ਸਿੰਗਾਪੁਰ, 28 ਜਨਵਰੀ (ਪੀ.ਟੀ.ਆਈ.)-ਸਿੰਗਾਪੁਰ ਉਨ੍ਹਾਂ ਖੇਤਰਾਂ ਤੋਂ ਉਡਾਣਾਂ 'ਤੇ ਆਉਣ ਵਾਲੇ ਯਾਤਰੀਆਂ ਦੀ ਤਾਪਮਾਨ ਜਾਂਚ ਕਰੇਗਾ ਜਿੱਥੇ ਨਿਪਾਹ ਵਾਇਰਸ ਦੇ ਫੈਲਣ ਦੀ ਰਿਪੋਰਟ ਕੀਤੀ ਗਈ ਹੈ, ਜਿਸ ਵਿਚ ਭਾਰਤ ਵੀ ਸ਼ਾਮਲ ਹੈ | ਕੌਮਿਊਨੀਕੇਬਰ ਡਿਸੀਜ਼ ਏਜੰਸੀ ਪੱਛਮੀ ਬੰਗਾਲ, ਭਾਰਤ ਵਿੱਚ ਨਿਪਾਹ ਵਾਇਰਸ ਦੀ ਲਾਗ (ਐਨ.ਆਈ.ਵੀ.) ਦੇ ਫੈਲਣ ਦੀ ਨੇੜਿਓਾ ਨਿਗਰਾਨੀ ਕਰ ਰਹੀ ਹੈ | ਇਹ 2001 ਤੋਂ ਬਾਅਦ ਭਾਰਤ ਵਿਚ ਸੱਤਵਾਂ ਨਿਪਾਹ ਵਾਇਰਸ ਫੈਲਾਅ ਹੈ | ਇਹ ਛੇ ਉਪਾਵਾਂ ਵਿਚੋਂ ਇੱਕ ਹੈ ਜੋ ਪੱਛਮੀ ਬੰਗਾਲ ਵਿਚ ਨਿਪਾਹ ਵਾਇਰਸ ਦੇ ਫੈਲਣ ਪ੍ਰਤੀ ਸ਼ੁਰੂਆਤੀ ਪ੍ਰਤੀਕਿਰਿਆ ਦੇ ਹਿੱਸੇ ਵਜੋਂ ਦੇਸ਼ ਵਿਚ ਲਾਗੂ ਕੀਤੇ ਜਾਣਗੇ | ਨਵੀਂ ਦਿੱਲੀ ਵਿੱਚ, ਰਾਸ਼ਟਰੀ ਰੋਗ ਨਿਯੰਤਰਣ ਕੇਂਦਰ (ਐਨ.ਸੀ.ਡੀ.ਸੀ.) ਤੋਂ ਪ੍ਰਾਪਤ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ, ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ, ਪਿਛਲੇ ਸਾਲ ਦਸੰਬਰ ਤੋਂ ਹੁਣ ਤੱਕ ਪੱਛਮੀ ਬੰਗਾਲ ਤੋਂ ਨਿਪਾਹ ਵਾਇਰਸ ਬਿਮਾਰੀ ਦੇ ਸਿਰਫ ਦੋ ਪੁਸ਼ਟੀ ਕੀਤੇ ਕੇਸ ਸਾਹਮਣੇ ਆਏ ਹਨ |