20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

6 ਹੱਤਿਆਵਾਂ ਦੇ ਦੋਸ਼ੀ ਨੇ ਕਈ ਸਾਲ ਪਹਿਲਾਂ ਕੀਤੀ 17 ਸਾਲਾ ਬੱਚੀ ਦੀ ਹੱਤਿਆ ਦਾ ਦੋਸ਼ ਵੀ ਕਬੂਲਿਆ

Ad Position 21
No active advertisement
ਅਜੀਤ ਡੈਸਕ 03-02-2026
ਲੈਸਟਰ (ਇੰਗਲੈਂਡ), 2 ਫਰਵਰੀ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਸਫ਼ੋਕ ਇਲਾਕੇ 'ਚ ਅÏਰਤਾਂ ਦੀ ਲੜੀਵਾਰ ਹੱਤਿਆਵਾਂ ਕਰ ਕੇ ਦੇਸ਼ ਭਰ ਨੂੰ ਦਹਿਸ਼ਤ 'ਚ ਰੱਖਣ ਵਾਲੇ ਦੋਸ਼ੀ ਸਟੀਵ ਰਾਈਟ ਨੇ ਇਕ ਹੋਰ ਪੁਰਾਣੀਆਂ ਹੱਤਿਆਵਾਂ ਕਬੂਲ ਕਰ ਲਈਆ ਹਨ | ਅਦਾਲਤ 'ਚ ਉਸ ਨੇ ਸਾਲ 1999 'ਚ 17 ਸਾਲਾ ਲੜਕੀ ਵਿਕਟੋਰੀਆ ਹਾਲ ਦੀ ਹੱਤਿਆ ਕਰਨ ਦਾ ਦੋਸ਼ ਮੰਨ ਲਿਆ ਹੈ | ਇਹ ਹੱਤਿਆ ਉਸ ਵੱਲੋਂ ਕੀਤੀਆਂ ਕੁੱਲ 6 ਹੱਤਿਆਵਾਂ 'ਚ ਸ਼ਾਮਲ ਮੰਨੀ ਜਾ ਰਹੀ ਹੈ | ਪੁਲਿਸ ਤੇ ਅਦਾਲਤੀ ਰਿਕਾਰਡਾਂ ਮੁਤਾਬਕ ਵਿਕਟੋਰੀਆ ਹਾਲ ਦੀ ਲਾਸ਼ ਸਾਲ 1999 'ਚ ਸਫ਼ੋਕ ਇਲਾਕੇ ਤੋਂ ਮਿਲੀ ਸੀ, ਪਰ ਉਸ ਸਮੇਂ ਇਸ ਮਾਮਲੇ 'ਚ ਕਾਤਲ ਤੱਕ ਪਹੁੰਚ ਨਹੀਂ ਹੋ ਸਕੀ | ਕਈ ਸਾਲਾਂ ਤੱਕ ਇਹ ਕੇਸ ਅਣਸੁਲਝਿਆ ਰਿਹਾ | ਬਾਅਦ 'ਚ ਜਦੋਂ ਸਟੀਵ ਰਾਈਟ ਨੇ ਸਫ਼ੋਕ ਦੇ ਇਪਸਵਿਚ ਇਲਾਕੇ 'ਚ 5 ਅÏਰਤਾਂ ਦੀ ਹੱਤਿਆ ਕੀਤੀ ਤੇ ਗਿ੍ਫ਼ਤਾਰ ਹੋਇਆ, ਤਾਂ ਪੁਲਿਸ ਨੇ ਪੁਰਾਣੇ ਕੇਸਾਂ ਨੂੰ ਮੁੜ ਖੰਗਾਲਣਾ ਸ਼ੁਰੂ ਕੀਤਾ | ਜਾਂਚ ਦÏਰਾਨ ਇਕੱਠੇ ਹੋਏ ਸਬੂਤਾਂ ਤੇ ਨਵੀਂ ਤਕਨੀਕ ਦੀ ਮਦਦ ਨਾਲ ਪੁਲਿਸ ਇਸ ਨਤੀਜੇ 'ਤੇ ਪਹੁੰਚੀ ਕਿ ਵਿਕਟੋਰੀਆ ਹਾਲ ਦੀ ਹੱਤਿਆ ਵੀ ਸਟੀਵ ਰਾਈਟ ਵੱਲੋਂ ਹੀ ਕੀਤੀ ਗਈ ਸੀ | ਅਖ਼ੀਰਕਾਰ ਅਦਾਲਤ 'ਚ ਉਸ ਨੇ ਇਸ ਜੁਰਮ ਨੂੰ ਕਬੂਲ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਈ-ਮੇਲ ਲੀਕ ਮਾਮਲੇ ਨੇ ਰਾਜਨੀਤਿਕ ਹਲਚਲ ਮਚਾਈ ਅਗਲੀ ਖ਼ਬਰ ਫÏਜੀ ਅੱਡਿਆਂ ਨੇੜੇ ਡਰੋਨ ਉਡਾਣਾਂ ਨਾਲ ਸੁਰੱਖਿਆ ਏਜੰਸੀਆਂ ਚਿੰਤਤ
Ad Position 24