ਨਿਊਯਾਰਕ, 25 ਜੂਨ (ਰਾਜੂ ਸਹਿਬਾਜ਼ਪੁਰਾ)-ਫੀਫਾ ਵਿਸ਼ਵ ਕੱਪ 2026 ’ਚ ਦੱਖਣੀ ਅਫਰੀਕਾ ਨੇ ਦੱਖਣੀ ਕੋਰੀਆ ਨੂੰ 1-0 ਨਾਲ ਹਰਾ ਕੇ ਪਹਿਲੀ ਵਾਰ ਨਾਕਆਊਟ ਦੌਰ ’ਚ ਜਗ੍ਹਾ ਬਣਾ ਲਈ। ਮੈਚ ਦਾ ਫੈਸਲਾਕੁਨ ਗੋਲ 63ਵੇਂ ਮਿੰਟ ’ਚ ਥਾਪੇਲੋ ਮਾਸੇਕੋ ਨੇ ਕੀਤਾ। ਦੱਖਣੀ ਕੋਰੀਆ ਨੇ ਗੇਂਦ ’ਤੇ ਵੱਧ ਕਬਜ਼ਾ ਰੱਖਿਆ, ਪਰ ਗੋਲ ਕਰਨ ’ਚ ਕਾਮਯਾਬ ਨਹੀਂ ਹੋ ਸਕੀ। ਦੱਖਣੀ ਅਫਰੀਕਾ ਨੇ ਮਜ਼ਬੂਤ ਰੱਖਿਆ ਤੇ ਤੇਜ਼ ਕਾਊਂਟਰ ਅਟੈਕ ਰਾਹੀਂ ਮੈਚ ਆਪਣੇ ਹੱਕ ਵਿੱਚ ਕੀਤਾ। ਕੋਰੀਆ ਲਈ ਵੱਡੀ ਹੈਰਾਨੀ ਇਹ ਰਹੀ ਕਿ ਸਟਾਰ ਖਿਡਾਰੀ ਸਨ ਹਿਊਂਗ-ਮਿਨ ਨੂੰ ਸ਼ੁਰੂਆਤ ਵਿਚ ਬੈਂਚ ’ਤੇ ਰੱਖਿਆ ਗਿਆ। ਉਹ ਦੂਜੇ ਅੱਧ ’ਚ ਮੈਦਾਨ ਵਿੱਚ ਆਏ, ਪਰ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ। ਇਸ ਜਿੱਤ ਨਾਲ ਦੱਖਣੀ ਅਫਰੀਕਾ ਗਰੁੱਪ-ਏ ਵਿਚ ਦੂਜੇ ਸਥਾਨ ’ਤੇ ਰਹਿ ਕੇ ਰਾਊਂਡ ਆਫ਼ 32 ’ਚ ਪਹੁੰਚ ਗਿਆ। ਹੁਣ ਉਸਦਾ ਮੁਕਾਬਲਾ ਸਹਿ-ਮੇਜ਼ਬਾਨ ਕੈਨੇਡਾ ਨਾਲ ਹੋਵੇਗਾ। ਦੱਖਣੀ ਕੋਰੀਆ ਲਈ ਹਾਲਾਂਕਿ ਰਾਹ ਪੂਰੀ ਤਰ੍ਹਾਂ ਬੰਦ ਨਹੀਂ ਹੋਈ। ਟੀਮ ਨੂੰ ਹੁਣ ਉਮੀਦ ਹੈ ਕਿ ਉਹ ਸਰਬੋਤਮ ਤੀਜੇ ਸਥਾਨ ਵਾਲੀਆਂ ਟੀਮਾਂ ’ਚ ਸ਼ਾਮਲ ਹੋ ਕੇ ਅਗਲੇ ਦੌਰ ਵਿੱਚ ਜਗ੍ਹਾ ਬਣਾ ਲਵੇ।
ਦੱਖਣੀ ਅਫਰੀਕਾ ਨੇ ਦੱਖਣੀ ਕੋਰੀਆ ’ਤੇ ਕੀਤੀ ਜਿੱਤ ਦਰਜ
ਅਜੀਤ ਡੈਸਕ
26-06-2026