09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 91.79 'ਤੇ ਬੰਦ ਹੋਇਆ <br/>

Ad Position 21
No active advertisement
ਅਜੀਤ ਡੈਸਕ 29-01-2026
ਮੁੰਬਈ, 28 ਜਨਵਰੀ (ਪੀ. ਟੀ. ਆਈ.)-ਭਾਰਤੀ ਰੁਪਿਆ 1 ਡਾਲਰ ਦੇ ਮੁਕਾਬਲੇ 92 ਰੁਪਏ ਦੇ ਨੇੜੇ ਪਹੁੰਚ ਗਿਆ ਹੈ | ਪੀਟੀਆਈ ਦੇ ਅਨੁਸਾਰ, ਅੱਜ ਦਿਨ ਦੇ ਕਾਰੋਬਾਰ ਦੌਰਾਨ ਡਾਲਰ ਦੇ ਮੁਕਾਬਲੇ ਰੁਪਿਆ 91.79 ਦੇ ਰਿਕਾਰਡ ਹੇਠਲੇ ਪੱਧਰ 'ਤੇ ਡਿੱਗ ਗਿਆ | ਵਿਦੇਸ਼ੀ ਨਿਵੇਸ਼ਕਾਂ ਦੁਆਰਾ ਲਗਾਤਾਰ ਵਿਕਰੀ ਅਤੇ ਵਿਸ਼ਵ ਪੱਧਰ 'ਤੇ ਵਧਦੇ ਵਪਾਰਕ ਤਣਾਅ ਕਾਰਨ ਰੁਪਏ ਵਿੱਚ ਇਹ ਗਿਰਾਵਟ ਦੇਖੀ ਜਾ ਰਹੀ ਹੈ | ਸਾਲ 2026 ਦੀ ਸ਼ੁਰੂਆਤ ਤੋਂ ਹੀ ਰੁਪਿਆ ਦਬਾਅ ਹੇਠ ਹੈ | ਪਿਛਲੇ ਸਾਲ ਦਸੰਬਰ 2025 ਵਿਚ, ਪਹਿਲੀ ਵਾਰ ਰੁਪਿਆ 90 ਦੇ ਪੱਧਰ ਨੂੰ ਪਾਰ ਕਰ ਗਿਆ ਸੀ | ਹੁਣ ਸਿਰਫ 20 ਦਿਨਾਂ ਦੇ ਅੰਦਰ ਇਹ 91 ਦੇ ਪੱਧਰ ਨੂੰ ਪਾਰ ਕਰ ਗਿਆ ਹੈ | ਬਾਜ਼ਾਰ ਮਾਹਿਰਾਂ ਦਾ ਮੰਨਣਾ ਹੈ ਕਿ ਵਿਸ਼ਵਵਿਆਪੀ ਤਣਾਅ ਅਤੇ ਦੁਨੀਆ ਭਰ ਦੇ ਸਟਾਕ ਬਾਜ਼ਾਰਾਂ ਵਿਚ ਅਸਥਿਰਤਾ ਦੇ ਕਾਰਨ, ਨਿਵੇਸ਼ਕ ਸੋਨੇ ਅਤੇ ਡਾਲਰ ਵਿਚ ਆਪਣਾ ਨਿਵੇਸ਼ ਵਧਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਜਰਮਨ ਦੀਆਂ ਪੰਥਕ ਜਥੇਬੰਦੀਆਂ ਵਲੋਂ ਗਣਤੰਤਰ ਦਿਵਸ ਮੌਕੇ ਭਾਰਤੀ ਕੌਂਸਲੇਟ ਦੇ ਸਾਹਮਣੇ ਰੋਸ ਮੁਜ਼ਾਹਰਾ <br/> ਅਗਲੀ ਖ਼ਬਰ ਸਿੰਗਾਪੁਰ ਨਿਪਾਹ ਵਾਇਰਸ ਦੇ ਫੈਲਣ ਵਾਲੇ ਖੇਤਰਾਂ ਤੋਂ ਯਾਤਰੀਆਂ ਦੀ ਜਾਂਚ ਕਰੇਗਾ
Ad Position 24