07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਭਾਰਤ ਨੇ ਅਫ਼ਗਾਨਿਸਤਾਨ ਵਿਰੁੱਧ 451 ਦੌੜਾਂ ਦੀ ਬੜ੍ਹਤ ਬਣਾਈ

Ad Position 21
No active advertisement
ਅਜੀਤ ਡੈਸਕ 08-06-2026

ਐਸ. ਏ. ਐਸ. ਨਗਰ, 7 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਮੁੱਲਾਂਪੁਰ (ਨਵਾਂ ਚੰਡੀਗੜ੍ਹ) ਦੇ ਮਹਾਰਾਜਾ ਯਾਦਵਿੰਦਰਾ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਭਾਰਤ ਤੇ ਅਫਗਾਨਿਸਤਾਨ ਵਿਚਕਾਰ ਖੇਡੇ ਜਾ ਰਹੇ ਟੈਸਟ ਮੈਚ ਦੇ ਦੂਜੇ ਦਿਨ ਦੀ ਖੇਡ ਸਮਾਪਤ ਹੋ ਗਈ ਹੈ | ਦੂਜੇ ਦਿਨ ਅਫਗਾਨਿਸਤਾਨ ਦਾ ਪਹਿਲੀ ਪਾਰੀ ਦਾ ਸਕੋਰ 5 ਵਿਕਟਾਂ 'ਤੇ 113 ਦÏੜਾਂ ਰਿਹਾ | ਰਹਿਮਤ ਸ਼ਾਹ 43 ਦÏੜਾਂ 'ਤੇ ਅਜੇਤੂ ਰਹੇ | ਪਹਿਲੀ ਪਾਰੀ ਦੇ ਕੁੱਲ ਸਕੋਰ ਦੇ ਆਧਾਰ 'ਤੇ ਅਫਗਾਨ ਟੀਮ ਅਜੇ ਵੀ ਭਾਰਤ ਤੋਂ 451 ਦÏੜਾਂ ਨਾਲ ਪਿੱਛੇ ਹੈ | ਡੈਬਿਊ ਕਰਨ ਵਾਲੇ ਮਾਨਵ ਸੁਥਾਰ ਨੇ ਭਾਰਤ ਲਈ ਤਿੰਨ ਵਿਕਟਾਂ ਲਈਆਂ | ਅੱਜ ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ 8 ਵਿਕਟਾਂ 'ਤੇ 564 ਦÏੜਾਂ 'ਤੇ ਐਲਾਨੀ | ਪਹਿਲੇ ਦਿਨ ਕਪਤਾਨ ਸ਼ੁਭਮਨ ਗਿੱਲ (126 ਦÏੜਾਂ) ਤੇ ਕੇ.ਐਲ. ਰਾਹੁਲ (100 ਦÏੜਾਂ) ਨੇ ਭਾਰਤ ਲਈ ਸੈਂਕੜੇ ਲਗਾਏ | ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ | ਅੱਜ ਅਫਗਾਨਿਸਤਾਨ ਦੀ ਪਹਿਲੀ ਪਾਰੀ 'ਚ ਸ਼ੁਰੂਆਤ ਮਾੜੀ ਰਹੀ | ਅਬਦੁਲ ਮਲਿਕ ਸਿਰਫ਼ 16 ਦÏੜਾਂ, ਸਦੀਕੁੱਲਾ ਅਟਲ 17 ਦÏੜਾਂ ਰਹਿਮਾਨਉੱਲਾ ਗੁਰਬਾਜ਼ 12 ਦÏੜਾਂ ਤੇ ਕਪਤਾਨ ਹਸ਼ਮਤਉੱਲਾ ਸ਼ਾਹਿਦੀ 20 ਦÏੜਾਂ ਹੀ ਬਣਾ ਸਕੇ | ਫਿਰ, ਦੂਜੇ ਦਿਨ ਦੀ ਖੇਡ ਖਤਮ ਹੋਣ ਤੋਂ ਠੀਕ ਪਹਿਲਾਂ, ਮਾਨਵ ਸੁਥਾਰ ਨੇ ਅਫਸਰ ਜ਼ਜ਼ਾਈ (3 ਦÏੜਾਂ) ਨੂੰ ਆਊਟ ਕੀਤਾ, ਜਿਸ ਨਾਲ ਅਫਗਾਨਿਸਤਾਨ ਨੂੰ 5ਵਾਂ ਝਟਕਾ ਲੱਗਾ | ਹੁਣ, ਅਫਗਾਨ ਟੀਮ ਦੀਆਂ ਸਾਰੀਆਂ ਉਮੀਦਾਂ ਰਹਿਮਤ ਸ਼ਾਹ 'ਤੇ ਟਿਕੀਆਂ ਹਨ | ਅੱਜ ਸ਼ੁਭਮਨ ਗਿੱਲ ਅਤੇ ਰਿਸ਼ਭ ਪੰਤ ਨੇ ਦੂਜੇ ਦਿਨ ਦੀ ਖੇਡ ਦੀ ਸ਼ੁਰੂਆਤ ਕੀਤੀ | ਰਿਸ਼ਭ ਪੰਤ ਕੋਲ ਸੈਂਕੜਾ ਬਣਾਉਣ ਦਾ ਸੁਨਹਿਰੀ ਮÏਕਾ ਸੀ, ਪਰ ਉਹ ਕਪਤਾਨ ਹਸ਼ਮਤੁੱਲਾ ਸ਼ਾਹਿਦੀ ਦੀ ਗੇਂਦ 'ਤੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ 'ਚ ਕੈਚ ਆਉਟ ਹੋ ਗਿਆ | ਰਿਸ਼ਭ ਨੇ 121 ਗੇਂਦਾਂ 'ਤੇ 81 ਦÏੜਾਂ ਬਣਾਈਆਂ | ਭਾਰਤ ਨੇ 7ਵਾਂ ਵਿਕਟ ਮਾਨਵ ਸੁਥਾਰ ਦੇ ਰੂਪ 'ਚ ਗਵਾ ਲਿਆ | ਪਾਰੀ ਐਲਾਨਣ ਤੋਂ ਪਹਿਲਾਂ ਮੁਹੰਮਦ ਸਿਰਾਜ ਨੇ 22 ਦÏੜਾਂ, ਵਾਸ਼ਿੰਗਟਨ ਸੁੰਦਰ ਨੇ 52 ਦÏੜਾਂ ਕੁਲਦੀਪ ਨੇ 9 ਦÏੜਾਂ ਬਣਾਈਆਂ | ਇਸ ਦੌਰਾਨ ਸਫੀ ਨੇ ਅਫਗਾਨਿਸਤਾਨ ਲਈ ਸਭ ਤੋਂ ਵੱਧ 6 ਵਿਕਟਾਂ ਲਈਆਂ |

Ad Position 22
No active advertisement
ਪਿਛਲੀ ਖ਼ਬਰ ਲੈਸਟਰ ਸਮੇਤ ਵੱਖ-ਵੱਖ ਸ਼ਹਿਰਾਂ ਤੋਂ ਸੰਗਤਾਂ ਨੇ ਲੰਡਨ ਰੋਸ ਮਾਰਚ 'ਚ ਭਰੀ ਹਾਜ਼ਰੀ ਅਗਲੀ ਖ਼ਬਰ ਲੰਡਨ ਵਿਖੇ ਆਈ.ਸੀ.ਸੀ. ਮਹਿਲਾ ਟੀ-20 ਕ੍ਰਿਕਟ ਵਿਸ਼ਵ ਕੱਪ ਸੰਬੰਧਿਤ ਸਮਾਗਮ......
Ad Position 24
No active advertisement