02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਫ਼ੀਫ਼ਾ ਵਿਸ਼ਵ ਕੱਪ ਦੀ ਸੁਰੱਖਿਆ ’ਚ ਤਾਇਨਾਤ ਕੁੱਤਿਆਂ ਤੋਂ ਲਈਆਂ ਜਾ ਰਹੀਆਂ ਨੇ ਅਹਿਮ ਸੇਵਾਵਾਂ

Ad Position 21
No active advertisement
ਅਜੀਤ ਡੈਸਕ 03-07-2026

ਵੈਨਕੂਵਰ, 2 ਜੁਲਾਈ (ਮਲਕੀਤ ਸਿੰਘ)-ਫ਼ੀਫ਼ਾ ਵਿਸ਼ਵ ਕੱਪ ਦੌਰਾਨ ਵੈਨਕੂਵਰ ਵਿੱਚ ਤਾਇਨਾਤ ਸੁਰੱਖਿਆ ਬਲਾਂ ਦੇ ਨਾਲ ਕੰਮ ਕਰ ਰਹੇ ਵਿਸ਼ੇਸ਼ ਤਰ੍ਹਾਂ ਦੀ ਸਿਖਲਾਈ ਪ੍ਰਾਪਤ ਕੁੱਤੇ ਦਰਸ਼ਕਾਂ ਲਈ ਵੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਇਹ ਕੁੱਤੇ ਨਾ ਸਿਰਫ਼ ਸੁਰੱਖਿਆ ਪ੍ਰਬੰਧਾਂ ਦਾ ਅਹਿਮ ਹਿੱਸਾ ਹਨ, ਸਗੋਂ ਆਪਣੇ ਸ਼ਾਂਤ ਸੁਭਾਅ ਅਤੇ ਚੁਸਤ ਕਾਰਗੁਜ਼ਾਰੀ ਨਾਲ ਲੋਕਾਂ ਦਾ ਧਿਆਨ ਵੀ ਖਿੱਚ ਰਹੇ ਹਨ। ਵਿਸ਼ਵ ਕੱਪ ਦੌਰਾਨ ਬੀ.ਸੀ. ਪਲੇਸ ਸਟੇਡੀਅਮ , ਆਵਾਜਾਈ ਕੇਂਦਰਾਂ ਅਤੇ ਹੋਰ ਭੀੜ -ਭੜੱਕੇ ਵਾਲੇ ਜਨਤਕ ਸਥਾਨਾਂ ‘ਤੇ ਇਹ ਕੁੱਤੇ ਆਪਣੇ ਸੰਭਾਲਕਾਂ ਨਾਲ ਲਗਾਤਾਰ ਗਸ਼ਤ ਕਰ ਰਹੇ ਹਨ। ਇਨ੍ਹਾਂ ਨੂੰ ਵਿਸਫੋਟਕ ਸਮੱਗਰੀ ਅਤੇ ਸ਼ੱਕੀ ਵਸਤੂਆਂ ਦੀ ਪਛਾਣ ਕਰਨ ਲਈ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਸੁਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕੁੱਤੇ ਵੱਡੇ ਸਮਾਗਮਾਂ ਦੌਰਾਨ ਸੰਭਾਵਿਤ ਖ਼ਤਰਿਆਂ ਨੂੰ ਪਹਿਲਾਂ ਹੀ ਭਾਂਪਣ ਵਿੱਚ ਮਦਦ ਕਰਦੇ ਹਨ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ। ਹਜ਼ਾਰਾਂ ਦਰਸ਼ਕਾਂ ਦੀ ਮੌਜੂਦਗੀ ਵਿੱਚ ਇਹ ਟੀਮਾਂ ਦਿਨ-ਰਾਤ ਡਿਊਟੀ ਨਿਭਾ ਰਹੀਆਂ ਹਨ। ਸਮਾਗਮ ਵਿੱਚ ਆਏ ਕਈ ਦਰਸ਼ਕਾਂ ਨੇ ਇਨ੍ਹਾਂ ਸੁਰੱਖਿਆ ਕੁੱਤਿਆਂ ਨਾਲ ਤਸਵੀਰਾਂ ਵੀ ਖਿੱਚਵਾਈਆਂ। ਹਾਲਾਂਕਿ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਡਿਊਟੀ ਦੌਰਾਨ ਇਨ੍ਹਾਂ ਕੁੱਤਿਆਂ ਨੂੰ ਬਿਨਾਂ ਇਜਾਜ਼ਤ ਹੱਥ ਨਾ ਲਗਾਇਆ ਜਾਵੇ ਅਤੇ ਨਾ ਹੀ ਉਨ੍ਹਾਂ ਦਾ ਧਿਆਨ ਭਟਕਾਇਆ ਜਾਵੇ, ਤਾਂ ਜੋ ਉਹ ਆਪਣੀ ਜ਼ਿੰਮੇਵਾਰੀ ਵਧੀਆ ਤਰੀਕੇ ਨਾਲ ਨਿਭਾ ਸਕਣ।

Ad Position 22
No active advertisement
ਪਿਛਲੀ ਖ਼ਬਰ ਕਾਮਨਵੈਲਥ ਖੇਡਾਂ ਦੀ ਕਿੰਗਜ ਬੈਟਨ ਰਿਲੇਅ ਗਲਾਸਗੋ ਪਹੁੰਚੀ ਅਗਲੀ ਖ਼ਬਰ ਵਿਸ਼ਵ ਕੱਪ ਦੌਰਾਨ 6 ਮੈਨੇਜਰਾਂ ਨੇ ਦਿੱਤੇ ਅਸਤੀਫ਼ੇ, ਇਕ ਨੂੰ ਹਟਾਇਆ
Ad Position 24
No active advertisement