਈਨਲ ਰਾਊਾਡ 'ਚ ਨਿਊ ਜਰਸੀ ਦੇ ਈਸ਼ਾਨ ਗੁਪਤਾ ਨੂੰ ਹਰਾ ਕੇ ਹਾਸਲ ਕੀਤੀ | ਮੁਕਾਬਲੇ ਦੇ ਫੈਸਲਾਕੁੰਨ 'ਸਪੈੱਲ-ਆਫ' ਦੌਰ ਵਿਚ ਸ਼੍ਰੇ ਤੇ ਈਸ਼ਾਨ ਦੋਵਾਂ ਨੂੰ ਵੱਧ ਤੋਂ ਵੱਧ ਸ਼ਬਦਾਂ ਨੂੰ ਸਹੀ ਢੰਗ ਨਾਲ ਸਪੈਲ ਕਰਨ ਲਈ 90 ਸਕਿੰਟ ਦਿੱਤੇ ਗਏ ਸਨ | ਸ਼੍ਰੇ ਨੇ 90-ਸਕਿੰਟ ਦੀ ਸਮਾਂ ਸੀਮਾ ਦੇ ਅੰਦਰ 32 ਸ਼ਬਦਾਂ ਨੂੰ ਸਹੀ ਢੰਗ ਨਾਲ ਸਪੈਲਿੰਗ ਕੀਤਾ, ਜਦੋਂ ਕਿ ਈਸ਼ਾਨ ਸਿਰਫ਼ 25 ਸ਼ਬਦਾਂ ਨੂੰ ਸਹੀ ਢੰਗ ਨਾਲ ਸਪੈਲਿੰਗ ਕਰਨ 'ਚ ਕਾਮਯਾਬ ਰਿਹਾ | ਇਸ ਜਿੱਤ ਦੇ ਨਾਲ, ਉਸਨੇ 50,000 ਅਮਰੀਕੀ ਡਾਲਰ ਦਾ ਇਨਾਮੀ ਪਰਸ ਜਿੱਤਿਆ ਹੈ, ਜੋ ਕਿ ਲਗਭਗ 41.5 ਲੱਖ ਰੁਪਏ ਦੇ ਬਰਾਬਰ ਹੈ |
ਖੇਡ ਸੰਸਾਰ
Free
ਸ਼੍ਰੇ ਪਾਰਿਖ ਨੇ ਜਿੱਤਿਆ 'ਸਪੈਲਿੰਗ ਬੀ' ਦਾ ਖ਼ਿਤਾਬ 90 ਸਕਿੰਟਾਂ 'ਚ 32 ਸ਼ਬਦਾਂ ਨੂੰ ਸਪੈਲਿੰਗ ਕੀਤਾ
ਅਜੀਤ ਡੈਸਕ
30-05-2026