08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਯੂ.ਕੇ. ਦੀ ਕੰਪਨੀ ਦੀ ਪੁਲਾੜ ਫੈਕਟਰੀ ਨਵਾਂ ਇਤਿਹਾਸ ਬਣਾਉਣ ਦੇ ਨੇੜੇ

Ad Position 21
No active advertisement
ਅਜੀਤ ਡੈਸਕ 01-01-2026
ਲੰਡਨ, 31 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ਦੀ ਇੱਕ ਕੰਪਨੀ ਨੇ 1,000 ਡਿਗਰੀ ਸੈਲਸੀਅਸ ਤੱਕ ਤਾਪਮਾਨ ਰੱਖਣ ਵਾਲੀ ਇੱਕ ਫੈਕਟਰੀ ਪੁਲਾੜ ਵਿਚ ਭੇਜੀ ਹੈ | ਭਾਵੇਂ ਕਿ ਇਹ ਇੱਕ ਯਕੀਨ ਕਰਨ ਤੋਂ ਪਰ੍ਹੇ ਹੈ ਪਰ ਕਾਰਡਿਫ-ਅਧਾਰਿਤ ਇੱਕ ਕੰਪਨੀ ਇਸਨੂੰ ਹਕੀਕਤ ਬਣਾਉਣ ਦੇ ਨੇੜੇ ਹੈ | ਸਪੇਸ ਫੋਰਜ ਨੇ ਇੱਕ ਮਾਈਕ੍ਰੋਵੇਵ-ਆਕਾਰ ਦੀ ਫੈਕਟਰੀ ਨੂੰ ਔਰਬਿਟ ਵਿਚ ਭੇਜਿਆ ਹੈ ਅਤੇ ਦਿਖਾਇਆ ਹੈ ਕਿ ਇਸਦੀ ਭੱਠੀ ਨੂੰ ਚਾਲੂ ਕੀਤਾ ਜਾ ਸਕਦਾ ਹੈ ਅਤੇ ਲਗਭਗ 1,000 ਡਿਗਰੀ ਸੈਲਸੀਅਸ ਦੇ ਤਾਪਮਾਨ ਤੱਕ ਪਹੁੰਚਿਆ ਜਾ ਸਕਦਾ ਹੈ | ਕੰਪਨੀ ਦੀ ਯੋਜਨਾ ਸੈਮੀਕੰਡਕਟਰ ਸਮੱਗਰੀ ਬਣਾਉਣ ਦੀ ਹੈ, ਜਿਨ੍ਹਾਂ ਨੂੰ ਸੰਚਾਰ ਢਾਂਚੇ, ਕੰਪਿਊਟਿੰਗ ਤੇ ਆਵਾਜਾਈ ਨਾਲ ਜੁੜੇ ਇਲੈਕਟ੍ਰਾਨਿਕ ਉਪਕਰਨਾਂ ਲਈ ਵਰਤੇ ਜਾ ਸਕਦੇ ਹਨ | ਪੁਲਾੜ ਵਿਚ ਸਥਿਤੀਆਂ ਸੈਮੀਕੰਡਕਟਰਾਂ ਬਣਾਉਣ ਦੇ ਅਣਕੂਲ ਹਨ, ਜਿਨ੍ਹਾਂ ਦੇ ਬਣੇ ਪਰਮਾਣੂ ਇੱਕ ਉੱਚ-ਕ੍ਰਮਬੱਧ ਤਿੰਨ-ਅਯਾਤੀ ਢਾਂਚੇ ਵਿਚ ਵਿਵਸਥਿਤ ਹੁੰਦੇ ਹਨ | ਜਦੋਂ ਉਨ੍ਹਾਂ ਨੂੰ ਭਾਰ ਰਹਿਤ ਵਾਤਾਵਰਣ ਵਿਚ ਬਣਾਇਆ ਜਾ ਰਿਹਾ ਹੁੰਦਾ ਹੈ, ਤਾਂ ਉਹ ਪ੍ਰਮਾਣੂ ਬਿਲਕੁਲ ਸੰਪੂਰਨ ਰੂਪ ਵਿਚ ਇਕਸਾਰ ਹੁੰਦੇ ਹਨ | ਪੁਲਾੜ ਦੇ ਖਲਾਅ ਕਾਰਨ ਦੂਸ਼ਿਤ ਪਦਾਰਥ ਅੰਦਰ ਨਹੀਂ ਜਾ ਸਕਦੇ | ਸੈਮੀਕੰਡਕਟਰ ਜਿੰਨਾ ਸ਼ੁੱਧ ਅਤੇ ਕ੍ਰਮਬੱਧ ਹੁੰਦਾ ਹੈ, ਇਹ ਓਨਾ ਹੀ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ | ਕੰਪਨੀ ਦੀ ਛੋਟੀ-ਫੈਕਟਰੀ ਗਰਮੀਆਂ ਵਿਚ ਇੱਕ ਸਪੇਸਐਕਸ ਰਾਕੇਟ ਰਾਹੀਂ ਲਾਂਚ ਕੀਤੀ ਗਈ ਸੀ | ਉਦੋਂ ਤੋਂ ਟੀਮ ਕਾਰਡਿਫ ਵਿਚ ਆਪਣੇ ਮਿਸ਼ਨ ਕੰਟਰੋਲ ਤੋਂ ਆਪਣੇ ਸਿਸਟਮਾਂ ਦੀ ਜਾਂਚ ਕਰ ਰਹੀ ਹੈ | ਸੈਟੇਲਾਈਟ ਵਲੋਂ ਪੁਲਾੜ ਤੋਂ ਭੇਜੀ ਗਈ ਇੱਕ ਤਸਵੀਰ ਹੁਣ ਤੱਕ ਦੀ ਸਫਲਤਾ ਦੀ ਕਹਾਣੀ ਪੇਸ਼ ਕਰਦੀ ਹੈ | ਟੀਮ ਹੁਣ ਇੱਕ ਵੱਡੀ ਪੁਲਾੜ ਫੈਕਟਰੀ ਬਣਾਉਣ ਦੀ ਯੋਜਨਾ ਬਣਾ ਰਹੀ ਹੈ ਨਾਲ ਹੀ ਸਮੱਗਰੀ ਨੂੰ ਧਰਤੀ 'ਤੇ ਵਾਪਸ ਲਿਆਉਣ ਲਈ ਤਕਨਾਲੋਜੀ ਦੀ ਵੀ ਜਾਂਚ ਕਰ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਸਿੱਖਾਂ ਅਤੇ ਯਹੂਦੀਆਂ 'ਤੇ ਹੁੰਦੇ ਨਫਰਤੀ ਹਮਲਿਆਂ ਨੂੰ ਰੋਕਣ ਤੇ ਨਸਲੀ ਅੰਕੜਾ ਇਕੱਤਰ ਕਰਨ ਲਈ ਬਦਲਾਅ ਜਰੂਰੀ-ਪ੍ਰੀਤ ਕ... ਅਗਲੀ ਖ਼ਬਰ ਪੁਲਿਸ ਕਮਿਸ਼ਨਰ ਭੁੱਲਰ ਨੇ ਸਾਲ ਦੀਆਂ ਪ੍ਰਾਪਤੀਆਂ ਦਾ ਲੇਖਾ ਜੋਖ਼ਾ ਕੀਤੀ ਸਾਂਝਾ <br/>
Ad Position 24