ਵੈਨਿਸ (ਇਟਲੀ), 2 ਫਰਵਰੀ (ਹਰਦੀਪ ਸਿੰਘ ਕੰਗ)-ਸੀਨੀਅਰ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵਲੋਂ ਜਮਾਨਤ ਦਿੱਤੇ ਜਾਣ 'ਤੇ ਅਕਾਲੀ ਦਲ ਦੇ ਵਿਦੇਸ਼ਾਂ 'ਚ ਬੈਠੇ ਵਰਕਰਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ | ਸ਼੍ਰੋਮਣੀ ਅਕਾਲੀ ਇਟਲੀ ਦੇ ਪ੍ਰਧਾਨ ਜਗਵੰਤ ਸਿੰਘ ਲਹਿਰਾ ਤੇ ਬਾਕੀ ਆਹੁਦੇਦਾਰਾਂ ਨੇ ਕਿਹਾ ਕਿ ਇਹ ਸਚਾਈ ਤੇ ਇਮਾਨਦਾਰੀ ਦੀ ਜਿੱਤ ਹੋਈ ਹੈ | ਕਿਉਕਿ ਮਜੀਠੀਆ ਇਕ ਬਹੁਤ ਹੀ ਇਮਾਨਦਾਰ ਤੇ ਸੱਚੇ ਸੁਚੇ ਆਗੂ ਹਨ ਜਿਨ੍ਹਾਂ ਕਿ ਹਮੇਸ਼ਾ ਇਕ ਸੁਚੱਜੀ ਰਾਜਨੀਤੀ ਅੰਦਰ ਰਹਿੰਦਿਆਂ ਲੋਕਾਂ ਦੀ ਤਨ ਮਨ ਤੇ ਧਨ ਨਾਲ਼ ਸੇਵਾ ਕੀਤੀ ਹੈ | ਇਟਲੀ ਦੇ ਅਕਾਲੀ ਆਗੂਆਂ ਨੇ ਕਿਹਾ ਕਿ ਮਜੀਠੀਆਂ ਨੂੰ ਫਸਾਉਣ ਲਈ ਝੂਠੀ ਐੱਫ.ਆਈ.ਆਰ. ਦਰਜ ਕੀਤੀ ਗਈ ਸੀ | ਜਦੋਂ ਅੱਜ ਸੁਪਰੀਮ ਕੋਰਟ ਨੇ ਮਜੀਠੀਆ ਨੂੰ ਜਮਾਨਤ ਦੇ ਕੇ ਇਕ ਇਤਿਹਾਸਕ ਅਤੇ ਸੱਚਾ ਫੈਸਲਾ ਸੁਣਾਇਆ ਹੈ | ਇਟਲੀ ਦੇ ਅਕਾਲੀ ਆਗੂਆਂ ਨੇ ਕਿਹਾ ਕਿ ਬਿਕਰਮਜੀਤ ਸਿੰਘ ਮਜੀਠੀਆ ਦੇ ਜੇਲ੍ਹ ਤੋਂ ਬਾਹਰ ਆਉਣ ਨਾਲ ਪਾਰਟੀ ਦੇ ਬਾਕੀਆਂ ਆਗੂਆਂ ਤੇ ਵਰਕਰਾਂ ਦਾ ਹੌਂਸਲਾ ਵਧੇਗਾ ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੋਰ ਵੀ ਵਧੇ-ਫੁੱਲੇਗੀ | ਕਿਉਕਿ ਇਹ ਪੰਜਾਬ ਦੇ ਲੋਕਾਂ ਦੀ ਅਤਿ ਹਰਮਨ ਪਿਆਰੀ ਪਾਰਟੀ ਹੈ |