15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਜੋਕੋਵਿਚ 11ਵੀਂ ਵਾਰ ਫਾਈਨਲ 'ਚ ਪਹੁੰਚਿਆ

Ad Position 21
No active advertisement
ਅਜੀਤ ਡੈਸਕ 31-01-2026

ਮੈਲਬੌਰਨ, 30 ਜਨਵਰੀ (ਏਜੰਸੀ)-ਸਰਬੀਆਈ ਟੈਨਿਸ ਸਟਾਰ ਨੋਵਾਕ ਜੋਕੋਵਿਚ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟ੍ਰੇਲੀਅਨ ਓਪਨ ਦੇ ਫਾਈਨਲ 'ਚ ਪਹੁੰਚ ਗਿਆ ਹੈ | ਉਹ 1 ਫਰਵਰੀ ਨੂੰ ਦੁਪਹਿਰ 2 ਵਜੇ ਦੁਨੀਆ ਦੇ ਨੰਬਰ 1 ਕਾਰਲੋਸ ਅਲਕਾਰਾਜ਼ ਨਾਲ ਮੁਕਾਬਲਾ ਕਰੇਗਾ | 38 ਸਾਲਾ ਜੋਕੋਵਿਚ ਨੇ ਪੁਰਸ਼ ਸਿੰਗਲਜ਼ ਸੈਮੀਫਾਈਨਲ 'ਚ ਮÏਜੂਦਾ ਚੈਂਪੀਅਨ ਜੈਨਿਕ ਸਿਨਰ ਨੂੰ 3-6, 6-3, 4-6, 6-4, 6-4 ਨਾਲ ਹਰਾਇਆ | ਉਹ ਓਪਨ ਯੁੱਗ 'ਚ ਇਸ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚਣ ਵਾਲਾ ਸਭ ਤੋਂ ਵੱਧ ਉਮਰ ਦਾ ਖਿਡਾਰੀ ਬਣ ਗਿਆ | ਇਹ ਜੋਕੋਵਿਚ ਦਾ 11ਵਾਂ ਫਾਈਨਲ ਹੈ | ਉਹ 2023 ਤੋਂ ਬਾਅਦ ਟਾਈਟਲ ਰਾਊਾਡ 'ਚ ਪਹੁੰਚਿਆ ਹੈ | ਇਸ ਤੋਂ ਪਹਿਲਾਂ, ਉਹ 10 ਫਾਈਨਲ ਖੇਡ ਚੁੱਕਾ ਹੈ ਤੇ ਸਾਰੇ ਜਿੱਤ ਚੁੱਕਾ ਹੈ | ਜੋਕੋਵਿਚ ਆਪਣੇ 25ਵੇਂ ਕਰੀਅਰ ਗ੍ਰੈਂਡ ਸਲੈਮ ਖਿਤਾਬ ਤੇ 11ਵੇਂ ਆਸਟ੍ਰੇਲੀਅਨ ਓਪਨ ਖਿਤਾਬ ਤੋਂ ਇਕ ਜਿੱਤ ਦੂਰ ਹੈ ਤੇ ਉਹ ਵਰਤਮਾਨ 'ਚ ਮਾਰਗਰੇਟ ਕੋਰਟ ਦੇ 24 ਦੇ ਰਿਕਾਰਡ ਦੀ ਬਰਾਬਰੀ ਕਰਦਾ ਹੈ |
ਅਲਕਾਰਾਜ਼ ਪਹਿਲੀ ਵਾਰ ਫਾਈਨਲ 'ਚ ਪਹੁੰਚਿਆ
ਵਿਸ਼ਵ ਨੰਬਰ 1 ਸਪੇਨ ਦਾ ਕਾਰਲੋਸ ਅਲਕਾਰਾਜ਼ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚਿਆ ਹੈ | ਸੱਟ ਨਾਲ ਜੂਝ ਰਹੇ ਅਲਕਾਰਾਜ਼ ਨੇ ਸੈਮੀਫਾਈਨਲ 'ਚ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੂੰ ਪੰਜ ਸੈਟਾਂ ਦੇ ਮੈਚ 'ਚ ਹਰਾਇਆ | ਮੈਲਬÏਰਨ ਦੇ ਰਾਡ ਲਾਵਰ ਅਰੇਨਾ 'ਚ ਖੇਡਿਆ ਗਿਆ ਇਹ ਮੈਚ 5 ਘੰਟੇ 27 ਮਿੰਟ ਚੱਲਿਆ, ਜਿਸ 'ਚ ਅਲਕਾਰਾਜ਼ ਨੇ ਜ਼ਵੇਰੇਵ ਨੂੰ 6-4, 7-6, 6-7, 6-7, 7-5 ਨਾਲ ਹਰਾਇਆ |

Ad Position 22
No active advertisement
ਪਿਛਲੀ ਖ਼ਬਰ ਬਰਤਾਨਵੀ ਗ੍ਰੈਜੂਏਟਾਂ ਨੂੰ ਮੈਡੀਕਲ ਸਿਖਲਾਈ 'ਚ ਦਿੱਤੀ ਜਾਵੇਗੀ ਪਹਿਲ-ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਅਗਲੀ ਖ਼ਬਰ ਦੇਸ਼ ਭਰ ਦੀਆਂ ਸੜਕਾਂ 'ਤੇ ਹਰ ਰੋਜ਼ ਵਾਪਰਦਾ ਮੌਤ ਦਾ ਵਿਨਾਸ਼ਕਾਰੀ ਕਹਿਰ <br/>
Ad Position 24