29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਕੈਲੀਫੋਰਨੀਆ 'ਚ ਖੁਸ਼ਕ ਪੱਤਝੜ ਤੋਂ ਬਾਅਦ ਮੌਸਮ ਦਾ ਬਦਲਿਆ ਮਿਜਾਜ਼

Ad Position 21
No active advertisement
ਅਜੀਤ ਡੈਸਕ 07-01-2026
-ਮੀਂਹ ਤੇ ਸਮੁੰਦਰੀ ਛੱਲਾਂ ਨੇ ਜਨ ਜੀਵਨ 'ਤੇ ਪਾਇਆ ਅਸਰ
ਸੈਕਰਾਮੈਂਟੋ, 6 ਜਨਵਰੀ (ਹੁਸਨ ਲੜੋਆ ਬੰਗਾ)-ਪੱਤਝੜ ਤੋਂ ਬਾਅਦ ਕੈਲੀਫੋਰਨੀਆ 'ਚ ਮੌਸਮ ਬਦਲ ਗਿਆ ਹੈ | ਭਾਰੀ ਮੀਂਹ, ਬਰਫਬਾਰੀ ਤੇ ਸਮੁੰਦਰ ਦੀਆਂ ਛੱਲਾਂ ਨੇ ਜਨ ਜੀਵਨ ਉਪਰ ਵਿਆਪਕ ਅਸਰ ਪਾਇਆ ਹੈ | ਹਾਲਾਂਕਿ ਕੈਲੀਫੋਰਨੀਆ ਦੇ ਪ੍ਰਮੁੱਖ ਰਾਸ਼ਟਰੀ ਮਾਰਗਾਂ ਤੋਂ ਇਕ ਵਾਰ ਗਾਰ ਤੇ ਮਿੱਟੀ ਹਟਾ ਦਿੱਤੀ ਗਈ ਹੈ ਪਰੰਤੂ ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਅਜੇ ਹੋਰ ਮੀਂਹ ਪਵੇਗਾ | ਤੱਟੀ ਖੇਤਰਾਂ 'ਚ ਮੀਂਹ ਤੇ ਸਮੁੰਦਰੀ ਛੱਲਾਂ ਕਾਰਨ ਹੜ ਆ ਗਿਆ ਤੇ ਸੜਕਾਂ ਬੰਦ ਹੋ ਗਈਆਂ ਜਿਸ ਕਾਰਨ ਲੋਕ ਕਾਰਾਂ 'ਚ ਹੀ ਫੱਸੇ ਰਹੇ | 5 ਉੱਤਰੀ ਕਾਊਾਟੀਆਂ 'ਚ ਹੜ ਆਉਣ ਦੇ ਖਦਸ਼ੇ ਕਾਰਨ ਅੱਤ ਚੌਕਸੀ ਵਰਤੀ ਜਾ ਰਹੀ ਹੈ | ਇਨ੍ਹਾਂ ਕਾਊਾਟੀਆਂ 'ਚ 3 ਇੰਚ ਤੱਕ ਮੀਂਹ ਦੀ ਭਵਿੱੱਖਬਾਣੀ ਕੀਤੀ ਗਈ ਹੈ ਜਿਸ ਕਾਰਨ ਹਾਲਾਤ ਵਿਗੜ ਸਕਦੇ ਹਨ | ਨੈਸ਼ਨਲ ਮੌਸਮ ਵਿਭਾਗ ਅਨੁਸਾਰ ਪਹਾੜੀਆਂ 'ਤੇ ਘੱਟੋ ਘੱਟ ਇਕ ਫੁੱਟ ਤੱਕ ਬਰਫਬਾਰੀ ਦੀ ਸੰਭਾਵਨਾ ਹੈ | ਸੈਨ ਫਰਾਂਸਿਸਕੋ ਦੇ ਬੇ ਏਰੀਆ 'ਚ ਭਾਰੀ ਮੀਂਹ ਦੇ ਨਾਲ ਰਿਕਾਰਡ ਪੱਧਰ ਤੱਕ ਆਈਆਂ ਸਮੁੰਦਰੀ ਛੱਲਾਂ ਕਾਰਨ ਸਾਊਸਾਲਿਟੋ ਤੋਂ ਸੈਨ ਰਾਫੇਲ ਤੱਕ ਸੜਕਾਂ ਉਪਰ ਹੜ ਆ ਗਿਆ | ਮੌਸਮ ਵਿਭਾਗ ਅਨੁਸਾਰ ਸਮੁੰਦਰ 'ਚ ਇਸ ਪੱਧਰ ਦੀਆਂ ਛੱਲਾਂ ਉਸ ਵੇਲੇ ਆਉਂਦੀਆਂ ਹਨ ਜਦੋਂ ਚੰਦ ਧਰਤੀ ਦੇ ਬਹੁਤ ਨੇੜੇ ਆ ਜਾਂਦਾ ਹੈ | ਮੌਸਮ ਵਿਭਾਗ ਦੀ ਮੀਂਹ ਤੇ ਸਮੁੰਦਰੀ ਛੱਲਾਂ ਦੀ ਚਿਤਾਵਨੀ ਕਾਰਨ ਹੇਠਲੇ ਇਲਾਕਿਆਂ 'ਚ ਹੋਰ ਸਮੱਸਿਆਵਾਂ ਖੜੀਆਂ ਹੋ ਸਕਦੀਆਂ ਹਨ | ਬੇ ਏਰੀਆ ਦੇ ਮੌਸਮ ਸੇਵਾ ਦਫਤਰ ਨੇ ਦਿੱਤੀ ਚਿਤਾਵਨੀ 'ਚ ਕਿਹਾ ਹੈ ਕਿ ਖ਼ਰਾਬ ਮੌਸਮ ਕਾਰਨ ਲੋਕਾਂ ਨੂੰ ਆਪਣੀ ਮੰਜਿਲ 'ਤੇ ਪੁੱਜਣ 'ਚ ਦੇਰੀ ਹੋ ਸਕਦੀ ਹੈ ਕਿਉਂਕਿ ਹਾਦਸਿਆਂ ਦੇ ਡਰ ਕਾਰਨ ਆਵਾਜਾਈ ਦੀ ਰਫਤਾਰ ਮੱਧਮ ਹੋ ਗਈ ਹੈ | ਢਿੱਗਾਂ ਡਿੱਗਣ ਕਾਰਨ ਸਾਂਤਾ ਬਰਬਰਾ ਕਾਊਾਟੀ 'ਚ ਇਕ ਪ੍ਰਮੁੱਖ ਰਾਸ਼ਟਰੀ ਮਾਰਗ ਗੋਲੇਟਾ ਨੇੜੇ ਪਿਛਲੇ ਇਕ ਹਫਤੇ ਦੌਰਾਨ ਅਕਸਰ ਬੰਦ ਰਿਹਾ | ਸਾਂਤਾ ਬਰਬਰਾ ਕਾਊਾਟੀ ਦੇ ਕਈ ਹਿੱਸਿਆਂ 'ਚ ਪਿਛਲੇ 2 ਦਿਨਾਂ ਦੌਰਾਨ 4 ਇੰਚ ਤੱਕ ਮੀਂਹ ਪਿਆ ਹੈ | ਕੈਲੀਫੋਰਨੀਆ 'ਚ ਪੱਤਝੜ ਦੌਰਾਨ ਮੌਸਮ ਖੁਸ਼ਕ ਰਹਿਣ ਉਪਰੰਤ ਆਏ ਸ਼ੱਕਤੀਸ਼ਾਲੀ ਸਰਦ ਰੁੱਤ ਦੇ ਤੂਫਾਨਾਂ ਕਾਰਨ ਮੌਸਮ ਦਾ ਮਿਜਾਜ਼ ਇਕ ਦਮ ਬਦਲ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਪਿ੍ੰਸ ਹੈਰੀ ਨੇ ਹਥਿਆਰਬੰਦ ਪੁਲਿਸ ਸੁਰੱਖਿਆ ਦੇ ਅਧਿਕਾਰ ਦਾ ਕੇਸ ਜਿੱਤਿਆ ਅਗਲੀ ਖ਼ਬਰ ਸਿੱਖ ਬੀਬੀਆਂ 'ਤੇ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਯੂ.ਕੇ. 'ਚ ਲੜਕੀਆਂ ਨੂੰ ਵੰਡੇ ਜਾ ਰਹੇ ਸਵੈ-ਰੱਖਿਅਕ ਅਲਾਰਮ ਉਪਕਰ...
Ad Position 24