19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਸ਼੍ਰੀਲੰਕਾਈ ਜਲ ਸੈਨਾ ਵਲੋਂ 11 ਭਾਰਤੀ ਮਛੇਰਿਆਂ ਨੂੰ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 03-01-2026
ਕੋਲੰਬੋ, 2 ਜਨਵਰੀ (ਪੀ.ਟੀ.ਆਈ.)-ਸ਼੍ਰੀਲੰਕਾ ਦੀ ਜਲ ਸੈਨਾ ਨੇ 11 ਭਾਰਤੀ ਮਛੇਰਿਆਂ ਨੂੰ ਗਿ੍ਫ਼ਤਾਰ ਕੀਤਾ ਹੈ ਤੇ ਉਨ੍ਹਾਂ ਦੀ ਇਕ ਕਿਸ਼ਤੀ ਨੂੰ ਸ੍ਰੀਲੰਕਾ ਦੇ ਪਾਣੀਆਂ 'ਚ ਗੈਰ-ਕਾਨੂੰਨੀ ਮੱਛੀਆਂ ਫੜਨ ਦੇ ਦੋਸ਼ 'ਚ ਜ਼ਬਤ ਕੀਤਾ ਗਿਆ ਹੈ | ਸ਼੍ਰੀਲੰਕਾ ਜਲ ਸੈਨਾ ਦੇ ਬੁਲਾਰੇ ਕਮਾਂਡਰ ਬੁੱਧਿਕਾ ਸੰਪਤ ਨੇ ਦੱਸਿਆ ਕਿ ਮਛੇਰਿਆਂ ਨੂੰ ਵੀਰਵਾਰ ਦੇਰ ਰਾਤ ਉੇੱਤਰੀ ਪ੍ਰਾਂਤ ਦੇ ਕਾਂਕੇਸੰਥੁਰਾਈ ਦੇ ਉੱਤਰ 'ਚ ਗਿ੍ਫ਼ਤਾਰ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਉਹ ਇਸ ਖੇਤਰ 'ਚ ਗੈਰ-ਕਾਨੂੰਨੀ ਤੌਰ 'ਤੇ ਮੱਛੀਆਂ ਫੜ ਰਹੇ ਸਨ ਤੇ ਜਾਣ ਦੀ ਚੇਤਾਵਨੀ ਦਿੱਤੇ ਜਾਣ ਦੇ ਬਾਵਜੂਦ ਮੱਛੀਆਂ ਫੜਦੇ ਰਹੇ | ਜਲ ਸੈਨਾ ਦੇ ਅਨੁਸਾਰ ਗਿ੍ਫ਼ਤਾਰੀ ਤੋਂ ਬਾਅਦ ਮਛੇਰਿਆਂ ਨੂੰ ਅਗਲੀ ਕਾਰਵਾਈ ਲਈ ਮਾਈਲਾਡੀ ਮੱਛੀ ਪਾਲਣ ਨਿਰੀਖਣ ਕੇਂਦਰ ਲਿਜਾਇਆ ਜਾ ਰਿਹਾ ਹੈ | ਭਾਰਤ-ਸ਼੍ਰੀਲੰਕਾ ਸਬੰਧਾਂ 'ਚ ਮਛੇਰਿਆਂ ਦਾ ਮੁੱਦਾ ਇਕ ਸੰਵੇਦਨਸ਼ੀਲ ਵਿਸ਼ਾ ਰਿਹਾ ਹੈ | ਅਜਿਹੀਆਂ ਜ਼ਿਆਦਾਤਰ ਘਟਨਾਵਾਂ ਪਾਲਕ ਸਟ੍ਰੇਟ 'ਚ ਵਾਪਰਦੀਆਂ ਹਨ, ਜੋ ਕਿ ਤਾਮਿਲਨਾਡੂ ਤੇ ਸ਼੍ਰੀਲੰਕਾ ਦੇ ਉੱਤਰੀ ਸਿਰੇ ਦੇ ਵਿਚਕਾਰ ਸਥਿਤ ਪਾਣੀ ਦੀ ਇਕ ਤੰਗ ਪੱਟੀ ਹੈ ਤੇ ਦੋਵਾਂ ਦੇਸ਼ਾਂ ਦੇ ਮਛੇਰਿਆਂ ਲਈ ਇਕ ਅਮੀਰ ਮੱਛੀ ਫੜਨ ਦਾ ਸਥਾਨ ਮੰਨਿਆ ਜਾਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਕੈਲੀਫੋਰਨੀਆ 'ਚ 3 ਪਹਾੜੀ ਯਾਤਰੀਆਂ ਦੀਆਂ ਲਾਸ਼ਾਂ ਮਿਲੀਆਂ <br/> ਅਗਲੀ ਖ਼ਬਰ ਸਿਆਟਲ ਦੇ ਗੁਰੂ ਘਰਾਂ 'ਚ ਨਵੇਂ ਸਾਲ ਮੌਕੇ ਸੰਗਤ ਨੇ ਭਰੀ ਹਾਜ਼ਰੀ <br/>
Ad Position 24