ਕੀਵ, 30 ਜਨਵਰੀ (ਇੰਟ.)-ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ 30 ਜਨਵਰੀ ਨੂੰ ਮਾਸਕੋ 'ਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕਰਨ ਦੇ ਕ੍ਰੇਮਲਿਨ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਪਰ ਇਕ ਹੋਰ ਢੁਕਵੇਂ ਫਾਰਮੈਟ 'ਚ ਮੀਟਿੰਗ ਲਈ ਤਿਆਰੀ ਦਾ ਸੰਕੇਤ ਦਿੱਤਾ ਹੈ | ਜ਼ੇਲੇਂਸਕੀ ਨੇ ਪੱਤਰਕਾਰਾਂ ਨਾਲ ਇਕ ਬ੍ਰੀਫਿੰਗ ਦੌਰਾਨ ਕਿਹਾ ਕਿ ਮੈਂ ਉਸਨੂੰ ਕੀਵ 'ਚ ਸੱਦਾ ਦੇ ਸਕਦਾ ਹਾਂ, ਉਸਨੂੰ ਆਉਣ ਦਿਓ | ਮੈਂ ਉਸਨੂੰ ਖੁੱਲ੍ਹੇਆਮ ਸੱਦਾ ਦੇ ਰਿਹਾ ਹਾਂ | ਉਨ੍ਹਾਂ ਕਿਹਾ ਕਿ ਪੁਤਿਨ ਆਹਮੋ-ਸਾਹਮਣੇ ਗੱਲਬਾਤ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ | ਜ਼ਿਕਰਯੋਗ ਹੈ ਕਿ ਰੂਸ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਸ਼ਾਂਤੀ ਵਾਰਤਾ ਲਈ ਮਾਸਕੋ 'ਚ ਰਸਮੀ ਤÏਰ 'ਤੇ ਸੱਦਾ ਦਿੱਤਾ ਸੀ | ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਵੀਰਵਾਰ ਨੂੰ ਕਿਹਾ ਸੀ ਕਿ ਰੂਸ ਲਗਭਗ ਚਾਰ ਸਾਲਾਂ ਦੇ ਸੰਘਰਸ਼ ਨੂੰ ਖਤਮ ਕਰਨ ਲਈ ਗੱਲਬਾਤ ਲਈ ਤਿਆਰ ਹੈ | ਇਕ ਦਿਨ ਪਹਿਲਾਂ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਇਕ ਪ੍ਰਮੁੱਖ ਸਹਾਇਕ ਯੂਰੀ ਉਸ਼ਾਕੋਵ ਨੇ ਕਿਹਾ ਸੀ ਕਿ ਜੇਕਰ ਯੂਕਰੇਨ ਦੇ ਰਾਸ਼ਟਰਪਤੀ ਸੱਚਮੁੱਚ ਗੱਲਬਾਤ ਲਈ ਤਿਆਰ ਹਨ, ਤਾਂ ਰੂਸ ਉਨ੍ਹਾਂ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ |