19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਕੈਲੀਫੋਰਨੀਆ 'ਚ 3 ਪਹਾੜੀ ਯਾਤਰੀਆਂ ਦੀਆਂ ਲਾਸ਼ਾਂ ਮਿਲੀਆਂ <br/>

Ad Position 21
No active advertisement
ਅਜੀਤ ਡੈਸਕ 03-01-2026
ਸੈਕਰਾਮੈਂਟੋ, 2 ਜਨਵਰੀ (ਹੁਸਨ ਲੜੋਆ ਬੰਗਾ)-ਦੱਖਣੀ ਕੈਲੀਫੋਰਨੀਆ 'ਚ ਇਕ ਪਹਾੜੀ ਰਸਤੇ ਨੇੜੇ ਇਕ ਯਾਤਰੀ ਦੇ ਢਲਾਣ ਤੋਂ ਡਿੱਗ ਕੇ ਜਖਮੀ ਹੋ ਜਾਣ ਦੀ ਸੂਚਨਾ ਮਿਲਣ ਉਪਰੰਤ ਮੌਕੇ ਉਪਰ ਪੁੱਜੇ ਬਚਾਅ ਅਮਲੇ ਨੂੰ ਉਸ ਯਾਤਰੀ ਤੇ ਉਸ ਦੇ 2 ਸਾਥੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ | ਸੈਨ ਬਰਨਾਰਡੀਨੋ ਕਾਊਾਟੀ ਸ਼ੈਰਿਫ ਵਿਭਾਗ ਵੱਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਇਹ ਲਾਸ਼ਾਂ ਲਾਸ ਏਾਜਲਸ ਦੇ ਪੂਰਬ 'ਚ 10 ਹਜ਼ਾਰ ਫੁੱਟ ਉੱਚੇ ਪਰਬੱਤ ਬੈਲਡੀ ਵਿਖੇ ਡੈਵਿਲਜ ਬੈਕਬੋਨ ਰਸਤੇ ਦੇ ਨਾਲ ਪਈਆਂ ਮਿਲੀਆਂ ਹਨ | ਵਿਭਾਗ ਨੇ ਕਿਹਾ ਹੈ ਕਿ ਉਸ ਨੂੰ ਕਿਸੇ ਵੱਲੋਂ ਫੋਨ ਕਰਕੇ ਦੱਸਿਆ ਗਿਆ ਸੀ ਕਿ ਉਨਾਂ ਦਾ 19 ਸਾਲਾ ਦੋਸਤ 500 ਫੁੱਟ ਹੇਠਾਂ ਡਿੱਗ ਪਿਆ ਹੈ | ਇਸ ਉਪਰੰਤ ਬਚਾਅ ਅਮਲਾ ਮੌਕੇ ਉਪਰ ਪੁੱਜਾ ਸੀ | ਹੈਲੀਕਾਪਟਰ ਦੀ ਮਦਦ ਨਾਲ 3 ਵਿਅਕਤੀਆਂ ਨੂੰ ਲੱਭ ਲਿਆ ਗਿਆ ਸੀ ਪਰੰਤੂ ਤੇਜ ਹਵਾਵਾਂ ਕਾਰਨ ਹੈਲੀਕਾਪਟਰ ਜਮੀਨ ਉਪਰ ਉਤਰਨ 'ਚ ਨਾਕਾਮ ਰਿਹਾ | ਕੁਝ ਘੰਟੇ ਬਾਅਦ ਫਿਰ ਹੈਲੀਕਾਪਟਰ ਹੇਠਾਂ ਉਤਾਰਨ ਦੀ ਕੋਸ਼ਿਸ਼ ਨਾਕਾਮ ਰਹੀ | ਅੰਤ 'ਚ ਹੈਲੀਕਾਪਟਰ ਤੋਂ ਇਕ ਸਿਹਤ ਕਰਮਚਾਰੀ ਨੂੰ ਹੇਠਾਂ ਉਤਾਰਿਆ ਗਿਆ ਜਿਸ ਨੇ ਦਸਿਆ ਕਿ ਤਿੰਨਾਂ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ |

Ad Position 22
No active advertisement
ਪਿਛਲੀ ਖ਼ਬਰ ਅਹਿਮਦਾਬਾਦ ਦੇ ਸਾਬਰਮਤੀ ਰਿਵਰਫਰੰਟ... ਅਗਲੀ ਖ਼ਬਰ ਸ਼੍ਰੀਲੰਕਾਈ ਜਲ ਸੈਨਾ ਵਲੋਂ 11 ਭਾਰਤੀ ਮਛੇਰਿਆਂ ਨੂੰ ਗਿ੍ਫ਼ਤਾਰ
Ad Position 24