29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਪਿ੍ੰਸ ਹੈਰੀ ਨੇ ਹਥਿਆਰਬੰਦ ਪੁਲਿਸ ਸੁਰੱਖਿਆ ਦੇ ਅਧਿਕਾਰ ਦਾ ਕੇਸ ਜਿੱਤਿਆ

Ad Position 21
No active advertisement
ਅਜੀਤ ਡੈਸਕ 07-01-2026
ਲੰਡਨ, 6 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ਼ਾਹੀ ਪਰਿਵਾਰ ਨਾਲ ਅਣਬਣ ਤੋਂ ਬਾਅਦ ਅਮਰੀਕਾ 'ਚ ਠਹਿਰ ਰੱਖਣ ਵਾਲੇ ਮਹਾਰਾਜਾ ਚਾਰਲਸ ਤੀਜੇ ਤੇ ਰਾਜਕੁਮਾਰੀ ਡੀਆਨਾ ਦੇ ਬੇਟੇ ਡਿਊਕ ਆਫ ਸੁਸੇਕਸ ਨੇ ਯੂ.ਕੇ. 'ਚ ਸਵੈਚਾਲਕ ਹਥਿਆਰਬੰਦ ਪੁਲਿਸ ਸੁਰੱਖਿਆ ਦਾ ਅਧਿਕਾਰ ਜਿੱਤਿਆ ਹੈ | ਸ਼ਾਹੀ ਪਰਿਵਾਰ ਦੇ ਕਾਰਜਕਾਰੀ ਮੈਂਬਰ ਵਜੋਂ ਫਾਰਗ ਹੋਣ ਤੋਂ ਬਾਅਦ ਜਦੋਂ ਰਾਜਕੁਮਾਰ ਹੈਰੀ ਦੀਆਂ ਸ਼ਾਹੀ ਜਿੰਮੇਂਵਾਰੀਆਂ ਖ਼ਤਮ ਹੋ ਗਈਆਂ ਸਨ | ਜਿਸ ਕਾਰਨ ਉਹਨਾਂ ਦੀ ਸੁਰੱਖਿਆ ਵੀ ਵਾਪਿਸ ਲੈ ਲਈ ਗਈ ਸੀ | ਉਪਰੰਤ ਵੀ.ਆਈ.ਪੀ. ਕਮੇਟੀ (ਰਵੇਕ) ਦੇ ਉਕਤ ਫੈਸਲੇ ਖਿਲਾਫ ਪਿਛਲੇ ਸਾਲ ਮਈ 'ਚ ਰਾਜੁਕੁਮਾਰ ਹੈਰੀ ਅਦਾਲਤੀ ਕੇਸ ਵੀ ਹਾਰ ਗਏ ਸਨ | ਪਿ੍ੰਸ ਹੈਰੀ ਨੂੰ ਬੀਤੇ ਸਮੇਂ ਆਨਲਾਇਨ ਧਮਕੀਆਂ ਮਿਲੀਆਂ ਤੇ ਲੰਡਨ ਫੇਰੀ ਮÏਕੇ ਉਸ 'ਤੇ ਹੋਈ ਪੱਥਰਬਾਜ਼ੀ ਤੋਂ ਬਾਅਦ ਉਹਨਾਂ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੂੰ ਪੱਤਰ ਲਿਖ ਕੇ ਸੁਰੱਖਿਆ ਦੀ ਮੰਗ ਕੀਤੀ ਸੀ | ਰਵੇਕ ਵੱਲੋਂ ਕੀਤੇ ਗਏ ਮੁਲਾਂਕਣ ਤੋਂ ਬਾਅਦ ਸੁਰੱਖਿਆ ਕਮੇਟੀ ਨੇ ਸਵੈਚਾਲਕ ਹਥਿਆਰਬੰਦ ਪੁਲਿਸ ਸੁਰੱਖਿਆ ਦੇਣ ਦਾ ਮੁੜ ਫੈਸਲਾ ਕੀਤਾ ਹੈ | ਦਿਸ਼ਾਂ ਨਿਰਦੇਸ਼ਾਂ ਤਹਿਤ ਹੈਰੀ ਨੂੰ ਯੂ.ਕੇ. ਆਉਣ ਤੋਂ 30 ਦਿਨ ਪਹਿਲਾਂ ਮੈਟਰੋਪੁਲੀਟਨ ਪੁਲਿਸ ਨੂੰ ਸੂਚਿਤ ਕਰਨਾ ਹੋਵੇਗਾ | ਪਿ੍ੰਸ ਹੈਰੀ ਤੇ ਉਹਨਾਂ ਦੇ ਵਕੀਲਾਂ ਨੇ ਕਿਹਾ ਕਿਹਾ ਕਿ 2020 'ਚ 24 ਘੰਟੇ ਵਾਲੀ ਸੁਰੱਖਿਆ ਵਾਪਿਸ ਲੈਣ ਤੋਂ ਬਾਅਦ ਹੈਰੀ, ਉਸਦੀ ਪਤਨੀ ਮੇਘਨ, ਬੱਚੇ ਲਿਲੀਬੇਟ ਤੇ ਆਰਚੀ ਦਾ ਯੂ.ਕੇ. ਦÏਰਾ ਸੁਰੱਖਿਅਤ ਨਹੀਂ ਸੀ |


Ad Position 22
No active advertisement
ਪਿਛਲੀ ਖ਼ਬਰ ਇਟਲੀ 'ਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ <br/> ਅਗਲੀ ਖ਼ਬਰ ਕੈਲੀਫੋਰਨੀਆ 'ਚ ਖੁਸ਼ਕ ਪੱਤਝੜ ਤੋਂ ਬਾਅਦ ਮੌਸਮ ਦਾ ਬਦਲਿਆ ਮਿਜਾਜ਼
Ad Position 24