02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਕਾਮਨਵੈਲਥ ਖੇਡਾਂ ਦੀ ਕਿੰਗਜ ਬੈਟਨ ਰਿਲੇਅ ਗਲਾਸਗੋ ਪਹੁੰਚੀ

Ad Position 21
No active advertisement
ਅਜੀਤ ਡੈਸਕ 03-07-2026

ਗਲਾਸਗੋ, 2 ਜੁਲਾਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਕਾਮਨਵੈਲਥ ਖੇਡਾਂ 2026 ਦੇ ਸ਼ੁਰੂ ਹੋਣ ਤੋਂ ਪਹਿਲਾਂ ਕਿੰਗਜ਼ ਬੈਟਨ ਰੀਲੇਅ ਨੇ ਸਕਾਟਲੈਂਡ ਵਿੱਚ ਆਪਣੇ ਆਖਰੀ ਪੜਾਅ ਦੀ ਸ਼ੁਰੂਆਤ ਕਰ ਦਿੱਤੀ ਹੈ। ਸਕਾਟਲੈਂਡ ਵਿੱਚ ਕਿੰਗਜ਼ ਬੈਟਨ ਰੀਲੇਅ ਦੀ ਸ਼ੁਰੂਆਤ ਮੁੱਖ ਤੌਰ ’ਤੇ ਸਕਾਟਲੈਂਡ ਦੇ ਸਭ ਤੋਂ ਸਫਲ ਤੈਰਾਕ ਡੰਕਨ ਸਕੌਟ ਨੇ ਕੀਤੀ। ਉਹ ਕਿੰਗਜ਼ ਬੈਟਨ ਨੂੰ ਕਲਾਈਡ ਦਰਿਆ ਵਿੱਚ ਦੀ ਕਿਸ਼ਤੀ ਰਾਹੀਂ ਲੈ ਕੇ ਪਹੁੰਚਿਆ, ਜਿੱਥੇ ਉਸਦਾ ਸਵਾਗਤ ਸਕਾਟਲੈਂਡ ਦੇ ਪਹਿਲੇ ਮੰਤਰੀ ਜੌਹਨ ਸਵਿੰਨੀ ਅਤੇ ਗਲਾਸਗੋ ਦੀ ਲਾਰਡ ਪ੍ਰੋਵੋਸਟ ਜੈਕਲੀਨ ਮੈਕਲੌਰੇਨ ਨੇ ਕੀਤਾ। ਜੌਹਨ ਸਵਿੰਨੀ ਨੇ ਇਸ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਖੇਡਾਂ ਸਕਾਟਲੈਂਡ ਦੀ ਵਿਸ਼ਵ ਪੱਧਰੀ ਪਛਾਣ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਵੱਡਾ ਮੌਕਾ ਹਨ। ਗਲਾਸਗੋ ਨੂੰ 2026 ਕਾਮਨਵੈਲਥ ਖੇਡਾਂ ਦੀ ਮੇਜ਼ਬਾਨੀ ਉਸ ਵੇਲੇ ਮਿਲੀ ਜਦੋਂ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਨੇ ਵੱਧ ਰਹੇ ਖਰਚਿਆਂ ਕਾਰਨ ਮੇਜ਼ਬਾਨੀ ਛੱਡ ਦਿੱਤੀ ਸੀ। ਖੇਡਾਂ ਦਾ ਬਜਟ ਘੱਟ ਹੋਣ ਕਰਕੇ ਇਸ ਵਾਰ ਖੇਡਾਂ ਦਾ ਆਯੋਜਨ ਸੰਖੇਪ ਰੂਪ ਵਿੱਚ ਕੀਤਾ ਗਿਆ ਹੈ ਅਤੇ ਇਸ ਵਾਰ 10 ਖੇਡਾਂ ਹੀ ਸ਼ਾਮਲ ਕੀਤੀਆਂ ਗਈਆਂ ਹਨ । ਕਾਮਨਵੈਲਥ ਖੇਡਾਂ ਗਲਾਸਗੋ ਵਿੱਚ 23 ਜੁਲਾਈ 2026 ਤੋਂ 2 ਅਗਸਤ 2026 ਤੱਕ ਕਰਵਾਈਆਂ ਜਾਣਗੀਆਂ। ਇਹ 11 ਦਿਨਾਂ ਦਾ ਖੇਡ ਮਹਾਕੁੰਭ ਹੋਵੇਗਾ, ਜਿਸ ਵਿੱਚ 74 ਦੇਸ਼ਾਂ ਅਤੇ ਖੇਤਰਾਂ ਦੇ 3000 ਤੋਂ ਵੱਧ ਖਿਡਾਰੀ ਹਿੱਸਾ ਲੈਣਗੇ।

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ ਦੇ ਸਤਿਕਾਰਯੋਗ ਮਾਤਾ ਬੀਬੀ ਸੁਰਜੀਤ ਕੌਰ ਦਾ ਵਿਸ਼... ਅਗਲੀ ਖ਼ਬਰ ਫ਼ੀਫ਼ਾ ਵਿਸ਼ਵ ਕੱਪ ਦੀ ਸੁਰੱਖਿਆ ’ਚ ਤਾਇਨਾਤ ਕੁੱਤਿਆਂ ਤੋਂ ਲਈਆਂ ਜਾ ਰਹੀਆਂ ਨੇ ਅਹਿਮ ਸੇਵਾਵਾਂ
Ad Position 24
No active advertisement