ਲੈਸਟਰ (ਇੰਗਲੈਂਡ), 31 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਵਿਚ ਪੰਜਾਹ ਸਾਲ ਤੋਂ ਉਪਰ ਉਮਰ ਦੀਆਂ ਪ੍ਰਭਾਵਸ਼ਾਲੀ ਅÏਰਤਾਂ ਬਾਰੇ ਜਾਰੀ ਕੀਤੀ ਗਈ ਵਿਸ਼ੇਸ਼ ਸੂਚੀ ਵਿਚ ਪੰਜਾਬੀ ਮੂਲ ਦੀਆਂ ਔਰਤਾਂ ਦੀ ਸ਼ਮੂਲੀਅਤ ਨੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ¢ ਵੱਖ-ਵੱਖ ਖੇਤਰਾਂ ਵਿਚ ਲੰਮੇ ਸਮੇਂ ਤੋਂ ਸਰਗਰਮ ਰਹਿੰਦੀਆਂ ਇਹ ਔਰਤਾਂ ਆਪਣੀ ਮਿਹਨਤ, ਦਿ੍ੜ ਨਿਸ਼ਚੇ ਅਤੇ ਸਮਾਜਿਕ ਵਚਨਬੱਧਤਾ ਰਾਹੀਂ ਵਿਸ਼ੇਸ਼ ਪਛਾਣ ਬਣਾਉਣ ਵਿਚ ਕਾਮਯਾਬ ਰਹੀਆਂ ਹਨ ¢ ਇਸ ਸੂਚੀ ਨਾਲ ਜੁੜੇ ਪੰਜਾਬੀ ਨਾਵਾਂ ਵਿਚ ਸਭ ਤੋਂ ਅਹਿਮ ਨਾਂਅ ਗੁਰਿੰਦਰ ਚੱਢਾ ਦਾ ਆਉਂਦਾ ਹੈ, ਜਿਨ੍ਹਾਂ ਨੇ ਪੰਜਾਬੀ ਪਰਿਵਾਰਕ ਜੀਵਨ, ਦੋਹਰੀ ਸੰਸਕ੍ਰਿਤੀ ਅਤੇ ਔਰਤਾਂ ਦੇ ਹੌਂਸਲੇ ਨੂੰ ਆਪਣੇ ਰਚਨਾਤਮਕ ਕੰਮ ਰਾਹੀਂ ਵਿਸ਼ਵ ਪੱਧਰ 'ਤੇ ਉਭਾਰਿਆ ¢ ਉਨ੍ਹਾਂ ਦੀ ਕਲਮ ਅਤੇ ਦਿ੍ਸ਼ਟੀ ਨੇ ਪੰਜਾਬੀ ਭਾਈਚਾਰੇ ਦੀ ਸਕਾਰਾਤਮਕ ਛਵੀ ਮਜ਼ਬੂਤ ਕੀਤੀ ਹੈ¢ ਇਸੇ ਤਰ੍ਹਾਂ ਪਰਮਿੰਦਰ ਨਾਗਰਾ ਨੇ ਮਨੋਰੰਜਨ ਜਗਤ ਵਿਚ ਆਪਣੀ ਮਿਹਨਤ ਨਾਲ ਵੱਖਰੀ ਪਹਿਚਾਣ ਬਣਾਈ ¢ ਉਨ੍ਹਾਂ ਨੇ ਦੱਖਣੀ ਏਸ਼ੀਆਈ ਔਰਤਾਂ ਦੀ ਨੁਮਾਇੰਦਗੀ ਕਰਦਿਆਂ ਕਈ ਸਮਾਜਿਕ ਮਸਲਿਆਂ 'ਤੇ ਖੁੱਲ੍ਹ ਕੇ ਆਵਾਜ਼ ਉਠਾਈ ਅਤੇ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਬਣੀਆਂ ¢ ਜਨ ਜੀਵਨ ਅਤੇ ਸਮਾਜਕ ਸੇਵਾ ਦੇ ਖੇਤਰ ਵਿਚ ਊਸ਼ਾ ਪ੍ਰਸ਼ਾਰ ਦਾ ਨਾਂਅ ਵੀ ਖ਼ਾਸ ਤੌਰ 'ਤੇ ਉਭਰ ਕੇ ਸਾਹਮਣੇ ਆਇਆ ਹੈ ¢ ਸਮਾਜਕ ਸਰਗਰਮੀਆਂ ਵਿਚ ਕਿਰਨ ਨਾਗਰਾ ਦਾ ਯੋਗਦਾਨ ਵੀ ਕਾਬਿਲ-ਏ-ਤਾਰੀਫ਼ ਦੱਸਿਆ ਜਾ ਰਿਹਾ ਹੈ¢ ਉਨ੍ਹਾਂ ਨੇ ਔਰਤਾਂ ਦੇ ਅਧਿਕਾਰਾਂ, ਪਰਿਵਾਰਕ ਸਮੱਸਿਆਵਾਂ ਅਤੇ ਸਮਾਜਕ ਨਿਆਂ ਸਬੰਧੀ ਮਸਲਿਆਂ 'ਤੇ ਲਗਾਤਾਰ ਕੰਮ ਕਰਦਿਆਂ ਕਈ ਪਰਿਵਾਰਾਂ ਨੂੰ ਸਹਾਰਾ ਦਿੱਤਾ ਹੈ¢ ਪੰਜਾਬੀ ਭਾਈਚਾਰੇ ਦੇ ਆਗੂਆਂ ਅਤੇ ਸਮਾਜਿਕ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੀਆਂ ਔਰਤਾਂ ਦੀ ਪਹਿਚਾਣ ਸਾਬਤ ਕਰਦੀ ਹੈ ਕਿ ਪੰਜਾਬੀ ਮੂਲ ਦੀਆਂ ਔਰਤਾਂ ਨੇ ਵਿਦੇਸ਼ੀ ਧਰਤੀ 'ਤੇ ਵੀ ਆਪਣੀ ਸੰਸਕ੍ਰਿਤੀ, ਮਿਹਨਤ ਅਤੇ ਕਾਬਲੀਅਤ ਨਾਲ ਮਾਣਯੋਗ ਸਥਾਨ ਹਾਸਲ ਕੀਤਾ ਹੈ ¢ ਇਹ ਸੂਚੀ ਨੌਜਵਾਨ ਲੜਕੀਆਂ ਲਈ ਹੌਂਸਲਾ ਅਤੇ ਦਿਸ਼ਾ ਦੋਵੇਂ ਪ੍ਰਦਾਨ ਕਰਦੀ ਹੈ¢