ਸਿਆਟਲ, 25 ਜੂਨ (ਏਜੰਸੀ)-ਗਰੁੱਪ ਬੀ ਦੇ ਮੁਕਾਬਲੇ ’ਚ ਬੋਸਨੀਆ ਨੇ ਕਤਰ ਨੂੰ 3-1 ਨਾਲ ਹਰਾ ਦਿੱਤਾ। ਸਿਆਟਲ ਸਟੇਡੀਅਮ ’ਚ ਖੇਡੇ ਗਏ ਦੂਸਰੇ ਮੁਕਾਬਲੇ ’ਚ ਬੋਸਨੀਆ ਨੇ ਕਤਰ ਨੂੰ 3-1 ਨਾਲ ਹਰਾ ਕੇ ਟੂਰਨਾਮੈਂਟ ’ਚ ਆਪਣੀ ਦਾਅਵੇਦਾਰੀ ਮਜ਼ਬੂਤ ਕਰ ਲਈ। ਬੋਸਨੀਆ ਦੇ ਕੇਰਿਮ ਅਲਾਜਬੇਗੋਵਿਚ ਨੇ 29ਵੇਂ ਮਿੰਟ ’ਚ ਪਹਿਲਾ ਗੋਲ ਕੀਤਾ ਅਤੇ 34ਵੇਂ ਮਿੰਟ ’ਚ ਸੁਲਤਾਨ ਅਲਬ੍ਰਾਕੇ ਨੇ ਦੂਸਰਾ ਗੋਲ ਕਰਕੇ 2-0 ਨਾਲ ਬੜਤ ਬਣਾ ਲਈ। ਕਤਰ ਨੇ ਵਾਪਸੀ ਦੀ ਕੋਸ਼ਿਸ਼ ਕੀਤੀ ਤੇ 42ਵੇਂ ਮਿੰਟ ’ਚ ਹਸਨ ਅਲ-ਹਾਏਦੋਸ ਨੇ ਗੋਲ ਕਰਕੇ ਸਕੋਰ 2-1 ਕਰ ਦਿੱਤਾ। ਬੋਸਨੀਆ ਦੇ ਇਰਮਿਨ ਮਹਾਮਿਕ ਨੇ 80ਵੇਂ ਮਿੰਟ ’ਚ ਤੀਸਰਾ ਗੋਲ ਕਰਕੇ ਕਤਰ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਇਸ ਜਿੱਤ ਨਾਲ ਬੋਸਨੀਆ ਦੇ 4 ਅੰਕ ਹੋ ਗਏ ਹਨ, ਪਰ ਗੋਲ ਅੰਤਰ ਤੇ ਹੋਰ ਮਾਪਦੰਡਾਂ ਦੇ ਕਾਰਨ ਟੀਮ ਤੀਸਰੇ ਸਥਾਨ ’ਤੇ ਰਹੀ।
ਬੋਸਨੀਆ ਨੇ ਕਤਰ ਨੂੰ 3-1 ਨਾਲ ਹਰਾਇਆ
ਅਜੀਤ ਡੈਸਕ
26-06-2026