02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਚੈੱਕ ਗਣਰਾਜ ਨੂੰ ਹਰਾ ਕੇ ਮੈਕਸੀਕੋ ਨਾਕਆਊਟ ’ਚ ਪੁੱਜਾ

Ad Position 21
No active advertisement
ਅਜੀਤ ਡੈਸਕ 26-06-2026

ਨਿਊਯਾਰਕ, 25 ਜੂਨ (ਰਾਜੂ ਸਹਿਬਾਜ਼ਪੁਰਾ)-ਫੀਫਾ ਵਿਸ਼ਵ ਕੱਪ 2026 ਦੇ ਗਰੁੱਪ-ਏ ਦੇ ਆਪਣੇ ਆਖ਼ਰੀ ਮੁਕਾਬਲੇ ’ਚ ਮੈਕਸੀਕੋ ਨੇ ਚੈੱਕ ਗਣਰਾਜ ਨੂੰ 3-0 ਨਾਲ ਹਰਾ ਕੇ ਸ਼ਾਨਦਾਰ ਅੰਦਾਜ਼ ’ਚ ਨਾਕਆਊਟ ਦੌਰ ’ਚ ਪ੍ਰਵੇਸ਼ ਕੀਤਾ। ਇਸ ਜਿੱਤ ਨਾਲ ਮੈਕਸੀਕੋ ਨੇ ਗਰੁੱਪ ਦੇ ਤਿੰਨੇ ਮੈਚ ਜਿੱਤ ਕੇ ਪੂਰੇ 9 ਅੰਕ ਹਾਸਲ ਕੀਤੇ, ਜੋ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਉਸਦੀ ਪਹਿਲੀ ਐਸੀ ਉਪਲਬਧੀ ਹੈ। ਪਹਿਲੇ ਅੱਧ ’ਚ ਦੋਵੇਂ ਟੀਮਾਂ ਗੋਲ ਕਰਨ ਵਿੱਚ ਅਸਫਲ ਰਹੀਆਂ, ਪਰ ਦੂਜੇ ਅੱਧ ਵਿਚ ਮੈਕਸੀਕੋ ਨੇ ਖੇਡ ਦਾ ਰੁਖ ਹੀ ਬਦਲ ਦਿੱਤਾ। ਮਾਤੇਓ ਚਾਵੇਜ਼ ਨੇ 55ਵੇਂ ਮਿੰਟ ਵਿਚ ਪਹਿਲਾ ਗੋਲ ਕਰਕੇ ਟੀਮ ਨੂੰ ਬੜ੍ਹਤ ਦਿਵਾਈ। ਇਸ ਤੋਂ ਕੁਝ ਹੀ ਮਿੰਟਾਂ ਬਾਅਦ ਜੂਲੀਅਨ ਕਿਨਿਓਨੇਸ ਨੇ ਦੂਜਾ ਗੋਲ ਕਰਕੇ ਚੈੱਕ ਗਣਰਾਜ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਦਿੱਤਾ। ਇੰਜਰੀ ਟਾਈਮ ’ਚ ਆਲਵਾਰੋ ਫਿਡਾਲਗੋ ਨੇ ਤੀਜਾ ਗੋਲ ਕਰਕੇ ਮੈਕਸੀਕੋ ਦੀ ਜਿੱਤ ‘ਤੇ ਮੋਹਰ ਲਗਾ ਦਿੱਤੀ। ਇਸ ਮੈਚ ਦੀ ਇਕ ਹੋਰ ਖ਼ਾਸ ਗੱਲ ਇਹ ਰਿਹਾ ਕਿ 40 ਸਾਲਾ ਤਜਰਬੇਕਾਰ ਗੋਲਕੀਪਰ ਗਿੱਲੇਰਮੋ “ਮੇਮੋ” ਓਚੋਆ ਨੇ ਆਪਣੀ ਚੌਥੀ ਵਿਸ਼ਵ ਕੱਪ ਹਾਜ਼ਰੀ ਦਰਜ ਕਰਵਾਈ ਅਤੇ ਵਿਸ਼ਵ ਕੱਪ ਵਿੱਚ ਖੇਡਣ ਵਾਲੇ ਸਭ ਤੋਂ ਵੱਧ ਉਮਰ ਦੇ ਉੱਤਰੀ ਅਮਰੀਕੀ ਫੁੱਟਬਾਲਰ ਬਣ ਗਏ। ਇਸ ਤੋਂ ਇਲਾਵਾ 17 ਸਾਲਾ ਗਿਲਬਰਟੋ ਮੋਰਾ ਵਿਸ਼ਵ ਕੱਪ ’ਚ ਮੈਕਸੀਕੋ ਲਈ ਸ਼ੁਰੂਆਤੀ ਟੀਮ ’ਚ ਖੇਡਣ ਵਾਲਾ ਸਭ ਤੋਂ ਨੌਜਵਾਨ ਖਿਡਾਰੀ ਬਣਿਆ਼।

Ad Position 22
No active advertisement
ਪਿਛਲੀ ਖ਼ਬਰ ਮੋਰੱਕੋ ਨੇ ਹੈਤੀ ਨੂੰ 4-2 ਨਾਲ ਹਰਾ ਕੇ ਨਾਕਆਊਟ ’ਚ ਬਣਾਈ ਜਗ੍ਹਾ ਅਗਲੀ ਖ਼ਬਰ ਨੇਮਾਰ ਦੀ ਵਾਪਸੀ ਨੇ ਪ੍ਰਸੰਸਕਾਂ ’ਚ ਭਰਿਆ ਜੋਸ਼
Ad Position 24
No active advertisement