ਬਰੇਸ਼ੀਆ (ਇਟਲੀ), 1 ਜਨਵਰੀ (ਬਲਦੇਵ ਸਿੰਘ ਬੂਰੇ ਜੱਟਾਂ)-ਗੁਰਦੁਆਰਾ ਸਿੰਘ ਸਭਾ, ਹੈਲਬਰੋਨ (ਜਰਮਨੀ ) ਵਿਖੇ ਲਗਾਏ ਗਏ ਗੁਰਮਤਿ ਕੈਂਪ 'ਚ 65 ਦੇ ਕਰੀਬ ਬੱਚਿਆਂ ਤੇ ਵੱਡਿਆਂ ਨੇ ਭਾਗ ਲੈਕੇ ਗੁਰਮਤਿ ਦੀ ਜਾਣਕਾਰੀ ਹਾਸਲ ਕੀਤੀ | ਕੈਂਪ 'ਚ ਪੰਜਾਬੀ ਦੇ ਅਧਿਆਪਕ ਰਾਜਵਿੰਦਰ ਕÏਰ, ਗੁਰਲੀਨ ਕÏਰ ਤੇ ਰਾਜਵੰਤ ਕੋਰ ਨੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਿਆ, ਜੋ ਕਿ ਗੁਰਦੁਆਰਾ ਸਾਹਿਬ 'ਚ ਬੱਚਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਪੰਜਾਬੀ ਪੜ੍ਹਾਉਣ ਦੀਆ ਸੇਵਾਵਾਂ ਨਿਭਾ ਰਹੀਆ ਹਨ | ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਰਵੇਲ ਸਿੰਘ ਨੇ ਬੱਚਿਆਂ ਨੂੰ ਤਬਲਾ ਸਿੱਖਾਉਣ ਦੀ ਸੇਵਾ ਨਿਭਾਈ | ਭਾਈ ਜਗਦੀਸ਼ ਸਿੰਘ ਆਖਨ ਸਿੱਖ ਸੰਦੇਸ਼ਾ ਜਰਮਨੀ ਵਾਲਿਆ ਨੇ ਗੁਰਬਾਣੀ ਵਿਆਕਰਣ ਦੀ ਸਿਖਿਆਂ ਦੇ ਨਾਲ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੇ ਸਾਕਾ ਸਰਸਾ ਨਦੀ, ਸਾਕਾ ਚਮਕÏਰ ਤੇ ਸਾਕਾ ਸਰਹਿੰਦ ਦੇ ਇਤਿਹਾਸ ਦੀ ਭਰਭੂਰ ਜਾਣਕਾਰੀ ਦਿਤੀ ਗਈ | ਕੈਂਪ ਵਿਚ ਆਈਆ ਸੰਗਤਾਂ ਨੇ ਸਹਿਜ ਪਾਠ ਕਰਨ ਬਾਰੇ ਸਵਾਲ ਕੀਤੇ ਸਭਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ | ਗੁਰੂ ਪਿਆਰੇ 8 ਸਤਿਕਾਰਯੋਗ ਭੈਣਾਂ ਤੇ 3 ਵੀਰਾਂ ਨੇ ਸਹਿਜ ਪਾਠ ਰੱਖੇ | ਦੂਜੀ ਵੱਡੀ ਪ੍ਰਾਪਤੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਕੈਂਪ ਵਿਚ ਬੱਚਿਆਂ ਨਾਲ ਜਮਾਤਾਂ ਲਗਾਈਆ ਤੇ ਗੁਰਮਤਿ ਪ੍ਰੀਖਿਆਂ ਵੀ ਦਿਤੀ | ਕੁਝ ਛੋਟੇ ਬੱਚਿਆਂ ਨੇ ਆਪਣੀ ਉਮਰ ਦੇ ਗਰੁਪ ਨੂੰ ਛੋੜ ਵੱਡਿਆਂ ਵਾਲੇ ਗਰੁਪ ਨਾਲ ਮੁਕਾਬਲਾ ਕਰ ਸਾਰਿਆ ਸਵਾਲਾਂ ਦੀ ਪ੍ਰੀਖਿਆ ਦਿਤੀ | ਬੱਚਿਆਂ ਨੂੰ ਆਧੁਨਿਕ ਢੰਗ ਨਾਲ ਸਵਾਲਾਂ ਜਵਾਬਾਂ ਨਾਲ ਇਤਿਹਾਸ ਯਾਦ ਕਰਵਾਇਆ ਗਿਆ | ਸੰਗਤਾਂ ਦੀ ਹਾਜ਼ਰੀ 'ਚ ਬੱਚਿਆਂ ਦਾ ਪ੍ਰਸ਼ਨ ਮੰਚ ਮੁਕਾਬਲਾ ਕਰਵਾਇਆ ਗਿਆ¢ ਇਕ ਪਾਸੇ ਮੁੰਡੇ ਤੇ ਇਕ ਪਾਸੇ ਕੁੜੀਆਂ ਦਾ ਗਰੁਪ ਸੀ ਦੋਵੇ ਟੀਮਾਂ ਨੂੰ ਸਾਕਾ ਸਰਹਿੰਦ ਸਾਕਾ ਚਮਕÏਰ ਤੇ ਸਾਕਾ ਸਰਸਾ ਨਦੀ ਦੇ ਸਾਕਿਆ ਬਾਰੇ ਸਵਾਲ ਪੁਛੇ ਗਏ ਦੋਵੇ ਟੀਮਾ 60-60 ਨੰਬਰ ਲੈਕੇ ਬਰਾਬਰ ਰਹੀਆ | ਬੱਚਿਆਂ ਨੇ ਬਹੁਤ ਉਤਸ਼ਾਹ ਨਾਲ ਸਵਾਲਾਂ ਦੇ ਜਵਾਬ ਦਿੱਤੇ | ਕੈਂਪ ਵਿਚ ਬੱਚਿਆਂ ਤੇ ਵੱਡਿਆਂ ਨੂੰ ਦਸਤਾਰਾ ਬਨਣ ਦੀ ਸਿਖਲਾਈ ਵੀ ਦਿਤੀ ਗਈ | ਦਸਤਾਰਾਂ ਬੰਨਣ ਦੀ ਸਿੱਖਲਾਈ ਭਾਈ ਸੋਹਣ ਸਿੰਘ, ਭਾਈ ਗਬਰ ਸਿੰਘ ਅਤੇ ਭਾਈ ਗੋਬਿੰਦ ਸਿੰਘ ਨੇ ਦਿੱਤੀ | ਬੱਚਿਆਂ ਨੂੰ ਸਿੱਖੀ ਨਾਲ ਤੇ ਗੁਰਮਤਿ ਨਾਲ ਜੋੜਨ ਲਈ ਸਿੱਖੀ ਲਗਨ ਸੇਵਾ ਭਾਵਨਾ ਲਈ ਕੈਂਪ ਲਗਾਇਆ ਗਿਆ | ਮਾਤਾ-ਪਿਤਾ ਬੜੇ ਉਤਸ਼ਾਹ ਨਾਲ ਆਪਣੇ ਬੱਚਿਆਂ ਨੂੰ ਕੈਂਪ 'ਚ ਲੈਕੇ ਆਏ | ਸਵੇਰੇ ਸ਼ਾਮ ਗੁਰਮਤਿ ਦੀਆਂ ਕਲਾਸਾਂ ਲਗਦੀਆ ਰਹੀਆ | ਗੁਰਮਤਿ ਦੀ ਪੜ੍ਹਈ ਤੋਂ ਬਾਅਦ ਸਭ ਦੀ ਗੁਰਮਤਿ ਲਿਖਤੀ ਪ੍ਰੀਖਿਆ ਲਈ ਗਈ | ਜਿਸ ਦਾ ਨਤੀਜਾ ਸੋ ਫ਼ੀਸਦੀ ਰਿਹਾ | ਕੈਂਪ ਵਿਚ ਭਾਗ ਲੈਣ ਵਾਲਿਆ ਬੱਚਿਆਂ ਨੂੰ ਤੇ ਸੇਵਾਦਾਰਾਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ | ਭਾਈ ਰਵੇਲ ਸਿੰਘ , ਬੀਬੀ ਰਾਜਵੰਤ ਕÏਰ ਅਤੇ ਭਾਈ ਜਗਦੀਸ ਸਿੰਘ ਸਿੱਖ ਸੰਦੇਸਾਂ ਜਰਮਨੀ ਵਵਾਲਿਆ ਨੇ ਬੱਚਿਆਂ ਨੂੰ ਇਨਾਮ ਵੰਡੇ | ਸਟੇਜ਼ ਦੀ ਸੇਵਾ ਭਾਈ ਸੋਹਨ ਸਿੰਘ ਜੀ ਨੇ ਨਿਭਾਈ | ਗੁਰਦੁਆਰਾ ਪ੍ਰਬੰਧਕ ਕਮੇਂਟੀ ਵਲੋ ਕੈਂਪ ਵਿਚ ਆਈ ਸਮੂਹ ਸਾਧ ਸੰਗਤ ਦਾ ਧੰਨਵਾਦ ਕੀਤਾ, ਜਿਨ੍ਹਾ ਕੈਂਪ 'ਚ ਸ਼ਮੂਲੀਅਤ ਕੀਤੀ ਤੇ ਆਪਣੇ ਬੱਚਿਆਂ ਨੂੰ ਕੈਂਪ ਵਿਚ ਲਿਆਏ ਤੇ ਸਮੂਹ ਸੇਵਾਦਾਰਾਂ ਦਾ ਅਤੇ ਅਧਿਆਪਕਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਕੈਂਪ ਵਿਚ ਸੇਵਾਵਾਂ ਨਿਭਾਈਆ |