15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਬਰਤਾਨਵੀ ਗ੍ਰੈਜੂਏਟਾਂ ਨੂੰ ਮੈਡੀਕਲ ਸਿਖਲਾਈ 'ਚ ਦਿੱਤੀ ਜਾਵੇਗੀ ਪਹਿਲ-ਸੰਸਦ ਮੈਂਬਰ ਪ੍ਰੀਤ ਕੌਰ ਗਿੱਲ

Ad Position 21
No active advertisement
ਅਜੀਤ ਡੈਸਕ 31-01-2026
ਲੰਡਨ, 30 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਡਾਕਟਰ ਜਾਂ ਨਰਸਾਂ ਬਣਨ ਲਈ ਬਰਤਾਨੀਆਂ ਦੇ ਪੜ੍ਹੇ ਲਿਖੇ ਗ੍ਰੈਜੂਏਟਾਂ ਨੌਜਵਾਨਾਂ ਨੂੰ ਵਿਦੇਸ਼ੀ ਸਿਖਲਾਈ ਪ੍ਰਾਪਤ ਡਾਕਟਰਾਂ ਨਾਲੋਂ ਤਰਜੀਹ ਦਿੱਤੀ ਜਾਵੇਗੀ | ਬਰਤਾਨੀਆਂ ਦੀ ਸਰਕਾਰ ਅਜਿਹੇ ਕਾਨੂੰਨ ਨੂੰ ਅੱਗੇ ਵਧਾਉਣ ਲਈ ਤਿਆਰ ਹੈ ਜੋ ਯੂ.ਕੇ. ਤੇ ਆਇਰਲੈਂਡ ਦੇ ਲੋਕਾਂ ਲਈ ਡਾਕਟਰੀ ਸਿੱਖਿਆ ਦੇ ਮੌਕੇ ਵਧਾਏਗਾ, ਜਿਸ ਨਾਲ ਘਰੇਲੂ ਪ੍ਰਤਿਭਾ ਨੂੰ ਹੁਲਾਰਾ ਮਿਲੇਗਾ | ਸਰਕਾਰ ਦੀ ਇਹ ਤਜ਼ਵੀਜ਼ ਉਸ ਸਮੇਂ ਸਾਹਮਣੇ ਆਈ ਜਦੋਂ 2026 ਲਈ 25,000 ਵਿਦੇਸ਼ਾਂ 'ਚ ਜਨਮੇ ਬਿਨੈਕਾਰਾਂ ਨੇ ਅਰਜ਼ੀਆਂ ਦਿੱਤੀਆਂ ਜਦੋਂ ਕਿ ਯੂ.ਕੇ. ਦੇ ਸਿਰਫ 15,000 ਗ੍ਰੈਜੂਏਟਾਂ ਨੇ ਉਹਨਾਂ ਸਿਖਲਾਈ ਸਥਾਨਾਂ ਲਈ ਅਰਜ਼ੀਆਂ ਦਿੱਤੀਆਂ ਹਨ | ਲੇਬਰ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਯੋਜਨਾਵਾਂ ਦਾ ਬਚਾਅ ਕਰਦਿਆਂ ਕਿਹਾ ਕਿ ਸਰਕਾਰ ਬਰਤਾਨਵੀ ਕਾਮਿਆਂ ਨਾਲ ਖੜ੍ਹੀ ਹੈ | ਉਹਨਾਂ ਕਿਹਾ ਕਿ ਮੈਂ ਹਮੇਸ਼ਾਂ ਦਲੀਲ ਦਿੱਤੀ ਹੈ ਕਿ ਇਕ ਮਜ਼ਬੂਤ ਸਰਕਾਰ ਦੀਆਂ ਜੜ੍ਹਾਂ ਕੰਮ, ਯੋਗਦਾਨ ਤੇ ਨਿਰਪੱਖਤਾ 'ਚ ਹੋਣੀਆਂ ਚਾਹੀਦੀਆਂ ਹਨ | ਸ਼ਪਸ਼ਟ ਤੌਰ 'ਤੇ ਸਰਕਾਰ ਦੀਆਂ ਨੀਤੀਆਂ ਬਰਤਾਨੀਆ, ਸਾਡੀਆਂ ਰਾਸ਼ਟਰੀ ਸਿਹਤ ਸੇਵਾਵਾਂ ਤੇ ਬਰਤਾਨਵੀ ਕਾਮਿਆਂ ਲਈ ਕੰਮ ਕਰਦੀਆਂ ਚਾਹੀਦੀਆਂ ਹਨ | ਨੀਤੀਆਂ ਦੀ ਸਮੀਖਿਆ ਕਰਨਾ ਸਾਡਾ ਫਰਜ਼ ਹੈ | ਬਰਤਾਨਵੀ ਟੈਕਸਦਾਤਾ ਹਰ ਸਾਲ ਮੈਡੀਕਲ ਸਿੱਖਿਆ ਖੇਤਰ 'ਚ 4 ਅਰਬ ਪੌਂਡ ਤੋਂ ਵੱਧ ਦਾ ਨਿਵੇਸ਼ ਕਰਦਾ ਹੈ | ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ ਯੂ.ਕੇ. ਦੇ ਮੈਡੀਕਲ ਗ੍ਰੈਜੂਏਟਾਂ ਨੂੰ ਸਿਖਲਾਈ ਅਹੁਦਿਆਂ ਲਈ ਤਰਜੀਹ ਦੇਵੇਗਾ, ਜੋ ਮੁਡਲੀ ਸਿੱਖਿਆ ਤੇ ਮਾਹਿਰ ਸਿੱਖਿਆ ਦੋਵਾਂ ਲਈ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਜ਼ੇਲੇਂਸਕੀ ਨੇ ਪੁਤਿਨ ਦਾ ਸੱਦਾ ਠੁਕਰਾਇਆ ਸ਼ਾਂਤੀ ਵਾਰਤਾ 'ਚ ਸੰਭਾਵਿਤ ਦੇਰੀ ਦਾ ਸੰਕੇਤ <br/> ਅਗਲੀ ਖ਼ਬਰ ਜੋਕੋਵਿਚ 11ਵੀਂ ਵਾਰ ਫਾਈਨਲ 'ਚ ਪਹੁੰਚਿਆ
Ad Position 24