27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਬਲੈਕਪੂਲ 'ਚ ਸ਼ੱਕੀ ਵਿਸਫੋਟਕ ਮਿਲਣ ਨਾਲ ਅਫਰਾ-ਤਫਰੀ

Ad Position 21
No active advertisement
ਅਜੀਤ ਡੈਸਕ 02-01-2026
ਲੈਸਟਰ (ਇੰਗਲੈਂਡ), 1 ਜਨਵਰੀ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਪ੍ਰਸਿੱਧ ਤਟਵਰਤੀ ਸ਼ਹਿਰ ਬਲੈਕਪੂਲ 'ਚ ਸ਼ੱਕੀ ਵਿਸਫੋਟਕ ਸਮੱਗਰੀ ਮਿਲਣ ਤੋਂ ਬਾਅਦ ਇਲਾਕੇ 'ਚ ਹੜਕੰਪ ਮਚ ਗਿਆ¢ ਬਲੈਕਪੂਲ, ਜੋ ਆਪਣੇ ਸਮੁੰਦਰ-ਕਿਨਾਰੇ, ਮਨੋਰੰਜਨ ਪਾਰਕਾਂ, ਸੈਲਾਨੀ ਗਤੀਵਿਧੀਆਂ ਤੇ ਇਤਿਹਾਸਕ ਬਲੈਕਪੂਲ ਟਾਵਰ ਲਈ ਜਾਣਿਆ ਜਾਂਦਾ ਹੈ, ਆਮ ਤÏਰ 'ਤੇ ਸੈਲਾਨੀਆਂ ਨਾਲ ਭਰਿਆ ਰਹਿੰਦਾ ਹੈ | ਇਸੇ ਸ਼ਹਿਰ ਦੇ ਇਕ ਰਿਹਾਇਸ਼ੀ ਇਲਾਕੇ 'ਚ ਇਹ ਘਟਨਾ ਵਾਪਰਨ ਕਾਰਨ ਸਥਾਨਕ ਲੋਕਾਂ 'ਚ ਡਰ ਦਾ ਮਾਹÏਲ ਬਣ ਗਿਆ | ਪੁਲਿਸ ਨੂੰ ਮਿਲੀ ਸੂਚਨਾ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਬੰਬ ਨਿਰੋਧਕ ਦਸਤੇ ਨੂੰ ਮÏਕੇ 'ਤੇ ਬੁਲਾਇਆ ਗਿਆ | ਸਾਵਧਾਨੀ ਵਜੋਂ ਗਲੋਸਟਰ ਐਵੇਨਿਊ ਤੇ ਨੇੜਲੇ ਇਲਾਕਿਆਂ ਦੇ ਕਈ ਘਰ ਖਾਲੀ ਕਰਵਾ ਲਏ ਗਏ | ਪੁਲਿਸ ਵੱਲੋਂ ਸੜਕਾਂ ਬੰਦ ਕਰਕੇ ਇਲਾਕੇ ਨੂੰ ਪੂਰੀ ਤਰ੍ਹਾਂ ਘੇਰਾਬੰਦੀ ਹੇਠ ਲਿਆ ਗਿਆ, ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ | ਪੁਲਿਸ ਅਧਿਕਾਰੀਆਂ ਮੁਤਾਬਕ ਸ਼ੱਕੀ ਸਮੱਗਰੀ ਸੰਭਾਵਿਤ ਤÏਰ 'ਤੇ ਖਤਰਨਾਕ ਹੋ ਸਕਦੀ ਸੀ, ਜਿਸ ਕਾਰਨ ਕੋਈ ਜੋਖਮ ਲੈਣ ਦੀ ਬਜਾਏ ਤੁਰੰਤ ਇਵੈਕੂਏਸ਼ਨ ਦਾ ਫ਼ੈਸਲਾ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ 2025 ਦੌਰਾਨ ਪ੍ਰਵਾਸੀਆਂ ਦੇ ਹੱਕਾਂ ਨੂੰ ਲੈ ਕੇ ਜੂਝਦਾ ਰਿਹਾ ਕੈਲੀਫੋਰਨੀਆ <br/> ਅਗਲੀ ਖ਼ਬਰ ਗੁਰਦੁਆਰਾ ਸਿੰਘ ਸਭਾ, ਹੈਲਬਰੋਨ (ਜਰਮਨੀ) ਵਿਖੇ ਬੱਚਿਆਂ ਦਾ ਗੁਰਮਤਿ ਕੈਂਪ ਸਮਾਪਤ
Ad Position 24